spot_img
Homeਮਾਝਾਗੁਰਦਾਸਪੁਰਖੇਡਾਂ ਵਤਨ ਪੰਜਾਬ ਦੀਆਂ ਦੇ ਲਈ, ਡੀ ਐਸ ਓ ਅਤੇ ਉਪ ਜ਼ਿਲ੍ਹਾ...

ਖੇਡਾਂ ਵਤਨ ਪੰਜਾਬ ਦੀਆਂ ਦੇ ਲਈ, ਡੀ ਐਸ ਓ ਅਤੇ ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੇ ਖੇਡ ਮੈਦਾਨਾਂ ਦਾ ਕੀਤਾ ਦੌਰਾ।

ਕਾਦੀਆਂ 28 ਅਗਸਤ (ਮੁਨੀਰਾ ਸਲਾਮ ਤਾਰੀ) :- ਖੇਡਾਂ ਵਤਨ ਪੰਜਾਬ ਦੀਆ ਦੇ ਬੈਨਰ ਹੇਠਾਂ ਇਕ ਸਤੰਬਰ ਤੋਂ ਸ਼ੁਰੂ ਹੋਣ ਵਾਲੀਆ ਖੇਡਾਂ ਨੂੰ ਲੈ ਕੇ ਰਵੀਵਾਰ ਏਡੀਸੀ ਜਨਰਲ ਨਿਧੀ ਕੁਮੁੰਦ ਬਾਬਾ ਦੇ ਨਿਰਦੇਸ਼ ਮੁਤਾਬਿਕ ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਲਖਵਿੰਦਰ ਅਤੇ ਡੀ ਐਸ ਓ ਸੁਖਚੈਨ ਸਿੰਘ ਵੱਲੋਂ ਵੱਖ ਵੱਖ ਖੇਡ ਮੈਦਾਨਾਂ ਦਾ ਦੌਰਾ ਕਰਕੇ ਖੇਡਾਂ ਦੇ ਪ੍ਰਬੰਧਾਂ ਦਾ ਜਾਈਜਾ ਲਿਆ ਗਿਆ। ਇਸ ਲੜੀ ਦੇ ਅਧੀਨ ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਲਖਵਿੰਦਰ ਸਿੰਘ ਨੇ ਦੱਸਿਆ ਕਿ ਕਾਲਾ ਬਾਲਾ, ਖੁਜਾਲਾ, ਘੁਮਾਣ, ਖੇਤਰ ਵਿਚ ਖੇਡ ਪ੍ਰਤਿਯੋਗਤਾਵਾਂ ਦੇ ਲਈ ਬਣਾਏ ਜਾਣਦੇ। ਇਸ ਮੌਕੇ ਉਨ੍ਹਾਂ ਨੇ  ਮੈਦਾਨਾਂ ਦਾ ਜਾਇਜ਼ਾ ਲੈ ਕੇ ਅਤੇ ਖੇਡਾਂ ਕਰਵਾਉਣ ਵਾਲੇ ਸਟਾਫ ਨੂੰ ਜ਼ਰੂਰੀ ਨਿਰਦੇਸ਼ ਵੀ ਜਾਰੀ ਕੀਤੇ। ਉਨ੍ਹਾਂ ਦੱਸਿਆ ਕਿ 30 ਅਗਸਤ ਤੱਕ ਆਨਲਾਈਨ ਐਂਟਰੀ ਦੇ ਨਾਲ ਨਾਲ ਜੇਕਰ ਮੈਦਾਨ ਵਿੱਚ ਆ ਕੇ ਕੋਈ ਖਿਡਾਰੀ ਪਾਰਟੀਸਿਪੇਟ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਵੀ ਸ਼ਾਮਿਲ ਕਰਨਾ ਚਾਹੀਦਾ ਹੈ ਤਾਂ ਜੋ ਉਸ ਨੂੰ ਭਾਗ ਲੈਣ ਦੀ ਆਗਿਆ ਦਿੱਤੀ ਜਾਵੇ।  ਇਸ ਮੌਕੇ ਤੇ ਇਨ੍ਹਾਂ ਖੇਡਾਂ ਦੇ ਪ੍ਰਬੰਧਕ ਪ੍ਰਿੰਸੀਪਲ ਰਾਮ ਲਾਲ ਨੇ ਦੱਸਿਆ ਕਿ 1, 2 ਅਤੇ 3 ਸਤੰਬਰ ਨੂੰ ਹੋਣ ਵਾਲੀ ਇਨ੍ਹਾਂ ਪ੍ਰਤੀਯੋਗਤਾਵਾਂ ਵਿੱਚ ਵੱਖ ਵੱਖ ਖੇਡਾਂ ਕਰਵਾਈਆਂ ਜਾ ਰਹੀਆਂ ਹਨ। ਉਦਘਾਟਨੀ ਸਮਾਰੋਹ ਤੋਂ ਬਾਅਦ ਖੇਡਾਂ ਦਾ ਆਗਾਜ਼ ਖੁਜਾਲਾ ਦੇ ਸਟੇਡੀਅਮ ਵਿਚ ਕੀਤਾ ਜਾਵੇਗਾ। ਇਸ ਕਾਰਜ ਵਿੱਚ ਪਿੰਡ ਖੁਜਾਲਾ ਦੇ ਸਹਿਯੋਗੀ ਸੱਜਣਾਂ ਦਾ ਵਿਸ਼ੇਸ ਯੋਗਦਾਨ ਰਹੇਗਾ। ਇਸ ਮੌਕੇ ਤੇ ਉਨ੍ਹਾਂ ਦੇ ਨਾਲ ਮੁਕੇਸ਼ ਕੁਮਾਰ, ਕੋਚ ਪਰਮਜੀਤ ਕੌਰ, ਫਿਜੀਕਲ ਐਜੂਕੇਸ਼ਨ ਲੈਕਚਰਾਰ ਰਾਜਵਿੰਦਰ ਕੌਰ, ਕੰਵਲਪ੍ਰੀਤ ਸਿੰਘ ਰਾਜਾ, ਇੰਦਰ, ਹਰਮਨਜੋਤ ਸਿੰਘ, ਬੀ ਐਸ ਓ ਗੁਰਪ੍ਰੀਤ ਸਿੰਘ, ਗੁਰਮੇਲ ਸਿੰਘ ਪੀ ਟੀ ਆਈ, ਬਲਵੰਤ ਸਿੰਘ ਅਤੇ ਸਟਾਫ ਹਾਜ਼ਰ ਸਨ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments