spot_img
Homeਮਾਲਵਾਚੰਡੀਗੜ੍ਹਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਲੰਗਰਾਂ ਲਈ ਗੜ੍ਹਸ਼ੰਕਰ ਤੋਂ 100 ਕੁਇੰਟਲ ਕਣਕ...

ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਲੰਗਰਾਂ ਲਈ ਗੜ੍ਹਸ਼ੰਕਰ ਤੋਂ 100 ਕੁਇੰਟਲ ਕਣਕ ਦੀ ਰਸਦ ਭੇਜੀ

 

ਗੜ੍ਹਸ਼ੰਕਰ 5 ਜੂਨ (ਅਸ਼ਵਨੀ ਸ਼ਰਮਾਂ) ਇਲਾਕੇ ਦੀਆਂ ਸੰਗਤਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੋਮਣੀ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਸੁਰਿੰਦਰ ਸਿੰਘ ਭੁਲੇਵਾਲ ਰਾਠਾਂ ਦੀ ਅਗਵਾਈ ਹੇਠ ਤਖਤ ਸ਼੍ਰੀ ਕੇਸਗੜ੍ਹ ਸਾਹਿਬ (ਸ਼੍ਰੀ ਅਨੰਦਪੁਰ ਸਾਹਿਬ) ਵਿਖੇ ਚੱਲ ਰਹੇ ਲੰਗਰਾਂ ਲਈ 100 ਕੁਇੰਟਲ ਕਣਕ ਦੀ ਰਸਦ ਰਵਾਨਾ ਕੀਤੀ। ਇਸ ਮੌਕੇ ਇਕਬਾਲ ਸਿੰਘ ਖੇੜਾ ਤੇ ਹਰਜੀਤ ਸਿੰਘ ਭਾਤਪੁਰੀ ਨੇ ਦੱਸਿਆ ਕਿ ਇਲਾਕੇ ਦੇ ਲੋਕਾਂ ਦੇ ਸਹਿਯੋਗ ਨਾਲ ਹਰ ਸਾਲ ਇਲਾਕੇ ਦੇ ਪਿੰਡਾਂ ਵਿਚੋਂ ਲੰਗਰਾਂ ਲਈ ਕਣਕ ਇਕੱਠੀ ਕਰਕੇ ਵੱਖ-ਵੱਖ ਥਾਵਾਂ ਤੇ ਚੱਲ ਰਹੇ ਲੰਗਰਾਂ ਲਈ ਕਣਕ ਭੇਜਦੇ ਹਨ। ਅੱਜ 100 ਕੁਇੰਟਲ ਕਣਕ ਦੀ ਰਸਦ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਚੱਲ ਰਹੇ ਲੰਗਰਾਂ ਲਈ ਭੇਜੀ ਗਈ ਹੈ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਸਿਰਮੌਰ ਸੰਸਥਾ ਹੈ ਅਤੇ ਇਹ ਸੇਵਾ ਭਾਵਨਾ ਦੇ ਰੂਪ ਦੇ ਵਿੱਚ ਹਮੇਸ਼ਾ ਤੋਂ ਕੰਮ ਕਰਦੀ ਰਹੀ ਹੈ। ਇਸ ਮੌਕੇ ਉਨ੍ਹਾਂ ਇਲਾਕੇ ਦੀ ਸਮੂਹ ਸੰਗਤ ਦਾ ਧੰਨਵਾਦ ਕੀਤਾ।ਇਸ ਮੌਕੇ ਉਨ੍ਹਾਂ ਤੋਂ ਇਲਾਵਾ ਰਾਜਿੰਦਰ ਸਿੰਘ, ਤਰਲੋਕ ਸਿੰਘ, ਰਵੀ ਸਿੰਘ, ਐਡਵੋਕੇਟ ਸੁੱਖ ਨਾਗਪਾਲ, ਦੀਪਾ ਡਘਾਮ ਅਤੇ ਨਰਿੰਦਰ ਮਾਨ ਆਦਿ ਹਾਜਰ ਸਨ।

RELATED ARTICLES
- Advertisment -spot_img

Most Popular

Recent Comments