spot_img
Homeਮਾਝਾਗੁਰਦਾਸਪੁਰਵਿਧਾਇਕ ਸ਼ੈਰੀ ਕਲਸੀ ਨੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਟ੍ਰਾਈ ਸਾਈਕਲ ਅਤੇ...

ਵਿਧਾਇਕ ਸ਼ੈਰੀ ਕਲਸੀ ਨੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਟ੍ਰਾਈ ਸਾਈਕਲ ਅਤੇ ਸੁਣਨ ਦੇ ਉਪਕਰਨ ਵੰਡੇ

ਕਾਦੀਆਂ 31 ਅਗਸਤ  (ਮੁਨੀਰਾ ਸਲਾਮ ਤਾਰੀ) :- ਅੱਜ ਸਮੱਗਰ ਸਿੱਖਿਆ ਅਭਿਆਨ ਪੰਜਾਬ ਅਧੀਨ ਸਰਕਾਰੀ ਪ੍ਰਾਇਮਰੀ ਸਿੱਖਿਆ ਦਫਤਰ ਬਟਾਲਾ -1 ਵਿਖੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਸਮਾਨ ਵੰਡ ਕੈਂਪ ਲਗਾਇਆ ਗਿਆ, ਜਿਸ ਵਿੱਚ ਹਲਕਾ ਬਟਾਲਾ ਦੇ ਵਿਧਾਇਕ ਸ. ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਸ਼ਿਰਕਤ ਕੀਤੀ ਗਈ। ਇਸ ਮੌਕੇ ਵਿਧਾਇਕ ਸ਼ੈਰੀ ਕਲਸੀ ਨੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਟ੍ਰਾਈ ਸਾਈਕਲ, ਸੁਣਨ ਦੇ ਉਪਕਰਨ, ਬਨਾਵਟੀ ਅੰਗ ਤੇ ਐਨਕਾਂ ਆਦਿ ਵੰਡੀਆਂ ਗਈਆਂ।


      ਇਸ ਮੌਕੇ ਗੱਲ ਕਰਦਿਆਂ ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਪੰਜਾਬ ਸਰਕਾਰ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਉੱਚ ਸਿੱਖਿਆ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਅਤੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਹਰ ਸਹੂਲਤ ਮੁਹੱਈਆ ਕਰਵਾਈ ਜਾਵੇਗੀ।
      ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ (ਪ) ਅਮਰਜੀਤ ਸਿੰਘ ਭਾਟੀਆ, ਉਪ ਜਿਲਾ ਸਿੱਖਿਆ ਅਫਸਰ ਬਲਬੀਰ ਸਿੰਘ, ਬੀ.ਪੀ.ਈ.ਉ ਜਸਵਿੰਦਰ ਸਿੰਘ, ਸਤਨਾਮ ਸਿੰਘ,  ਆਈ. ਈ. ਆਰ. ਟੀ ਸਤਪਾਲ ਸਮੂਹ ਸੀ ਐਚ ਟੀ ਨਵਦੀਪ ਸਿੰਘ ਬੀ ਐਮ ਮੈਥ ਬਟਾਲਾ ਬਲਾਕ 2 ਬੀ. ਐਮ. ਟੀ ਰਾਮ ਸਿੰਘ ਨਿਰਮਲ ਸਿੰਘ ਜੂਨੀਅਰ ਸਹਾਇਕ ਆਦਿ ਹਾਜ਼ਰ ਸਨ।
munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments