spot_img
Homeਮਾਝਾਗੁਰਦਾਸਪੁਰਜਪਾਨੀ ਬੁਖਾਰ ਦਾ ਕੇਸ ਪਾਜ਼ੇਟਿਵ ਪਾਏ ਜਾਣ ਤੇ ਸਿਹਤ ਵਿਭਾਗ ਆਇਆ ਹਰਕਤ...

ਜਪਾਨੀ ਬੁਖਾਰ ਦਾ ਕੇਸ ਪਾਜ਼ੇਟਿਵ ਪਾਏ ਜਾਣ ਤੇ ਸਿਹਤ ਵਿਭਾਗ ਆਇਆ ਹਰਕਤ ਵਿੱਚ।

ਕਾਦੀਆਂ 30 ਅਗਸਤ (ਮੁਨੀਰਾ ਸਲਾਮ ਤਾਰੀ) :- ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਜੀ ਦੇ ਦਿਸ਼ਾ ਨਿਰਦੇਸ਼ ਉੱਤੇ ਸਿਵਲ ਸਰਜਨ ਗੁਰਦਾਸਪੁਰ ਡਾ. ਹਰਭਜਨ ਰਾਮ ‘ਮਾਂਡੀ’ ਦੀਆਂ ਹਦਾਇਤਾਂ ਤੇਂ ਜਿਲ੍ਹਾ ਐਪੀਡਿਮਾਲੋਜ਼ਿਸਟ ਡਾ. ਪ੍ਰਭਜੋਤ ਕੌਰ ‘ਕਲਸੀ’ ਦੇ ਕਹਿਣ ਅਨੁਸਾਰ ਪਿੰਡ ਧੰਦੋਈ ਕਮਿਉਨਿਟੀ ਹੈਲਥ ਸੈਂਟਰ ਭਾਮ ਵਿਖੇ ਜਪਾਨੀ ਬੁਖਾਰ ਦਾ ਕੇਸ ਪੋਜ਼ੇਟਿਵ ਪਾਏ ਜਾਣ ਤੇਂ ਸਿਵਲ ਸਰਜਨ ਦਫ਼ਤਰ ਗੁਰਦਾਸਪੁਰ ਤੋਂ ਆਈ ਐਂਟੀ ਲਾਰਵਾ ਟੀਮ ਅਤੇ ਕਮਿਉਨਿਟੀ ਹੈਲਥ ਸੈਂਟਰ ਭਾਮ ਦੇ ਸਿਹਤ ਵਿਭਾਗ ਦੇ ਕਰਮਚਾਰੀਆਂ ਦੁਆਰਾ ਸ੍ਰੀ ਰਛਪਾਲ ਸਿੰਘ ਸਹਾਇਕ ਮਲੇਰੀਆਂ ਅਫ਼ਸਰ ਗੁਰਦਾਸਪੁਰ ਦੀ ਸੁਪਰਵੀਜ਼ਨ ਹੇਠ ਮਰੀਜ਼ ਦੇ ਘਰ ਤੇਂ ਆਲੇ -ਦੁਆਲੇ ਦੇ ਘਰਾਂ ਦਾ ਫੀਵਰ ਸਰਵੇ ਕਰਨ ਤੇਂ ਜਪਾਨੀ ਬੁਖਾਰ ਦੇ ਕਿਓਲੈਕਸ ਮੱਛਰ ਦਾ ਲਾਰਵਾ ਚੈੱਕ ਕੀਤਾ ਗਿਆ। ਇਹ ਚੈੱਕ ਕਰਨ ਤੇਂ ਮਰੀਜ਼ ਦੇ ਘਰ ਦੇ ਨਜ਼ਦੀਕ ਹੀ ਕਿਉਂਲੈਕਸ ਮੱਛਰ ਦਾ ਲਾਰਵਾ ਪਾਇਆ ਗਿਆ ਡਾ. ਪ੍ਰਭਜੋਤ ਕੌਰ ‘ਕਲਸੀ’ ਵੱਲੋਂ ਦੱਸਿਆ ਗਿਆ ਕਿ ਇਹ ਪੰਜ਼ਾਬ ਵਿੱਚ ਜਪਾਨੀ ਬੁਖਾਰ ਦਾ ਪਹਿਲਾ ਪੋਜ਼ੇਟਿਵ ਕੇਸ ਪਾਇਆ ਗਿਆ ਹੈ। ਸਰਵੇ ਦੌਰਾਨ ਮਰੀਜ਼ ਦੇ ਪਰਿਵਾਰਿਕ ਮੈਂਬਰਾਂ ਤੇਂ ਮਰੀਜ਼ ਦੇ ਆਸ-ਪਾਸ ਰਹਿੰਦੇ ਲੋਕਾਂ ਵਿੱਚ ਇਸ ਸਮੇਂ ਇਸ ਬਿਮਾਰੀ ਦੇ ਲੱਛਣ ਨਹੀਂ ਪਾਏ ਗਏ। ਜ਼ਪਾਨੀ ਬੁਖਾਰ ਦੀਆਂ ਨਿਸ਼ਾਨੀਆਂ ਤੇਜ ਬੁਖਾਰ, ਸਿਰ ਦਰਦ, ਗਰਦਨ ਵਿੱਚ ਅਕੜਾਪਣ, ਹੱਥ ਕੰਬਨੇ ਤੇਂ ਦੌਰਾ ਵੀ ਪੈ ਸਕਦਾ ਹੈ। ਜਪਾਨੀ ਬੁਖਾਰ ਕਿਉਂਲੈਕਸ ਮੱਛਰ ਜੋ ਕਿ ਗੰਦੇ ਖੜ੍ਹੇ ਪਾਣੀ ਵਿੱਚ ਪਲਦਾ ਹੈ ਰਾਹੀਂ ਫੈਲਦਾ ਹੈ। ਇਹ ਮੱਛਰ ਮਨੁੱਖ ਨੂੰ ਹਰ ਸਮੇਂ ਕੱਟ ਸਕਦਾ ਹੈ। ਇਹ ਬਿਮਾਰੀ ਖਾਸ ਕਰਕੇ ਸੁਰਾਂ ਤੇਂ ਪੰਛੀ ਬਗਲੇ ਵਿੱਚ ਹੁੰਦੀ ਹੈ ਤੇਂ ਮੱਛਰ ਰਾਹੀਂ ਵੀ ਕਦੇ ਕਦੇ ਫੈਲ ਸਕਦੀ ਹੈ। ਇਸ ਲਈ ਆਪਣੇ ਬਚਾਓ ਲਈ ਘਰਾਂ ਦੇ ਆਲੇ -ਦੁਆਲੇ ਪਾਣੀ ਨਾਂ ਇਕੱਠਾ ਹੋਣ ਦਿਓ ਇਹ ਸਾਰੇ ਪਾਣੀ ਨੂੰ ਹਰ ਸ਼ੁੱਕਰਵਾਰ ਚੰਗੀ ਤਰ੍ਹਾਂ ਕੱਢ ਦੇਣਾ ਚਾਹੀਦਾ ਹੈ ਜ਼ਾ ਖੜ੍ਹੇ ਪਾਣੀ ਉਪਰ ਸੜ੍ਹਿਆ ਤੇਲ ਪਾਇਆ ਜਾਵੇ, ਸਾਫ਼ -ਸਫ਼ਾਈ ਰੱਖੀ ਜਾਵੇ, ਸਰੀਰ ਨੂੰ ਪੂਰੇ ਢੱਕਣ ਵਾਲੇ ਕੱਪੜੇ ਪਾਏ ਜਾਣ, ਸੌਣ ਸਮੇਂ ਮੱਛਰ ਭਜਾਉਣ ਵਾਲੀਆਂ ਕਰੀਮਾ, ਅਗਰਬੱਤੀਆਂ, ਰਾਤ ਨੂੰ ਸੌਣ ਸਮੇਂ ਮੱਛਰਦਾਨੀ ਦੀ ਵਰਤੋਂ ਕਰਨੀ ਚਾਹੀਦੀ ਆਦਿ ਲੋਕਾਂ ਨੂੰ ਜਾਣਕਾਰੀ ਦਿੱਤੀ ਗਈ। ਇਸ ਸਮੇਂ ਹਰਪਿੰਦਰ ਸਿੰਘ ਹੈਲਥ ਇੰਸਪੈਕਟਰ, ਕੁਲਜੀਤ ਸਿੰਘ  ਹੈਲਥ ਇੰਸਪੈਕਟਰ, ਮੰਨਿਦਰ ਸਿੰਘ ਹੈਲਥ ਇੰਸਪੈਕਟਰ, ਅਮਰਇੰਦਰ ਸਿੰਘ, ਕੁਲਦੀਪ ਸਿੰਘ, ਕੁਲਦੀਪ ਕੁਮਾਰ, ਸੁੱਖਵਿੰਦਰ ਸਿੰਘ ਤੋਂ ਇਲਾਵਾ ਐਂਟੀ ਲਾਰਵਾ ਟੀਮ ਹਾਜ਼ਰ ਸੀ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments