spot_img
Homeਮਾਝਾਗੁਰਦਾਸਪੁਰਸ੍ਰੀ ਕ੍ਰਿਸ਼ਨਾ ਮੰਦਿਰ ਕਾਦੀਆਂ ਵਿਖੇ ਗਊ ਕਥਾ ਦਾ ਆਯੋਜਨ ਹੋਇਆ

ਸ੍ਰੀ ਕ੍ਰਿਸ਼ਨਾ ਮੰਦਿਰ ਕਾਦੀਆਂ ਵਿਖੇ ਗਊ ਕਥਾ ਦਾ ਆਯੋਜਨ ਹੋਇਆ

ਕਾਦੀਆਂ 3 ਸਤੰਬਰ (ਮੁਨੀਰਾ ਸਲਾਮ ਤਾਰੀ) :- ਅੱਜ ਸ਼੍ਰੀ ਰਾਧਾ ਅਸ਼ਟਮੀ ਦੇ ਸ਼ੁਭ ਦਿਹਾਡ਼ੇ ਨੂੰ ਸਮਰਪਿਤ ਗਊ ਕਥਾ ਸਮਾਰੋਹ ਦਾ ਆਯੋਜਨ ਮੰਦਿਰ ਸ੍ਰੀ ਠਾਕੁਰ ਦੁਆਰਾ ਧਰਮਪੁਰਾ ਮੁਹੱਲਾ ਕਾਦੀਆਂ ਵਿਖੇ ਕੀਤਾ ਗਿਆ। ਇਸ ਸਬੰਧ ਵਿੱਚ ਇਕ ਕਲਸ਼ ਯਾਤਰਾ ਜੋ ਵੇਦ ਕੌਰ ਗਰਲਜ਼ ਸਕੂਲ ਬੁੱਟਰ ਰੋਡ ਕਾਦੀਆਂ ਤੂੰ ਸ਼ੁਰੂ ਹੋ ਕੇ ਮੁਹੱਲਾ ਧਰਮਪੁਰਾ ਤੋਂ ਹੁੰਦੀ ਹੋਈ ਮੰਦਰ ਸ਼੍ਰੀ ਠਾਕੁਰ ਦੁਆਰਾ ਵਿਖੇ ਸਮਾਪਤ ਹੋਈ। ਜਿਸ ਦੀ ਅਗਵਾਈ ਗਊ ਸੇਵਾ ਦਲ ਪੰਜਾਬ ਦੇ ਪ੍ਰਧਾਨ ਸ੍ਰੀ ਚੰਦਰ ਕਾਂਤ ਜੀ ਉੱਤਰ ਪ੍ਰਦੇਸ਼ ਵਾਲੇ, ਸ੍ਰੀ ਵਰਿੰਦਰ ਪ੍ਰਭਾਕਰ ਜੀ, ਸ੍ਰੀ ਜੋਗਿੰਦਰ ਪਾਲ ਬਿੱਟੂ ਪ੍ਰਧਾਨ ਲੱਖਦਾਤਾ ਦਰਬਾਰ ਕਮੇਟੀ, ਸ੍ਰੀ ਵਰਿੰਦਰ ਖੋਸਲਾ ਜੀ ਸਾਬਕਾ ਪ੍ਰਧਾਨ ਭਾਰਤੀ ਜਨਤਾ ਪਾਰਟੀ ਕਾਦੀਆਂ, ਸ੍ਰੀ ਰਾਜ ਕੁਮਾਰ ਜੁਲਕਾ, ਵਿਨੋਦ ਕੁਮਾਰ ਜੀ ਸਾਰਫ ਜੀ ਬਟਾਲਾ ਵਾਲੇ, ਮਨੋਜ ਕੇਅਰ ਜੀ, ਸ਼੍ਰੀ ਬਾਂਟਾ ਭਾਟੀਆ, ਨਰੇਸ਼ ਅਰੋੜਾ ਬਰਤਨ ਵਾਲੇ, ਸ਼੍ਰੀ ਭੂਸ਼ਨ ਸ਼ਰਮਾ ਜੀ, ਸ੍ਰੀ ਸੁਰਿੰਦਰ ਛਾਬੜਾ ਜੀ ਆਦ ਕਰ ਰਹੇ ਸਨ। ਇਸ ਮੌਕੇ ਕਥਾ ਵਾਚਕ ਸ੍ਰੀ ਚੰਦਰਕਾਂਤ ਜੀ ਬਾਰੇ ਜਾਣਕਾਰੀ ਦਿੰਦੇ ਹੋਏ ਸ੍ਰੀ ਵੀਰੇਂਦਰਾ ਪ੍ਰਭਾਕਰ ਜੀ ਨੇ ਦੱਸਿਆ ਕਿ ਇਨ੍ਹਾਂ ਨੇ ਛੋਟੇ ਹੁੰਦਿਆਂ ਤੋਂ ਹੀ ਆਪਣਾ ਘਰ ਬਾਰ ਛੱਡ ਕੇ ਸਾਰੀ ਜ਼ਿੰਦਗੀ ਗਊ ਸੇਵਾ ਵਿੱਚ ਲਗਾ ਦਿੱਤੀ ਹੈ ਅਤੇ ਵੱਖ ਵੱਖ ਸ਼ਹਿਰਾਂ ਵਿੱਚ ਜਾ ਕੇ ਵੱਖ ਵੱਖ ਸਮਾਗਮਾਂ ਵਿਚ ਗਊ ਰੱਖਿਆ ਅਤੇ ਗਊ ਸੇਵਾ ਬਾਰੇ ਲੋਕਾਂ ਨੂੰ ਪ੍ਰੇਰਨਾ ਦਿੰਦੇ ਹਨ। ਇਸ ਮੌਕੇ ਕਥਾਵਾਚਕ ਸ੍ਰੀ ਚੰਦਰਕਾਂਤ ਜੀ ਨੇ ਗਊ ਮਾਤਾ ਦੀ ਸੇਵਾ, ਗਊਆਂ ਦੀ ਸਾਂਭ ਸੰਭਾਲ ਅਤੇ ਗਊ ਮਾਤਾ ਦੀ ਪੂਜਾ ਲਈ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਭਾਰਤ ਦੇਸ਼ ਵਿੱਚ ਗਊ ਮਾਤਾ ਨੂੰ ਇਕ ਮਾਂ ਦਾ ਦਰਜਾ ਦਿੱਤਾ ਗਿਆ ਹੈ ਕਿਉਂਕਿ ਗਊ ਮਾਤਾ ਵਿਚ ਸਾਡੇ ਦੇਵੀ ਦੇਵਤਿਆਂ ਦਾ ਵਾਸ ਹੈ। ਗਊ ਮਾਤਾ ਦੀ ਪੂਜਾ ਕਰਨ ਨਾਲ ਸਾਡੇ ਮਨ ਨੂੰ ਪੂਰੀ ਸ਼ਾਂਤੀ ਮਿਲਦੀ ਹੈ ਅਤੇ ਪਰਿਵਾਰਾਂ ਵਿੱਚੋਂ ਕਲਾ ਕਲੇਸ਼ ਖ਼ਤਮ ਹੁੰਦੇ ਹਨ। ਇਸ ਮੌਕੇ ਵਿਸ਼ੇਸ਼ ਤੌਰ ਤੇ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਗੁਰਦਾਸਪੁਰ ਮਹਿਲਾ ਵਿੰਗ ਦੀ ਪ੍ਰਧਾਨ ਸ਼੍ਰੀਮਤੀ ਕੁਲਵਿੰਦਰ ਕੌਰ ਗੁਰਾਇਆ, ਮਾਸਟਰ ਸ੍ਰੀ ਪਵਨ ਜੀ, ਸ੍ਰੀ ਪ੍ਰੇਮੀ ਜੀ ਸਮੇਤ ਭਾਰੀ ਗਿਣਤੀ ਵਿਚ ਕਾਦੀਆਂ ਦੀਆਂ ਧਾਰਮਿਕ, ਸਮਾਜ ਸੇਵੀ ਅਤੇ ਲੋਕ ਭਲਾਈ ਸੰਸਥਾਵਾਂ ਦੇ ਲੋਕ ਅੱਜ ਸਨ ਇਸ ਮੌਕੇ ਭਾਰੀ ਗਿਣਤੀ ਵਿਚ ਮਹਿਲਾਵਾਂ ਨੇ ਗਊ ਕਥਾ ਸੁਨਣ ਲਈ ਹਾਜ਼ਰੀ ਲਗਵਾਈ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments