spot_img
Homeਮਾਝਾਗੁਰਦਾਸਪੁਰਲੇਸ ਕੁਰਕਰੇ ਦੇ ਥੋਕ ਵਪਾਰੀ ਦੀ ਦੁਕਾਨ ਤੇ ਚੋਰੀ ਢਾਈ ਲੱਖ ਦਾ...

ਲੇਸ ਕੁਰਕਰੇ ਦੇ ਥੋਕ ਵਪਾਰੀ ਦੀ ਦੁਕਾਨ ਤੇ ਚੋਰੀ ਢਾਈ ਲੱਖ ਦਾ ਨੁਕਸਾਨ

ਕਾਦੀਆਂ 5 ਸਤੰਬਰ (ਮੁਨੀਰਾ ਸਲਾਮ ਤਾਰੀ) :- ਬੀਤੀ ਰਾਤ ਬਟਾਲਾ ਰੋਡ ਕਾਦੀਆਂ ਵਿਖੇ ਇਕ ਲੇਸ ਕੁਰਕਰੇ ਦੇ ਥੋਕ ਵਪਾਰੀ ਦੀ ਦੁਕਾਨ ਤੇ ਢਾਈ ਲੱਖ ਰੁਪਏ ਦੇ ਸਾਮਾਨ ਦੀ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮਲਹੋਤਰਾ ਜਨਰਲ ਸਟੋਰ ਬਟਾਲਾ ਰੋਡ ਕਾਦੀਆਂ ਦੇ ਮਾਲਕ ਵਰਿੰਦਰ ਮਲਹੋਤਰਾ ਨੇ ਦੱਸਿਆ ਕਿ ਸਾਡਾ ਲੇਜ਼ ਕੁਰਕਰੇ ਦਾ ਥੋਕ ਦਾ ਵਪਾਰ ਹੈ ਅਤੇ ਜਦ ਅਸੀਂ ਅੱਜ ਸਵੇਰੇ ਦੁਕਾਨ ਖੋਲ੍ਹੀ ਤਾਂ ਦੇਖਿਆ ਕਿ ਦੁਕਾਨ ਵਿਚ ਚੋਰਾਂ ਵੱਲੋਂ ਸਾਡੀ ਕੰਧ ਪਾਰ ਕੀ ਲੱਖਾਂ ਰੁਪਿਆਂ ਦਾ ਸਾਮਾਨ ਚੋਰੀ ਕਰ ਲਿਆ ਹੈ। ਜਿਸ ਦੀ ਕੀਮਤ ਕਰੀਬ ਢਾਈ ਲੱਖ ਰੁਪਏ ਬਣਦੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸ ਦੀ ਇਤਲਾਹ ਪੁਲਸ ਥਾਣਾ ਕਾਦੀਆਂ ਨੂੰ ਦੇ ਦਿੱਤੀ ਹੈ ਉਨ੍ਹਾਂ ਮੰਗ ਕੀਤੀ ਹੈ ਕਿ ਚੋਰਾਂ ਨੂੰ ਜਲਦੀ ਤੋਂ ਜਲਦੀ ਫਡ਼ਿਆ ਜਾਵੇ ਅਤੇ ਸਾਡਾ ਸਾਮਾਨ ਵਾਪਸ ਦਿਵਾਇਆ ਜਾਵੇ। ਇਸ ਮੌਕੇ ਵਰਿੰਦਰ ਮਲਹੋਤਰਾ ਦੇ ਨਾਲ ਭਾਜਪਾ ਨੇਤਾ ਕਮਲ ਜੋਤੀ ਸ਼ਰਮਾ ਅਤੇ ਹੋਰ ਹਾਜ਼ਰ ਸਨ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments