spot_img
Homeਮਾਝਾਗੁਰਦਾਸਪੁਰਭੱਟੀਆਂ ਸਕੂਲ ਦੀ ਟੀਮ ਜੋਨਲ ਪੱਧਰੀ ਖੇਡਾਂ ਕਬੱਡੀ ਅਤੇ ਕੁਸ਼ਤੀ ਮੁਕਾਬਲਿਆਂ ਵਿਚ...

ਭੱਟੀਆਂ ਸਕੂਲ ਦੀ ਟੀਮ ਜੋਨਲ ਪੱਧਰੀ ਖੇਡਾਂ ਕਬੱਡੀ ਅਤੇ ਕੁਸ਼ਤੀ ਮੁਕਾਬਲਿਆਂ ਵਿਚ ਹੋਈ ਬੱਲੇ ਬੱਲੇ।

ਕਾਦੀਆਂ 31ਅਗਸਤ (ਮੁਨੀਰਾ ਸਲਾਮ ਤਾਰੀ) :- 73ਵੀਆਂ ਜੋਨਲ ਪੱਧਰੀ ਪੰਜਾਬ ਸਿੱਖਿਆ ਵਿਭਾਗ ਵੱਲੋ ਕਰਵਾਈਆਂ ਜਾ ਰਹੀਆਂ ਜੋਨ ਹਰਚੋਵਾਲ ਵਿਖੇ ਜੋਨਲ ਪੱਧਰੀ ਖੇਡਾਂ ਦੀ ਅਗਵਾਈ ਇੰਚਾਰਜ ਪਿੰਸੀਪਲ ਲਖਵਿੰਦਰ ਸਿੰਘ ਨੇ ਕੀਤੀ।ਇਹਨਾਂ ਜੋਨਲ ਖੇਡਾਂ ਵਿੱਚ ਸਰਕਾਰੀ ਸੀਨੀਅਰ ਸਕੈਡਰੀ ਸਕੂਲ ਭਟੀਆਂ ਦੇ ਵਿਦਿਆਰਥੀਆਂ ਨੇ ਜਬਰਦਸਤ ਪ੍ਰਦਰਸ਼ਨ ਕਰਦੇ ਹੋਏ ਕਬੱਡੀ ਨੈਸ਼ਨਲ ਅਤੇ ਓਪਨ ਵਿੱਚ ਲੜਕਿਆਂ ਸਾਰੇ ਵਰਗਾਂ ਦੇ ਮੁਕਾਬਲੇ ਵਿੱਚ ਤੇ ਕਬੱਡੀ ਨੈਸ਼ਨਲ ਅੰਡਰ 14 ਵਿਚ ਪਹਿਲੀਆਂ ਪੁਜੀਸ਼ਨਾਂ ਹਾਸਲ ਕੀਤੀਆਂ ਹਨ। ਟੀਮ ਦੇ ਇੰਚਾਰਜ ਮਾਸਟਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਜੋਨਲ ਖੇਡਾਂ ਵਿੱਚ ਲਗਭਗ ਸਾਰੇ ਭਾਰ – ਵਰਗਾਂ ਦੇ ਮੁਕਾਬਲਿਆਂ ਵਿਚ ਭੱਟੀਆਂ ਸਕੂਲ ਦੇ ਵਿਦਿਆਰਥੀ ਦੀਆਂ ਟੀਮਾਂ ਪਹਿਲੀਆਂ ਪੁਜ਼ੀਸ਼ਨਾਂ ਪ੍ਰਾਪਤ ਕਰਨ ਵਿੱਚ ਸਫਲ ਹੋਈਆਂ ਹਨ। ਉਨ੍ਹਾਂ ਕਿਹਾ ਕਿ ਸਕੂਲ ਭੱਟੀਆਂ ਟੀਮ ਦੇ ਖਿਡਾਰੀਆਂ ਨੇ ਹਮੇਸ਼ਾ ਹਰ ਸਾਲ ਦੀਆਂ ਸਲਾਨਾ ਜੋਨਲ ਖੇਡਾਂ ਵਿਚ ਚੰਗੀਆਂ ਪੁਜੀਸ਼ਨਾਂ ਹਾਸਲ ਕਰਨ ਵਿੱਚ ਬੜੀ ਬਰਕਰਾਰ ਰੱਖੀ ਹੈ। ਇਸ ਖੁਸ਼ੀ ਵਿੱਚ ਸਕੂਲ ਪਿੰਸੀਪਲ ਸੰਦੀਪ ਸਿੰਘ ਨੇ ਜਿੱਤੇ ਵਿਦਿਅਰਥੀਆਂ ਅਤੇ ਡੀ ਪੀ ਈ ਰਾਵਿੰਦਰ ਕੌਰ ਟੀਮ ਇੰਚਾਰਜ, ਮਾਸਟਰ ਜਸਵਿੰਦਰ ਸਿੰਘ ਟੀਮ ਇੰਚਾਰਜ ਅਤੇ ਸਮੂਹ ਸਟਾਫ ਮੈਂਬਰਾਂ ਨੂੰ ਇਸ ਜਿੱਤ ਲਈ ਵਧਾਈ ਦਿੱਤੀ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments