spot_img
Homeਮਾਲਵਾਫਰੀਦਕੋਟ-ਮੁਕਤਸਰ"ਮੋਟਰਾਂ ਵਾਲੀ ਲਾਈਟ ਨੂੰ ਲੈ ਕੇ ਕਿਸਾਨਾ 'ਚ ਭਾਰੀ ਰੋਸ" ਕਿਸਾਨਾਂ...

“ਮੋਟਰਾਂ ਵਾਲੀ ਲਾਈਟ ਨੂੰ ਲੈ ਕੇ ਕਿਸਾਨਾ ‘ਚ ਭਾਰੀ ਰੋਸ” ਕਿਸਾਨਾਂ ਨੂੰ ਖੇਤਾਂ ਵਿੱਚ ਪੂਰਨ ਤੌਰ ‘ਤੇ ਬਿਜਲੀ ਸਪਲਾਈ ਨਾ ਮਿਲੀ ਤਾਂ ਕਰਾਂਗੇ ਬਿਜਲੀ ਬੋਰਡ ਦਾ ਘਿਰਾਓ : ਕੰਮੇਆਣਾ

 

ਫਰੀਦਕੋਟ, 27 ਜੂਨ (ਧਰਮ ਪ੍ਰਵਾਨਾਂ) :- ਅੱਜ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਆਮ ਆਦਮੀ ਪਾਰਟੀ ਕੋਟਕਪੂਰਾ ਦਿਹਾਤੀ ਦੇ ਬਲਾਕ ਪ੍ਰਧਾਨ ਸੰਦੀਪ ਸਿੰਘ ਕੰਮੇਆਣਾ ਨੇ ਦੱਸਿਆ ਕਿ ਇੱਕ ਪਾਸੇ ਸਰਕਾਰ ਕਹਿੰਦੀ ਹੈ ਕਿ ਪੰਜਾਬ ਬਿਜਲੀ ਸਰਪਲਸ ਸੂਬਾ ਹੈ ਪਰ ਦੂਜੇ ਪਾਸੇ ਗਰਮੀ ਦੇ ਦਿਨਾ ਵਿੱਚ ਲੋਕਾਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ! ਪਿਛਲੇ ਕਈ ਦਿਨਾ ਤੋ ਫਰੀਦਕੋਟ ਜ਼ਿਲ੍ਹੇ ਦੇ ਨੇੜਲੇ ਪਿੰਡਾਂ ਵਿੱਚ ਵੱਡੇ ਕੱਟ ਲੱਗ ਰਹੇ ਹਨ ਅਤੇ ਖੇਤਾਂ ਵਾਲੀ ਲਾਈਟ ਸਿਰਫ 4 ਘੰਟੇ ਹੀ ਮਿਲ ਰਹੀ ਹੈ, ਜਿਸ ਕਾਰਨ ਕਿਸਾਨਾ ਵਿੱਚ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ, ਕਿਉਕਿ ਡੀਜਲ ਦੀ ਕੀਮਤ ਬਹੁਤ ਜਿਆਦਾ ਵੱਧ ਚੁੱਕੀ ਹੈ ਅਤੇ ਕਿਸਾਨਾ ਨੂੰ ਡੀਜਲ ‘ਤੇ ਝੋਨਾ ਪਾਲਣਾ ਔਖਾ ਹੋਇਆ ਪਿਆ ਹੈ। ਸਰਕਾਰ ਦਾ ਇਸ ਸਮੱਸਿਆ ਵੱਲ ਕੋਈ ਧਿਆਨ ਨਹੀ, ਸਰਕਾਰ ਸਿਰਫ ਬਿਜਲੀ ਦੇ ਰੇਟ ਵਧਾਉਣਾ ਹੀ ਜਾਣਦੀ ਹੈ ਨਾ ਕਿ ਲੋਕਾਂ ਨੂੰ ਇਸ ਮੁਸ਼ਕਿਲ ਤੋ ਨਿਜਾਤ ਦਿਵਾਉਣ! ਉਹਨਾ ਕਿਹਾ ਕਿ ਜੇਕਰ ਇਸ ਸਮੱਸਿਆ ਦਾ ਜਲਦੀ ਹੱਲ ਨਾ ਕੀਤਾ ਗਿਆ ਤਾਂ ਕਿਸਾਨਾ ਨੂੰ ਨਾਲ ਲੈ ਕੇ ਬਿਜਲੀ ਬੋਰਡ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਉਹਨਾ ਨਾਲ ਜਸਪਾਲ ਸਿੰਘ ਢੁੱਡੀ, ਬੱਬੂ ਸਿੰਘ ਸੰਧੂ, ਰਾਜਪਾਲ ਸਿੰਘ ਢੁੱਡੀ, ਜਸਵਿੰਦਰ ਸਿੰਘ ਬਰਾੜ ਅਤੇ ਡਾ. ਮਨਜੀਤ ਸਿੰਘ ਗਿੱਲ ਆਦਿ ਵੀ ਹਾਜਰ ਸਨ।

RELATED ARTICLES
- Advertisment -spot_img

Most Popular

Recent Comments