spot_img
Homeਮਾਝਾਗੁਰਦਾਸਪੁਰਸਰਕਾਰੀ ਪ੍ਰਾਇਮਰੀ ਸਕੂਲ ਕਾਦੀਆਂ ਵਿਖੇ ਕਲੱਸਟਰ ਪੱਧਰੀ ਖੇਡ ਮੁਕਾਬਲੇ ਕਰਵਾਏ ਗਏ ...

ਸਰਕਾਰੀ ਪ੍ਰਾਇਮਰੀ ਸਕੂਲ ਕਾਦੀਆਂ ਵਿਖੇ ਕਲੱਸਟਰ ਪੱਧਰੀ ਖੇਡ ਮੁਕਾਬਲੇ ਕਰਵਾਏ ਗਏ ਕਾਦੀਆਂ 30 ਅਗਸਤ

ਕਾਦੀਆਂ 30 ਅਗਸਤ (ਮੁਨੀਰਾ ਸਲਾਮ ਤਾਰੀ)

ਕਾਦੀਆਂ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ ਕਮੇਟੀ ਘਰ ਕਾਦੀਆਂ ਵਿਖੇ ਮੈਂਟਰ ਲੀਲ ਕਲਾਂ ਦੇ ਕਲੱਸਟਰ ਪੱਧਰੀ ਖੇਡ ਮੁਕਾਬਲੇ ਕਰਵਾਏ ਗਏ । ਇਨ੍ਹਾਂ ਮੁਕਾਬਲਿਆਂ ਵਿਚ ਸੈਂਟਰ ਲੀਲ ਕਲਾਂ ਦੇ ਕੁੱਲ 9 ਸਕੂਲਾਂ ਨੇ ਭਾਗ ਲਿਆ । ਇਹ ਮੁਕਾਬਲੇ ਸਰਦਾਰ ਹਰਪਰੀਤ ਸਿੰਘ ਕੋਹਾੜ ਦੇ ਪ੍ਰਬੰਧ ਹੇਠ ਬੱਚਿਆਂ ਲਈ ਇਕ ਵਧੀਆ ਮਾਹੌਲ ਪੇਸ਼ ਕਰਕੇ ਕਰਵਾਏ ਗਏ । ਇਨ੍ਹਾਂ ਮੁਕਾਬਲਿਆਂ ਵਿਚ ਬੱਚਿਆਂ ਨੂੰ ਕਬੱਡੀ , ਖੋ ਖੋ , ਰੱਸਾ ਖਿੱਚਣਾ , ਰੱਸੀ ਟੱਪਣਾ , ਸੌ ਮੀਟਰ ,ਦੋ ਸੌ ਮੀਟਰ ,ਤੇ ਚਾਰ ਸੌ ਮੀਟਰ ਦੌੜਾਂ , ਲੰਮੀ ਛਾਲ ਆਦਿ ਦੇ ਮੁਕਾਬਲੇ ਕਰਵਾਏ ਗਏ ।

ਬੱਚਿਆਂ ਨੇ ਬਡ਼ੇ ਹੀ ਉਤਸ਼ਾਹ ਨਾਲ ਇਨ੍ਹਾਂ ਮੁਕਾਬਲਿਆਂ ਵਿੱਚ ਭਾਗ ਲਿਆ । ਇਸ ਮੌਕੇ ਸ੍ਰੀ ਮਤੀ ਦਵਿੰਦਰ ਕੌਰ ਸੀਐੱਚਟੀ ਅਤੇ ਸਰਦਾਰ ਰਣਜੀਤ ਸਿੰਘ ਬੀ ਐੱਸ ਟੀ ਨੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿੱਚ ਵੀ ਵੱਧ ਤੋਂ ਵੱਧ ਭਾਗ ਲੈਣ ਲਈ ਪ੍ਰੇਰਿਤ ਕੀਤਾ। ਅੰਤ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਕਾਦੀਆਂ ਦੀ ਵਿਦਿਆਰਥਣ ਪ੍ਰਾਚੀ ਜਿਸ ਨੇ ਪੇਂਟਿੰਗ ਮੁਕਾਬਲੇ ਵਿੱਚ ਜ਼ਿਲ੍ਹਾ ਗੁਰਦਾਸਪੁਰ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਦਾ ਇਸ ਮੌਕੇ ਤੇ ਸਨਮਾਨ ਕੀਤਾ ਗਿਆ । ਇਸਦੇ ਨਾਲ ਹੀ ਖੇਡਾਂ ਵਿੱਚ ਪਹਿਲੇ ਦੂਸਰੇ ਅਤੇ ਤੀਸਰੇ ਸਥਾਨ ਤੇ ਆਏ ਬੱਚਿਆਂ ਦਾ ਸਨਮਾਨ ਕੀਤਾ ਗਿਆ ।ਇਸ ਮੌਕੇ ਸ੍ਰੀਮਤੀ ਦਵਿੰਦਰ ਕੌਰ ਸੀ ਟੀ ਟੀ , ਸ ਰਣਜੀਤ ਸਿੰਘ ਬੀ ਐੱਮ ਟੀ, ਐਚ ਟੀ , ਸ ਜੋਤੀ ਸਰੂਪ ਸਿੰਘ, ਸ਼੍ਰੀਮਤੀ ਅਦਿੱਤੀ ਗੁਪਤਾ , ਮੈਡਮ ਪ੍ਰਵੀਨ ਰਾਣੀ ,ਅਮਨਦੀਪ ਕੌਰ ,ਪਰਮਜੀਤ ਕੌਰ ,ਮਮਤਾ ਰਾਣੀ ,ਕਰਮਜੀਤ ਕੌਰ ,ਰਾਜੇਸ਼ਵਰੀ ਜੀ ਕੋਮਲ , ਸ ਦੀਦਾਰ ਸਿੰਘ , ਸ ਬਲਜਿੰਦਰ ਸਿੰਘ, ਅਸ਼ੋਕ ਰਾਜਾ ਆਦਿ ਹਾਜ਼ਰ ਸਨ । ਇਸ ਮੌਕੇ ਤੇ ਸ ਹਰਪ੍ਰੀਤ ਸਿੰਘ ਨੇ ਮਿਉਂਸਪਲ ਕਮੇਟੀ ਕਾਦੀਆਂ ਦੇ ਸੈਨੇਟਰੀ ਇੰਚਾਰਜ ਕਮਲਪ੍ਰੀਤ ਰਾਜਾਂ ਦੇ ਵਿਸ਼ੇਸ਼ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਕੀਤਾ । ਫੋਟੋ ਪ੍ਰਾਚੀ ਵਿਦਿਆਰਥਣ ਦਾ ਸਨਮਾਨ ਕਰਦੇ ਸਕੂਲ ਵਿੱਚ ਸੀਬੀਡੀਟੀ ਦਵਿੰਦਰ ਕੌਰ ,ਸੈਨੇਟਰੀ ਇੰਚਾਰਜ ਕਮਲਪ੍ਰੀਤ ਰਾਜਾ ਅਤੇ ਅਧਿਆਪਕ ਅਤੇ ਜੇਤੂ ਵਿਦਿਆਰਥੀ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments