spot_img
Homeਮਾਝਾਗੁਰਦਾਸਪੁਰਆਧਾਰ ਨਾਲ ਵੋਟਰ ਕਾਰਡ ਨੂੰ ਲਿੰਕ ਕਰਨ ਦਾ ਕੰਮ ਆਰੰਭ

ਆਧਾਰ ਨਾਲ ਵੋਟਰ ਕਾਰਡ ਨੂੰ ਲਿੰਕ ਕਰਨ ਦਾ ਕੰਮ ਆਰੰਭ

ਕਾਦੀਆਂ 2 ਸਤੰਬਰ  (ਮੁਨੀਰਾ ਸਲਾਮ ਤਾਰੀ)

ਕਾਦੀਆਂ ਵਿਖੇ ਆਧਾਰ ਕਾਰਡ ਨਾਲ ਵੋਟਰ ਕਾਰਡ ਨੂੰ ਲਿੰਕ ਕਰਨ ਦਾ ਕੰਮ ਚੋਣ ਕਮਿਸ਼ਨ ਵੱਲੋਂ ਕਰਵਾਇਆ ਜਾ ਰਿਹਾ ਹੈ । ਇਸ ਸੰਬੰਧ ਵਿਚ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਅਧਿਆਪਕ ਅਜੇ ਕੌਸ਼ਲ ਬੀਐਲਓ ਵਾਰਡ ਨੰਬਰ 6 ਅਤੇ ਬੂਥ ਨੰਬਰ 146 ਤੋਂ ਆਧਾਰ ਕਾਰਡ ਨੂੰ ਵੋਟਰ ਕਾਰਡ ਨਾਲ ਲਿੰਕ ਕਰਨ ਲਈ ਵਾਰਡ ਨੰਬਰ 6 ਵਿਚ ਲੋਕਾਂ ਨਾਲ ਇਸ ਕੰਮ ਨੂੰ ਪੂਰਾ ਕਰਨ ਲਈ ਸੰਪਰਕ ਕਰ ਰਹੇ ਹਨ । ਇਸ ਮੌਕੇ ਉਨ੍ਹਾਂ ਜਾਣਕਾਰੀ ਦਿੰਦਿਆਂ ਕਿਹਾ ਕਿ ਚੋਣ ਕਮਿਸ਼ਨ ਦੀ ਹਦਾਇਤਾਂ ਮੁਤਾਬਕ ਅਤੇ ਜ਼ਿਲ੍ਹਾ ਡਿਪਟੀ ਕਮਿਸ਼ਨਰ ਮੁਹੰਮਦ ਅਸ਼ਫਾਕ ਜੀ ਦੀ ਅਗਵਾਈ ਹੇਠ ਸੁਪਰਵਾਈਜ਼ਰ ਦਿਨੇਸ਼ ਕੁਮਾਰ ਲੈਕਚਰਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਦੀ ਦੇਖ ਰੇਖ ਵਿਚ ਇਹ ਕੰਮ ਕੀਤਾ ਜਾ ਰਿਹਾ ਹੈ । ਅਜੇ ਕੌਸ਼ਲ ਨੇ ਕਿਹਾ ਕਿ ਲੋਕ ਕਾਰਡ ਨਾਲ ਵੋਟਰ ਕਾਰਡ ਨੂੰ ਲਿੰਕ ਕਰਨ ਵਿੱਚ ਸਹਿਯੋਗ ਕਰਨ ਤਾਂ ਜੋ ਉਨ੍ਹਾਂ ਦੀ ਸਹੀ ਜਾਣਕਾਰੀ ਭੇਜੀ ਜਾ ਸਕੇ ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments