spot_img
Homeਮਾਝਾਗੁਰਦਾਸਪੁਰਖਜਾਲਾ ਖੇਡ ਸਟੇਡੀਅਮ ਵਿਚ ਹੌਣ ਗਿਆ ਖੇਡਾਂ

ਖਜਾਲਾ ਖੇਡ ਸਟੇਡੀਅਮ ਵਿਚ ਹੌਣ ਗਿਆ ਖੇਡਾਂ

ਕਾਦੀਆ 30 ਅਗੱਸਤ (ਸਲਾਮ ਤਾਰੀ)

ਪੰਜਾਬ ਸਰਕਾਰ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ ਮਿਤੀ 1/9/2022 ਤੋਂ ਸ਼ੁਰੂ ਹੋ ਰਹੀਆਂ ਹਨ, ਜਿਸ ਤਹਿਤ ਜਿਲ੍ਹਾ ਗੁਰਦਾਸਪੁਰ ਵਿਚ ਕੁੱਲ 9 ਸਥਾਨਾਂ ਦੀ ਚੋਣ ਕੀਤੀ ਗਈ ਹੈ ਜਿਸ ਵਿਚ ਬਲਾਕ ਕਾਦੀਆਂ ਦੀਆਂ ਖੇਡਾਂ ਗ੍ਰਾਮ ਪੰਚਾਇਤ ਖੁਜਾਲਾ ਦੇ ਖੇਡ ਸਟੀਡੀਅਮ ਵਿਚ ਮਿਤੀ 1/9/2022 ਤੋਂ 3/9/2022 ਤੱਕ ਕਰਵਾਈਆਂ ਜਾ ਰਹੀਆਂ ਹਨ। ਅੱਜ ਮਿਤੀ 30/8/2022 ਨੂੰ ਖੇਡ ਸਟੇਡੀਅਮ ਖੁਜਾਲਾ ਦਾ ਮੁਆਇਨਾ ਬੀ.ਡੀ.ਪੀ.ੳ. ਕਾਦੀਆਂ ਵੱਲੋਂ ਕੀਤਾ ਗਿਆ ਅਤੇ ਖੇਡਾਂ ਸਬੰਧੀ ਲੋੜੀਂਦੇ ਪ੍ਰਬੰਧਾ ਦਾ ਜਇਜਾ ਲਿਆ ਗਿਆ। ਇਲਾਕੇ ਦੇ ਖਿਡਾਰੀਆਂ ਵਿਚ ਖੇਡ ਮੇਲੇ ਸਬੰਧੀ ਬਹੁਤ ਉਤਸਾਹ ਪਾਇਆ ਜਾ ਰਿਹਾ ਹੈ ਅਤੇ ਸਰਕਾਰ ਦੇ ਇਸ ਕਦਮ ਦੀ ਸਲਾਘਾ ਕੀਤੀ ਜਾ ਰਹੀ ਹੈ। ਇਸ ਸਮੇਂ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਬੀ.ਡੀ.ਪੀ.ੳ. ਕਾਦੀਆਂ, ਸ੍ਰੀ ਲਖਵਿੰਦਰ ਸਿੰਘ ਸੁਪਰਡੰਟ, ਸ੍ਰੀ ਜਸਵੰਤ ਸਿੰਘ ਪੰਚਾਇਤ ਸਕੱਤਰ, ਸ੍ਰੀ ਕੁਲਦੀਪ ਸਿੰਘ ਸਰਪੰਚ, ਪਰਮਜੀਤ ਕੌਰ ਕੋਚ, ਸ੍ਰੀਮਤੀ ਸਿਮਰਨਜੀਤ ਕੌਰ ਏ.ਪੀ.ੳ. ਅਤੇ ਸ੍ਰੀ ਗੁਰਪ੍ਰੀਤ ਸਿੰਘ ਸੰਮਤੀ ਕਲਰਕ ਮੌਜੂਦ ਸਨ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments