spot_img
Homeਮਾਝਾਗੁਰਦਾਸਪੁਰਬੱਚਿਆਂ ਵਿਚ ਅਨੀਮੀਆ,ਓਹਨਾ ਦੇ ਵਿਕਾਸ ਨੂੰ ਰੋਕਦਾ ਹੈ-ਬੀ ਈ ਈ ਸੁਰਿੰਦਰ ਕੌਰ

ਬੱਚਿਆਂ ਵਿਚ ਅਨੀਮੀਆ,ਓਹਨਾ ਦੇ ਵਿਕਾਸ ਨੂੰ ਰੋਕਦਾ ਹੈ-ਬੀ ਈ ਈ ਸੁਰਿੰਦਰ ਕੌਰ

ਕਾਦੀਆਂ 30 ਅਗਸਤ,(ਸੁਰਿੰਦਰ ਕੌਰ )- ਸਿਹਤ ਵਿਭਾਗ ਵੱਲੋਂ ਸਿਹਤ ਸਹੂਲਤਾਂ ਅਧੀਨ ਹਰ ਵਰਗ ਦਾ ਧਿਆਨ ਰੱਖਿਆ ਜਾਂਦਾ ਹੈ ਇਸੇ ਅਧੀਨ ਸਿਵਲ ਸਰਜਨ ਗੁਰਦਾਸਪੁਰ ਡਾਕਟਰ ਹਰਭਜਨ ਰਾਮ ਮਾਂਡੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਐਸ ਐਮ ਓ ਡਾਕਟਰ ਮਨੋਹਰ ਲਾਲ ਦੀ ਯੋਗ ਅਗਵਾਈ ਹੇਠ ਪਿੰਡ ਹਰਚੋਵਾਲ ਵਿਖੇ ਬੱਚਿਆਂ ਵਿਚ ਅਨੀਮੀਆ ਦੀ ਰੋਕਥਾਮ ਲਈ ਆਸ਼ਾ ਵੱਲੋਂ ਨਾ ਕੇਵਲ ਛੋਟੇ ਬੱਚਿਆ ਨੂੰ ਆਇਰਨ ਸਿਰਪ ਪਿਲਾਇਆ ਗਿਆ ਬਲਕਿ ਵਿਫਸ ਪ੍ਰੋਗਰਾਮ ਹੇਠ ਗੁਲਾਬੀ ਆਇਰਨ ਫੋਲਿਕ ਐਸਿਡ ਦੀ ਗੋਲ਼ੀਆਂ ਵੀ ਵੰਡੀਆਂ ਗਈਆਂ। ਬੀ ਈ ਈ ਸੁਰਿੰਦਰ ਕੌਰ ਨੇ ਦੱਸਿਆ ਕਿ 6 ਮਹੀਨੇ ਤੋਂ ਪੰਜ ਸਾਲ ਤੱਕ ਦੇ ਬੱਚਿਆਂ ਨੂੰ ਆਸ਼ਾ ਵਰਕਰ ਦੁਆਰਾ ਘਰ ਘਰ ਜਾਕੇ ਆਇਰਨ ਸਿਰਪ ਪਿਲਾਇਆ ਜਾਂਦਾ ਹੈ, ਤਾਂ ਜੋ ਬੱਚੇ ਦਾ ਵਿਕਾਸ ਸਹੀ ਹੋ ਸਕੇ। ਪੰਜ ਸਾਲ ਤੋਂ ਬਾਰਾਂ ਸਾਲ ਤੱਕ ਸਕੂਲਾਂ ਵਿਚ ਬੱਚਿਆਂ ਨੂੰ ਵਿਫਸ ਪ੍ਰੋਗਰਾਮ ਹੇਠ ਹਫਤਾਵਰੀ ਆਇਰਨ ਦੀ ਗੁਲਾਬੀ ਗੋਲ਼ੀ ਖੁਆਈ ਜਾਂਦੀ ਹੈ ਅਤੇ ਬਾਰਾਂ ਸਾਲ ਤੋਂ ਉੱਨੀ ਸਾਲ ਤੱਕ ਦੇ ਕਿਸ਼ੋਰ ਕਿਸ਼ੋਰੀਆਂ ਨੂੰ ਹਫਤਾਵਰੀ ਨੀਲੀ ਗੋਲੀ ਖੁਆਈ ਜਾਂਦੀ ਹੈ।ਉਹਨਾਂ ਦੱਸਿਆ ਕਿ ਆਇਰਨ ਦੀ ਗੋਲੀ ਸ਼ਰੀਰ ਵਿੱਚ ਖੂਨ ਦੀ ਘਾਟ ਨੂੰ ਪੂਰਾ ਕਰਦੀ ਹੈ, ਸਿਹਤਮੰਦ ਅਤੇ ਫੁਰਤੀਲਾ ਬਣਾਉਂਦੀ ਹੈ ਨਾਲ ਹੀ ਬੱਚਿਆਂ ਨੂੰ ਸੰਤੁਲਿਤ ਆਹਾਰ ਲੈਣਾ ਚਾਹੀਦਾ ਹੈ ਜਿੰਨਾ ਵਿਚ ਹਰੀਆਂ ਸਬਜ਼ੀਆਂ, ਦਾਲਾਂ,ਫਲ ਗੁੜ ਦੁੱਧ ਦਹੀਂ ਆਦਿ ਆਉਂਦਾ ਹੈ। ਐੱਲ ਐੱਚ ਵੀ ਹਰਭਜਨ ਕੌਰ ਨੇ ਦੱਸਿਆ ਕਿ ਇਹ ਗੋਲੀ ਪਾਣੀ ਨਾਲ ਲੈਣੀ ਹੁੰਦੀ ਹੈ ਅਤੇ ਖਾਣਾ ਖਾਣ ਤੋਂ ਅੱਧੇ ਜਾਂ ਇਕ ਘੰਟੇ ਬਾਅਦ ਹੀ ਕਹਾਣੀ ਚਾਹੀਦੀ ਹੈ। ਇਸ ਮੌਕੇ ਤੇ ਬੀ ਈ ਈ ਸੁਰਿੰਦਰ ਕੌਰ, ਐੱਲ ਐਚ ਵੀ ਹਰਭਜਨ ਕੌਰ, ਰੀਨਾ ਏ ਐਨ ਐਮ, ਸਤਿੰਦਰ ਕੌਰ ਆਸ਼ਾ ਅਤੇ ਲੋਕ ਮੌਜੂਦ ਰਹੇ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments