spot_img
Homeਮਾਝਾਗੁਰਦਾਸਪੁਰਵੋਟਰਾਂ ਨੂੰ ਜਾਗਰੂਕ ਕਰਨ ਲਈ ਐਸ.ਐਸ.ਐਮ ਕਾਲਜ ਦੀਨਾਨਗਰ ਵਿਖੇ ਇੱਕ ਜਾਗਰੂਕਤਾ ਕੈਂਪ...

ਵੋਟਰਾਂ ਨੂੰ ਜਾਗਰੂਕ ਕਰਨ ਲਈ ਐਸ.ਐਸ.ਐਮ ਕਾਲਜ ਦੀਨਾਨਗਰ ਵਿਖੇ ਇੱਕ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ

ਗੁਰਦਾਸਪੁਰ 6 ਸਤੰਬਰ (ਸਲਾਮ ਤਾਰੀ)
ਵੋਟਰ ਆਧਾਰ ਕਾਰਡ ਲਿੰਕ ਮੁਹਿੰਮ ਤਹਿਤ ਜਿਲਾ ਚੋਣ ਅਫਸਰ ਸ. ਮੁਹੰਮਦ ਇਸਫਾਕ ਡੀ.ਸੀ.ਗੁਰਦਾਸਪੁਰ ਦੀਆਂ ਹਦਾਇਤਾਂ ਅਨੁਸਾਰ 05 ਦੀਨਾਨਗਰ ਵੋਟਰਾਂ ਨੂੰ ਜਾਗਰੂਕ ਕਰਨ ਲਈ ਐਸ.ਐਸ.ਐਮ ਕਾਲਜ ਦੀਨਾਨਗਰ ਵਿਖੇ ਇੱਕ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਜਿਲਾ ਨੋਡਲ ਅਫਸਰ ਕਮ ਡੀ.ਈ.ਓ ਸੇੈਕੰਡਰੀ ਡਾ. ਹਰਪਾਲ ਸਿੰਘ ਸੰਧਾਵਾਲੀਆ ਨੇ ਵਿਸ਼ੇਸ ਤੌਰ ਤੇ ਸਿਰਕਤ ਕੀਤੀ । ਉਨਾਂ ਆਪਣੇ ਸੰਬੋਧਨ ਦੌਰਾਨ ਸਮੂਹ ਵੋਟਰਾਂ ਨੂੰ ਆਪਣੇ ਆਪਣੇ ਵੋਟਰ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਵਾਉਣ ਤੇ ਜੋਰ ਦਿੱਤਾ ਅਤੇ ਕਿਹਾ ਇਸ ਨਾਲ ਡੁਪਲੀਕੇਟ ਵੋਟਰਾਂ ਦੀ ਗਿਣਤੀ ਘਟੇਗੀ । ਇਸ ਮੌਕੇ ਬੋਲਦਿਆਂ ਜਿਲਾ ਸਵੀਪ ਟੀਮ ਮੈਂਬਰ ਅਮਰਜੀਤ ਸਿੰਘ ਪੁਰੇਵਾਲ ਅਤੇ ਰਾਕੇਸ਼ ਗੁਪਤਾ ਨੇ ਦੱਸਿਆ ਕਿ ਆਧਾਰ ਕਾਰਡ ਨੂੰ ਵੋਟਰ ਕਾਰਡ ਨਾਲ ਆਫਲਾਈਨ ਲਿੰਕ ਕਰਵਾਉਣ ਲਈ ਸੰਬੰਧਿਤ ਬੀ.ਐਲ.ੳ ਨਾਲ ਤਾਲਮੇਲ ਕਰਨਾ ਚਾਹੀਦਾ ਹੈ ਅਤੇ ਆਨਲਾਈਨ ਲਿੰਕ ਕਰਵਾਉਣ ਲਈ ਵੋਟਰ ਹੈਲਪ ਲਾਈਨ ਐਪ ਦੀ ਵਰਤੋਂ ਕਰਨੀ ਚਾਹੀਦੀ ਹੈ,ਜਿਸ ਵਾਸਤੇ ਤੁਹਾਡਾ ਮੋਬਾਇਲ ਨੰਬਰ ਆਧਾਰ ਕਾਰਡ ਨਾਲ ਪਹਿਲਾਂ ਤੋਂ ਹੀ ਲਿੰਕ ਹੋਣਾ ਜਰੂਰੀ ਹੈ । ਵੋਟਰ ਹੈਲਪ ਲਾਈਨ ਐਪ ਪਲੇਅ ਸਟੋਰ ਤੋਂ ਆਸਾਨੀ ਨਾਲ ਡਾਊਨਲੋਡ ਕੀਤਾ ਜਾ ਸਕਦਾ ਹੈ । ਉਨਾਂ ਦੱਸਿਆ ਕਿ ਇਸ ਵਾਰ 18 ਸਾਲ ਦੀ ਉਮਰ ਪੂਰੀ ਕਰਨ ਜਾ ਰਹੇ ਨਾਗਰਿਕ ਚਾਰ ਸਲਾਟ (1 ਜਨਵਰੀ 2023, 1 ਅਪ੍ਰੈਲ 2023, 1 ਜੁਲਾਈ 2023 ਅਤੇ 1 ਅਕਤੂਬਰ 2023) ਵਿੱਚ ਨਵੀਂ ਵੋਟ ਲਈ ਰਜਿਸਟ੍ਰੇਸ਼ਨ ਕਰ ਸਕਦੇ ਹਨ । ਕਾਲਜ ਪਿ੍ਰੰਸੀਪਲ ਸ੍ਰੀ ਆਰ. ਕੇ. ਕੁਮਾਰ ਤੁਲੀ ਨੇ ਵੀ ਸਮੂਹ ਦੇ ਬੁਨਿਆਦੀ ਹੱਕ ਨੂੰ ਇਸਤੇਮਾਲ ਕਰਨ । ਸਟੇਜ ਸਕੱਤਰ ਦੀ ਭੂਮਿਕਾ ਪ੍ਰੋਫੈਸਰ ਪ੍ਰਬੋਧ ਗਰੋਵਰ ਡੀਨ ਯੁਵਾ ਭਲਾਈ ਵਿਭਾਗ ਵਲੋਂ ਬਾਖੂਬੀ ਨਿਭਾਈ ਗਈ । ਜਿਲਾ ਸਵੀਪ ਟੀਮ ਮੈਂਬਰ ਗੁਰਮੀਤ ਸਿੰਘ ਭੋਮਾ, ਸੁਪਰਵਾਈਜਰ ਪ੍ਰਵੀਨ ਕੁਮਾਰ, ਸਾਰੇ , ਡੀਐਮ ਗੁਰਨਾਮ ਸਿੰਘ,ਮੈਡਮ ਸ਼ੁਸ਼ਮਾ ਅਤੇ ਮੈਡਮ ਸ਼ੁਭਕਿਰਨ ਵੀ ਹਾਜ਼ਰ ਸਨ ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments