ਮਸੀਹ ਭਾਈਚਾਰੇ ਨੂੰ ਮਜ਼ਬੂਤ ਕਰਨ ਲਈ ਅਹਿਮ ਮੀਟਿੰਗ ਹੋਣਗੀਆਂ: ਸਾਬਾ ਭੱਟੀ

0
239

ਧਾਰੀਵਾਲ/ਨੌਸ਼ਹਿਰਾ ਮੱਝਾ ਸਿੰਘ, 27 ਜੂਨ (ਰਵੀ ਭਗਤ)-ਕ੍ਰਿਸਚੀਅਨ ਯੂਥ ਵਿੰਗ ਦੀ ਇਕ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਸਾਬਾ ਭੱਟੀ ਦੇ ਗ੍ਰਹਿ ਫਤਹਿ ਨੰਗਲ ਵਿਖੇ ਹੋਈ। ਜਿਸ ਵਿਚ ਯੂਥ ਵਿੰਗ ਦੇ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਸਾਬਾ ਭੱਟੀ ਨੇ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਵਿਧਾਨ ਸਭਾ ਹਲਕਾ ਕਾਦੀਆਂ ਦੇ ਵੱਖ-ਵੱਖ ਪਿੰਡਾਂ ਵਿੱਚ ਕ੍ਰਿਸਚੀਅਨ ਯੂਥ ਵਿੰਗ ਦੇ ਯੂਨਿਟ ਸਥਾਪਤ ਕੀਤੇ ਜਾਣਗੇ। ਕ੍ਰਿਸਚੀਅਨ ਆਗੂ ਨੇ ਕਿਹਾ ਕਿ 2022 ਦੀਆਂ ਚੋਣਾਂ ‘ਚ’ ਨੌਜਵਾਨ ਵਰਗ ਦਾ ਅਹਿਮ ਰੋਲ ਹੋਵੇਗਾ। ਇਸ ਮੌਕੇ ਵਰਸ਼ੀਪਰ ਸਹਿਜ਼ਾਦਾ ਸੇਥ, ਪਾਸਟ ਸੈਮਸਨ, ਹਨੀ ਧਾਲੀਵਾਲ, ਗੋਲਡੀ, ਦੀਪਕ ਤੇਜਾ, ਪਰੀਸਨ ਤੇਜਾ, ਡੋਮਨੀਕ, ਮੈਰੀਅਨ, ਸੇਮਾ ਮਸੀਹ, ਰੂਪਾ ਆਦਿ ਹਾਜ਼ਰ ਸਨ।

Previous articleਐਸ .ਸੀ./ਬੀ.ਸੀ.ਅਧਿਆਪਕ ਯੂਨੀਅਨ ਵੱਲੋਂ ਕੱਚੇ ਅਧਿਆਪਕਾਂ ਦੇ ਸੰਘਰਸ਼ ਦਾ ਸਮਰਥਨ
Next articleਕਾਦੀਆ ਬਲਾਕ ਦੇ ਸੀਨੀਅਰ ਮੈਂਬਰਾਂ ਨਾਲ ਗੁਰਇਕਬਾਲ ਸਿੰਘ ਮਾਹਲ ਨੇ ਕੀਤੀ ਮੀਟਿੰਗ

LEAVE A REPLY

Please enter your comment!
Please enter your name here