spot_img
Homeਮਾਝਾਗੁਰਦਾਸਪੁਰਸੰਤ ਫਰਾਂਸਿਸ ਸਕੂਲ ਦੇ ਬੱਚਿਆਂ ਨੇ ਖੇਡਾਂ ਵਿਚ ਮਾਰੀਆਂ ਮੱਲਾਂ, ਤਗ਼ਮਿਆਂ ਦੇ...

ਸੰਤ ਫਰਾਂਸਿਸ ਸਕੂਲ ਦੇ ਬੱਚਿਆਂ ਨੇ ਖੇਡਾਂ ਵਿਚ ਮਾਰੀਆਂ ਮੱਲਾਂ, ਤਗ਼ਮਿਆਂ ਦੇ ਲਗਾਏ ਢੇਰ

ਕਾਦੀਆਂ 31 ਅਗਸਤ (ਮੁਨੀਰਾ ਸਲਾਮ ਤਾਰੀ) :- ਆਈ. ਸੀ. ਐੱਸ. ਈ’ ਦਾ ਖੇਤਰੀ ਕਰਾਟੇ ਟੂਰਨਾਮੈਂਟ ਸੰਤ ਪਾਲ ਕਾਨਵੈਂਟ ਸਕੂਲ ਦਸੂਹਾ ਵਿਖੇ ਕਰਵਾਇਆ ਗਿਆ। ਜਿਸ ਵਿੱਚ ਮੁਕਤਸਰ, ਗੁਰਦਾਸਪੁਰ, ਹਰਿਆਣਾ, ਮੋਗਾ, ਹੁਸ਼ਿਆਰਪੁਰ ਤੇ ਜਲਾਲਾਬਾਦ ਦੀਆਂ ਟੀਮਾਂ ਨੇ ਭਾਗ ਲਿਆ। ਜਿਸ ਵਿੱਚ ਸੰਤ ਫਰਾਂਸਿਸ ਸਕੂਲ ਬਟਾਲਾ ਦ ਸੰਨਸਵੀ ਗੁਲਸ਼ਨ ਕੁਮਾਰ ਦੀ ਅਗਵਾਈ ਵਿੱਚ ਖੇਡਦਿਆਂ ਹੋਇਆਂ ਬੱਚਿਆਂ ਨੇ ਪੰਜ ਸੋਨ ਤਮਗੇ, ਇਕ ਸਿਲਵਰ ਤੇ ਚਾਰ ਕਾਂਸੀ ਤਮਗੇ ਲੈ ਕੇ ਕਾਮਯਾਬੀ ਹਾਸਲ ਕਰਕੇ ਜਿੱਥੇ ਸਕੂਲ ਦਾ ਨਾਮ ਰੌਸ਼ਨ ਕੀਤਾ ਉੱਥੇ ਆਪਣੇ ਮਾਂ ਬਾਪ ਦੇ ਨਾਮ ਨੂੰ ਵੀ ਚਾਰ ਚੰਨ ਲਗਾਈ।
       ਇਸ ਚੈਂਪੀਅਨਸ਼ਿਪ ਵਿੱਚ ਸਿਨੇ ਦੇ ਤਗਮੇ ਹਾਸਲ ਕਰਨ ਵਾਲੇ ਬੱਚਿਆਂ ਚ, ਕ੍ਰਮਵਾਰ ਮਾਨਵਇੰਦਰ ਸਿੰਘ, ਅਨੰਦ, ਕਾਰਤਿਕ’, ਖੁਸ਼ਮਿਹਰ ਕੌਰ ਰੰਧਾਵਾ, ਸੁਖਮਨਪ੍ਰੀਤ ਕੌਰ। ਸਿਲਵਰ ਤਗ਼ਮਾ ਹਾਸਲ ਕਰਨ ਵਾਲੇ ਬੱਚਿਆਂ ਚ, ਸਰਨੀਤ ਕੌਰ, ਕਾਂਸੇ ਦਾ ਤਗ਼ਮਾ ਹਾਸਲ ਕਰਨ ਵਾਲੇਆਂ ਚ, ਕਰਮਵਾਰ ਮਾਨਿਕ, ਸੁਮਿਤ ਨਾਹਰ, ਨਰਿੰਦਰ, ਸਵਰਨ ਸਿੰਘ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਫਾਦਰ ਪੀ ਕੇ ਜੋਸਫ ਜੀ ਨੇ ਮੈਡਲ ਜਿੱਤਣ ਵਾਲੇ ਸਾਰਿਆਂ ਬੱਚਿਆਂ ਨੂੰ ਵਧਾਈ ਦਿੱਤੀ ਤੇ ਸੈਨਸ਼ਈ ਗੁਲਸ਼ਨ ਕੁਮਾਰ ਜੀ ਦੀ ਖੂਬ ਸਰਾਹਨਾ ਕੀਤੀ। ਇਸ ਮੋਕੇ ਭੁਪਿੰਦਰ ਸਿੰਘ ਸੰਧੂ ਤੇ ਸੁਸ਼ੀਲ ਕੁਮਾਰ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।
munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments