, ਸ੍ਰੀ ਹਰਗੋਬਿੰਦਪੁਰ ਸਾਹਿਬ 27 ਜੂਨ (ਜਸਪਾਲ ਚੰਦਨ) ਨਗਰ ਕੌਂਸਲ ਸ੍ਰੀ ਹਰਗੋਬਿੰਦਪੁਰ ਦੇ ਪ੍ਰਧਾਨ ਸ੍ਰ ਨਵਦੀਪ ਸਿੰਘ ਪੰਨੂ ਵੱਲੋਂ ਪ੍ਰਧਾਨ ਬਣਨ ਉਪਰੰਤ ਅੱਜ ਪਹਿਲੀ ਵਾਰ ਸ੍ਰੀ ਹਰਗੋਬਿੰਦਪੁਰ ਵਿੱਚ ਸੰਗਤ ਦਰਸ਼ਨ ਪ੍ਰੋਗਰਾਮ ਰੱਖਿਆ ਗਿਆ ਜਿਸ ਵਿੱਚ ਸ਼ਹਿਰ ਵਾਸੀਆਂ ਵੱਲੋਂ ਵੱਡੀ ਗਿਣਤੀ ਵਿਚ ਹਾਜਰੀ ਭਰੀ ਗਈ ਸ਼ਹਿਰ ਵਾਸੀਆਂ ਨੂੰ ਸੰਬੋਧਨ ਕਰਦਿਆਂ ਸ੍ਰ ਨਵਦੀਪ ਸਿੰਘ ਪੰਨੂ ਨੇ ਕਿਹਾ ਕੇ ਸ਼ਹਿਰ ਵਾਸੀਆਂ ਦੀ ਪਿਛਲੇ ਕਾਫੀ ਲੰਮੇ ਸਮੇਂ ਤੋਂ ਬੱਸ ਸਟੈਂਡ ਬਣਾਉਣ ਦੀ ਮੰਗ ਸੀ ਜੋ ਕੇ ਬੱਸ ਸਟੈਂਡ ਦਾ ਕੰਮ ਜੰਗੀ ਪੱਧਰ ਤੇ ਚੱਲ ਰਿਹਾ ਹੈ ਬਹੁਤ ਜਲਦੀ ਬਣ ਕੇ ਤਿਆਰ ਹੋ ਜਾਵੇਗਾ ਇਸ ਤੋਂ ਇਲਾਵਾ ਤਲਵਾੜਾ ਵਿੱਚ 30 ਬੈਡ ਦਾ ਸਰਕਾਰੀ ਹਸਪਤਾਲ ਵੀ ਮਨਜ਼ੂਰ ਕਰਵਾ ਦਿੱਤਾ ਗਿਆ ਹੈ ਜਿਸ ਦਾ ਕੰਮ ਜਲਦੀ ਹੀ ਸ਼ੁਰੂ ਹੋ ਜਾਵੇਗਾ ਅਤੇ ਇਸ ਦੇ ਨਜ਼ਦੀਕ ਆਲੀਸ਼ਾਨ ਪਾਰਕ ਬਣਾਈ ਜਾਵੇਗੀ ਪ੍ਰਧਾਨ ਨੇ ਸ਼ਹਿਰ ਵਾਸੀਆਂ ਨੂੰ ਬੇਨਤੀ ਕੀਤੀ ਕਿਸੇ ਨੂੰ ਵੀ ਕੋਈ ਕੰਮ ਹੋਵੇ ਉਹ ਮੇਰੇ ਨਾਲ ਸੰਪਰਕ ਕਰ ਸਕਦਾ ਹੈ ਉਨ੍ਹਾਂ ਕਿਹਾ ਕਿ ਬਜ਼ੁਰਗਾਂ ਦੀਆਂ ਪੈਨਸ਼ਨਾਂ ਸਬੰਧੀ ਵੀ ਜਲਦੀ ਹੀ ਕੈਂਪ ਲਗਾਇਆ ਜਾਵੇਗਾ ਨਵਦੀਪ ਸਿੰਘ ਪੰਨੂ ਨੇ ਸ਼ਹਿਰ ਵਾਸੀਆਂ ਨੂੰ ਕਿਹਾ ਕਿ ਸ਼ਹਿਰ ਦੇ ਵਿਕਾਸ ਲਈ ਤੁਹਾਡੇ ਵਿਚਾਰ ਹਮੇਸ਼ਾ ਸਾਡੇ ਲਈ ਮਾਰਗ ਦਰਸ਼ਨ ਕਰਨਗੇ ਅਖੀਰ ਪੰਨੂ ਨੇ ਸਾਰੇ ਐਮ ਸੀ ਸਹਿਬਾਨ, ਸਾਰੇ ਸਪੋਟਰਾ ਦਾ ਸਾਰੇ ਮਹਿਮਾਨਾਂ ਅਤੇ ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ ਇਸ ਮੌਕੇ ਐਮ ਸੀ ਗੁਰਮੁੱਖ ਸਿੰਘ, ਐਮ ਸੀ ਪਰਮਜੀਤ ਸਿੰਘ ਸੈਣੀ, ਐਮ ਸੀ ਗੁਰਪ੍ਰੀਤ ਸਿੰਘ, ਐਮ ਸੀ ਤਰਸੇਮ ਸਿੰਘ, ਐਮ ਸੀ ਰਤਨ ਸਿੰਘ, ਮੋਹਨ ਲਾਲ ਕਾਲੀਆਂ, ਕਰਨ ਕੁਮਾਰ ਕਾਲੀਆਂ, ਸਚਿਨ ਕੁਮਾਰ ਕਾਲੀਆਂ, ਗੁਰਵਿੰਦਰ ਸਿੰਘ ਸੋਨੂੰ, ਬੱਬੂ , ਸ੍ਰੀ ਦਰਸ਼ਨ ਲਾਲ ਚੋਪੜਾ, ਬੀਬੀ ਸੁਖਵਿੰਦਰ ਕੌਰ, ਜਥੇਦਾਰ ਹਰਬਕਸ਼ ਸਿੰਘ, ਅਵਨੀਸ਼ ਵਰਮਾ, ਸਤਨਾਮ ਸਿੰਘ ਤਰੇੜੀਆ, ਬੀਬੀ ਬਲਬੀਰ ਕੌਰ, ਕੈਪਟਨ ਸਿੰਘ, ਜ਼ੋਰਾਵਰ ਸਿੰਘ, ਸੁਖਚੈਨ ਸਿੰਘ, ਤੋਂ ਇਲਾਵਾ ਹੋਰ ਵੀ ਹਾਜ਼ਰ ਸਨ