ਐਸ .ਸੀ./ਬੀ.ਸੀ.ਅਧਿਆਪਕ ਯੂਨੀਅਨ ਵੱਲੋਂ ਕੱਚੇ ਅਧਿਆਪਕਾਂ ਦੇ ਸੰਘਰਸ਼ ਦਾ ਸਮਰਥਨ

0
257

ਫਰੀਦਕੋਟ 27ਜੂਨ ( ਧਰਮ ਪ੍ਰਵਾਨਾਂ )ਐਸ.ਸੀ./ਬੀ.ਸੀ.ਅਧਿਆਪਕ ਯੂਨੀਅਨ ਫ਼ਰੀਦਕੋਟ ਦੀ ਅਹਿਮ ਮੀਟਿੰਗ ਸਥਾਨਕ ਸ਼ਹੀਦ ਭਗਤ ਸਿੰਘ ਪਾਰਕ ਵਿਖੇ ਸ.ਜਗਤਾਰ ਸਿੰਘ ਮਾਨ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਫ਼ਰੀਦਕੋਟ-1ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਕੱਚੇ ਅਧਿਆਪਕਾਂ ਦੇ ਸੰਘਰਸ਼ ਦੇ ਸਮਰਥਨ ਦਾ ਐਲਾਨ ਕੀਤਾ ਗਿਆ। ਇਸ ਸਮੇਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਮੁਹਾਲੀ ਵਿਖੇ ਧਰਨਾ ਲਗਾ ਕੇ ਬੈਠੇ ਕੱਚੇ ਅਧਿਆਪਕਾਂ ਦੀਆਂ ਮੰਗਾਂ ਵੱਲ ਸਰਕਾਰ ਕੋਈ ਧਿਆਨ ਨਹੀਂ ਦੇ ਰਹੀ। ਜਿਸ ਕਾਰਨ ਸਮੁੱਚੇ ਅਧਿਆਪਕ ਵਰਗ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਚੋਣਾਂ ਸਮੇਂ ਸਾਰੀਆਂ ਰਾਜਨੀਤਕ ਪਾਰਟੀਆਂ ਬੜੇ ਵੱਡੇ-ਵੱਡੇ ਵਾਅਦੇ ਅਤੇ ਦਾਅਵੇ ਕਰਦੀਆਂ ਹਨ, ਪਰੰਤੂ ਸੱਤਾ ਵਿੱਚ ਆਉਂਦਿਆਂ ਸਭ ਕੁੱਝ ਵਿਸਾਰ ਦਿੰਦੀਆਂ ਹਨ।ਇਹਨਾਂ ਅਧਿਆਪਕਾਂ ਨਾਲ ਵੀ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਜੀ ਨੇ ਚੋਣਾਂ ਦੌਰਾਨ ਵਾਅਦਾ ਕੀਤਾ ਸੀ ਕਿ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਤੇ ਸਾਰੇ ਅਧਿਆਪਕਾਂ ਨੂੰ ਰੈਗੂਲਰ ਕੀਤਾ ਜਾਵੇਗਾ ,ਪਰੰਤੂ ਅਜੇ ਤੱਕ ਉਹ ਵਾਅਦਾ ਵਫ਼ਾ ਨਹੀਂ ਹੋਇਆ। ਇਹ ਅਧਿਆਪਕ ਪਿਛਲੇ ਲੰਮੇ ਸਮੇਂ ਤੋਂ ਨਿਗੂਣੀ ਤਨਖਾਹ ਤੇ ਕੰਮ ਕਰ ਰਹੇ ਹਨ।ਅੱਤ ਦੀ ਮਹਿੰਗਾਈ ਵਿੱਚ ਐਨੀ ਘੱਟ ਤਨਖਾਹ ਤੇ ਗੁਜ਼ਾਰਾ ਕਰਨਾ ਬੜਾ ਮੁਸ਼ਕਿਲ ਹੈ ।ਉਹਨਾਂ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਇਹਨਾਂ ਅਧਿਆਪਕਾਂ ਦੇ ਮਸਲੇ ਦਾ ਤੁਰੰਤ ਠੋਸ ਹੱਲ ਨਾ ਕੀਤਾ ਤਾਂ ਆਉਣ ਵਾਲੇ ਸਮੇਂ ਵਿਚ ਯੂਨੀਅਨ ਵੱਲੋਂ ਸਰਕਾਰ ਵਿਰੁੱਧ ਸਖਤ ਐਕਸ਼ਨ ਲਿਆ ਜਾਵੇ। ਇਸ ਸਮੇਂ ਗੁਰਚਰਨ ਸਿੰਘ ਲੈਕਚਰਾਰ, ਜਸਵੰਤ ਸਿੰਘ, ਗੁਰਟੇਕ ਸਿੰਘ, ਵਰਿੰਦਰ ਅਮਰ, ਵਕੀਲ ਸਿੰਘ,ਲੇਖ ਰਾਜ, ਤਰਸੇਮ ਸਿੰਘ, ਹਰਵਿੰਦਰ ਸਿੰਘ ਬੇਦੀ, ਗੁਰਮੀਤ ਸਿੰਘ ਲੈਕਚਰਾਰ, ਰਾਜਿੰਦਰ ਕੁਮਾਰ, ਸ਼ਮਿੰਦਰ ਸਿੰਘ ਮਾਨ,ਸੁਖਵਿੰਦਰ ਸਿੰਘ ਸਹੋਤਾ, ਜੁਗਿੰਦਰ ਪਾਲ ਕਿਲਾ ਨੌਂ, ਗੁਰਜੀਤ ਸਿੰਘ, ਨਵਦੀਪ ਸਿੰਘ, ਕੁਲਵੰਤ ਸਿੰਘ, ਅੰਗਰੇਜ ਸਿੰਘ ਆਦਿ ਹਾਜ਼ਰ ਸਨ।

Previous article“ਮੋਟਰਾਂ ਵਾਲੀ ਲਾਈਟ ਨੂੰ ਲੈ ਕੇ ਕਿਸਾਨਾ ‘ਚ ਭਾਰੀ ਰੋਸ” ਕਿਸਾਨਾਂ ਨੂੰ ਖੇਤਾਂ ਵਿੱਚ ਪੂਰਨ ਤੌਰ ‘ਤੇ ਬਿਜਲੀ ਸਪਲਾਈ ਨਾ ਮਿਲੀ ਤਾਂ ਕਰਾਂਗੇ ਬਿਜਲੀ ਬੋਰਡ ਦਾ ਘਿਰਾਓ : ਕੰਮੇਆਣਾ
Next articleਮਸੀਹ ਭਾਈਚਾਰੇ ਨੂੰ ਮਜ਼ਬੂਤ ਕਰਨ ਲਈ ਅਹਿਮ ਮੀਟਿੰਗ ਹੋਣਗੀਆਂ: ਸਾਬਾ ਭੱਟੀ

LEAVE A REPLY

Please enter your comment!
Please enter your name here