spot_img
Homeਮਾਝਾਗੁਰਦਾਸਪੁਰਐਡਵੋਕੇਟ ਜਗਰੂਪ ਸੇਖਵਾਂ ਨੂੰ ਹਾਈ ਕਮਾਨ ਵੱਲੋਂ ਜ਼ਿਲ੍ਹਾ ਇੰਚਾਰਜ ਬਨਾਉਣ ਤੇ ਹਲਕਾ...

ਐਡਵੋਕੇਟ ਜਗਰੂਪ ਸੇਖਵਾਂ ਨੂੰ ਹਾਈ ਕਮਾਨ ਵੱਲੋਂ ਜ਼ਿਲ੍ਹਾ ਇੰਚਾਰਜ ਬਨਾਉਣ ਤੇ ਹਲਕਾ ਕਾਦੀਆਂ ਚ, ਖੁਸ਼ੀ ਦੀ ਲਹਿਰ

ਕਾਦੀਆਂ 31 ਅਗਸਤ (ਮੁਨੀਰਾ ਸਲਾਮ ਤਾਰੀ) :- ਆਮ ਆਦਮੀ ਪਾਰਟੀ ਵੱਲੋਂ ਸੂਬਾ ਪੰਜਾਬ ਨੂੰ ਹੋਰ ਮਜ਼ਬੂਤ ਕਰਨ ਲਈ ਪਾਰਟੀ ਵਿਚ ਵੱਡੇ ਫੇਰਬਦਲ ਕਰਦਿਆਂ ਕੁਝ ਜ਼ਿਲ੍ਹਿਆਂ ਚ ਨਵੇਂ ਇੰਚਾਰਜਾਂ ਨਿਯੁਕਤੀ ਦਿੱਤੀ ਗਈ ਹੈ। ਜਿਸ ਵਿੱਚ ਆਮ ਆਦਮੀ ਪਾਰਟੀ ਹਲਕਾ ਕਾਦੀਆਂ ਦੇ ਇੰਚਾਰਜ ਅਤੇ ਸੂਝਵਾਨ ਮਿਹਨਤੀ ਨੇਤਾ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੂੰ ਨਵਾਂ ਜ਼ਿਲ੍ਹਾ ਇੰਚਾਰਜ ਥਾਪਿਆ ਗਿਆ ਹੈ। ਉਨ੍ਹਾਂ ਦੀ ਨਿਯੁਕਤੀ ਤੋਂ ਬਾਅਦ ਜਗਰੂਪ ਸਿੰਘ ਸੇਖਵਾਂ ਅਤੇ ਸੇਖਵਾਂ ਪਰਿਵਾਰ ਦੇ ਨਜ਼ਦੀਕੀਆਂ ਤੋਂ ਇਲਾਵਾ ਹਲਕਾ ਕਾਦੀਆਂ ਦੇ ਵੋਟਰਾਂ ਤੋਂ ਇਲਾਵਾ ਜ਼ਿਲ੍ਹਾ ਗੁਰਦਾਸਪੁਰ ਅਤੇ ਸਮੁੱਚੇ ‘ਵਿਸ਼ਵ ਵਿੱਚ ਰਹਿੰਦੇ ਸੇਖਵਾਂ ਪਰਿਵਾਰ ਦੇ ਸ਼ੁਭ ਚਿੰਤਕਾਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਸ ਸੰਬੰਧੀ ਗੱਲਬਾਤ ਕਰਦੇ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿਹਾ ਕਿ ਸਾਡਾ ਸੇਖਵਾਂ ਪਰਿਵਾਰ ਵਿੱਚ ਸਭ ਤੋਂ ਪਹਿਲਾਂ ਮੇਰੇ ਪਿਤਾ ਜੀ ਸਵਰਗਵਾਸੀ ਸ. ਸੇਵਾ ਸਿੰਘ ਸੇਖਵਾਂ ਜੀ ਨੇ ਸ਼ੁਰੂ ਤੋਂ ਹੀ ਪਾਰਟੀ ਵੱਲੋਂ ਮਿਲੀਆ ਜ਼ਿੰਮੇਵਾਰੀਆਂ ਨੂੰ ਬਾਖੂਬੀ ਨਿਭਾਇਆ ਹੈ ਅਤੇ ਸਾਡਾ ਪਰਿਵਾਰ ਪਾਰਟੀ ਦੇ ਸੰਵਿਧਾਨ ਹੇਠ ਕੰਮ ਕਰਦਾ ਆ ਰਹੇ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਇਹ ਨਿਯੁਕਤੀ ਹਲਕਾ ਕਾਦੀਆਂ ਦੇ ਵਾਸੀਆਂ ਦੀ ਨਿਯੁਕਤੀ ਹੈ।ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਕਿਹਾ ਕਿ ਮੈਨੂੰ ਜੋ ਜ਼ਿਲ੍ਹਾ ਗੁਰਦਾਸਪੁਰ ਦਾ ਇੰਚਾਰਜ ਬਣਾ ਕੇ ਪਾਰਟੀ ਨੇ ਜੋ ਮਾਣ ਬਖਸ਼ਿਆ ਹੈ ਮੈਂ ਉਸ ਨੂੰ ਕਦੇ ਵੀ ਭੁੱਲ ਨਹੀਂ ਸਕਦਾ ਅਤੇ ਮੈਂ  ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ, ਰਾਜ ਸਭਾ ਮੈਂਬਰ ਰਾਘਵ ਚੱਢਾ, ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਹਾਈਕਮਾਨ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਅਤੇ ਪਾਰਟੀ ਵੱਲੋਂ ਮੈਨੂੰ ਮਿਲੀ ਨਵੀਂ ਜ਼ਿੰਮੇਵਾਰੀ ਨੂੰ ਮੈਂ ਪੂਰੀ ਇਮਾਨਦਾਰੀ ਅਤੇ ਮਿਹਨਤ ਨਾਲ ਨਿਭਾਵਾਂਗਾ। ਇਸ ਮੌਕੇ ਵਧਾਈ ਦੇਣ ਵਾਲਿਆਂ ਚ ਆਮ ਆਦਮੀ ਪਾਰਟੀ ਹਲਕਾ ਕਾਦੀਆਂ ਦੇ ਬਲਾਕ ਪ੍ਰਧਾਨ ਰਾਕੇਸ਼ ਕੁਮਾਰ ਕਾਲੀਆ, ਕਾਮਰੇਡ ਗੁਰਮੇਜ ਸਿੰਘ, ਅਸ਼ਵਨੀ ਵਰਮਾ, ਕਾਮਰੇਡ ਦਵਿੰਦਰ ਸ਼ਰਮਾ, ਹਰਜੀਤ ਸਿੰਘ ਟਿੱਕਾ, ਪੀ ਏ ਭੁਪਿੰਦਰ ਸਿੰਘ, ਸੋਨਾ ਬਾਜਵਾ ਆਦਿ ਭਾਰੀ ਗਿਣਤੀ ਵਿਚ ਆਮ ਆਦਮੀ ਪਾਰਟੀ ਨੇਤਾਵਾਂ, ਵਰਕਰਾਂ ਨੇ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੂੰ ਨਵੀਂ ਨਿਯੁਕਤੀ ਦੀ ਵਧਾਈ ਦਿੱਤੀ ਅਤੇ ਉਹਨਾਂ ਦੀ ਲੰਬੀ ਉਮਰ ਦੀ ਪ੍ਰਮਾਤਮਾ ਪਾਸ ਅਰਦਾਸ ਕੀਤੀ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments