spot_img
Homeਮਾਝਾਗੁਰਦਾਸਪੁਰਪਿੰਡ ਪੇਰੋਸ਼ਾਹ ਦਾ ਕੂੜੇ ਤੋਂ ਕਮਾਈ ਤੱਕ ਦਾ ਸਫਰ: ਕੂੜਾ ਪ੍ਰਬੰਧਨ ਰਾਹੀਂ...

ਪਿੰਡ ਪੇਰੋਸ਼ਾਹ ਦਾ ਕੂੜੇ ਤੋਂ ਕਮਾਈ ਤੱਕ ਦਾ ਸਫਰ: ਕੂੜਾ ਪ੍ਰਬੰਧਨ ਰਾਹੀਂ 12 ਹਜ਼ਾਰ ਰੁਪਏ ਤੋਂ ਵੱਧ ਦੀ ਕਮਾਈ

ਸ੍ਰੀ ਹਰਗੋਬਿੰਦਪੁਰ (ਬਟਾਲਾ), 29 ਅਗਸਤ (ਮੁਨੀਰਾ ਸਲਾਮ ਤਾਰੀ)  ਪੰਜਾਬ ਦੇ ਹੋਰਨਾਂ ਪਿੰਡਾਂ ਲਈ ਮਿਸਾਲ ਕਾਇਮ ਕਰਦਿਆਂ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਪੇਰੋਸ਼ਾਹ (ਬਲਾਕ ਸ੍ਰੀ ਹਰਗੋਬਿੰਦਪੁਰ) ਨੇ ਨਾ ਸਿਰਫ ਖੁੱਲ੍ਹੇ ਵਿੱਚ ਸ਼ੌਚ ਦੀ ਸਮੱਸਿਆ ਨੂੰ ਸਫ਼ਲਤਾਪੂਰਵਕ ਨਜਿੱਠਿਆ ਹੈ ਬਲਕਿ ਕੂੜੇ ਤੋਂ ਕਮਾਈ ਵੀ ਕਰ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਨੇ ਦੱਸਿਆ ਕਿ 1130 ਵਿਅਕਤੀਆਂ ਦੀ ਆਬਾਦੀ ਵਾਲਾ ਪਿੰਡ ਪੇਰੋਸ਼ਾਹ ਸਾਫ-ਸਫਾਈ ਪੱਖੋਂ ਪੂਰੀ ਤਰ੍ਹਾਂ ਸਮਰੱਥ ਹੈ ਅਤੇ ਪਿੰਡ ਪੱਧਰ `ਤੇ ਹੀ ਠੋਸ ਅਤੇ ਤਰਲ ਰਹਿੰਦ-ਖੂੰਹਦ ਦਾ ਢੁਕਵਾਂ ਪ੍ਰਬੰਧਨ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਗ੍ਰਾਮ ਪੰਚਾਇਤ ਵੱਲੋਂ ਠੋਸ ਰਹਿੰਦ-ਖੂੰਹਦ ਪ੍ਰਬੰਧਨ ਪਲਾਂਟ ਵਿੱਚ ਪਿਛਲੇ ਇਕ ਸਾਲ ਦੌਰਾਨ ਘਰੇਲੂ ਬਾਇਓਡੀਗ੍ਰੇਡੇਬਲ ਰਹਿੰਦ-ਖੂੰਹਦ ਤੋਂ ਤਿਆਰ ਕੀਤੀ 1660 ਕਿਲੋ ਖਾਦ 12,425 ਰੁਪਏ ਵਿੱਚ ਵੇਚੀ ਗਈ ਹੈ। ਅਗਲੇ ਮਹੀਨੇ ਪਿੰਡ ਵੱਲੋਂ 650 ਕਿਲੋ ਖਾਦ ਵੇਚ ਕੇ 5000 ਰੁਪਏ ਦੇ ਕਰੀਬ ਦੀ ਕਮਾਈ ਕਰਨ ਦੀ ਸੰਭਾਵਨਾ ਹੈ। ਇਸ ਜੈਵਿਕ ਖਾਦ ਦੀ ਵਰਤੋਂ ਬਾਗਬਾਨੀ ਅਤੇ ਹੋਰ ਰੁੱਖਾਂ ਲਈ ਵੀ ਕੀਤੀ ਜਾਂਦੀ ਹੈ।
ਪੇਰੋਸ਼ਾਹ ਪਿੰਡ ਨੂੰ ਪਹਿਲਾਂ ਹੀ ਸ਼ੌਚ ਮੁਕਤ ਪਿੰਡ ਘੋਸ਼ਿਤ ਕੀਤਾ ਗਿਆ ਹੈ। ਕੂੜੇ ਤੋਂ ਕਮਾਈ ਦੀ ਇਹ ਪਹਿਲਕਦਮੀ ਕਈਆਂ ਲਈ ਰੋਜ਼ੀ-ਰੋਟੀ ਦੇ ਨਾਲ ਨਾਲ ਪਿੰਡ ਵਾਲਿਆਂ ਲਈ ਆਮਦਨ ਦਾ ਸਾਧਨ ਬਣੀ ਹੈ। ਇਸ ਦੇ ਨਾਲ ਹੀ ਇਸ ਉਪਰਾਲੇ ਨਾਲ ਵਾਤਾਵਰਣ ਨੂੰ ਸਾਫ਼-ਸੁਥਰਾ ਰੱਖਣ ਵਿੱਚ ਸਹਾਇਤਾ ਮਿਲ ਰਹੀ ਹੈ ਅਤੇ ਇਸ ਜ਼ਰੀਏ ਤਿਆਰ ਕੀਤੀ ਖਾਦ ਖੇਤੀਬਾੜੀ ਵਿੱਚ ਵਰਤੀ ਜਾ ਰਹੀ ਹੈ।
ਕੂੜੇ ਤੋਂ ਕਮਾਈ:
ਕੂੜੇ ਦੇ ਪ੍ਰਬੰਧਨ ਅਤੇ ਇਸ ਤੋਂ ਖਾਦ ਤਿਆਰ ਕਰਨ ਲਈ ਕੁੱਲ 3 ਕੰਪੋਸਟ ਪਿਟਸ ਬਣਾਏ ਗਏ ਹਨ। ਇਨ੍ਹਾਂ ਵਿੱਚ ਕੂੜੇ ਦੇ ਸੜਨ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਇਸ ਵਿੱਚ ਪਾਣੀ, ਗੁੜ ਅਤੇ ਗੋਹੇ ਨੂੰ ਨਿਯਮਤ ਅੰਤਰਾਲਾਂ `ਤੇ ਪਾਇਆ ਜਾਂਦਾ ਹੈ। ਪਿਛਲੇ ਸਾਲ ਪਹਿਲੇ ਬੈਚ ਦੌਰਾਨ 500 ਕਿਲੋ ਖਾਦ ਤਿਆਰ ਕੀਤੀ ਗਈ ਜੋ 3750 ਰੁਪਏ ਵਿੱਚ ਵੇਚੀ ਗਈ। ਦੂਜੇ ਬੈਚ ਵਿੱਚ 550 ਕਿਲੋ ਖਾਦ ਨੂੰ 4125 ਰੁਪਏ ਵਿੱਚ ਵੇਚਿਆ ਅਤੇ ਤੀਜੇ ਬੈਚ ਦੀ 610 ਕਿਲੋ ਖਾਦ ਨੂੰ 4550 ਰੁਪਏ ਵਿੱਚ ਵੇਚਿਆ ਜਾ ਚੁੱਕਾ ਹੈ।
ਜ਼ਿਕਰਯੋਗ ਹੈ ਕਿ ਗ੍ਰਾਮ ਪੰਚਾਇਤ ਨੇ ਜ਼ਿਲ੍ਹਾ ਪ੍ਰਸ਼ਾਸਨ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਅਤੇ ਗੈਰ-ਸਰਕਾਰੀ ਸੰਗਠਨ ਦੇ ਸਹਿਯੋਗ ਨਾਲ 2 ਸਾਲ ਪਹਿਲਾਂ ਮਗਨਰੇਗਾ ਸਕੀਮ ਤਹਿਤ 3.47 ਲੱਖ ਰੁਪਏ ਦੇ ਬਜਟ ਨਾਲ ਕੂੜਾ ਪ੍ਰਬੰਧਨ ਪ੍ਰਾਜੈਕਟ ਸਥਾਪਿਤ ਕੀਤਾ ਸੀ।
ਲਖਵਿੰਦਰ ਸਿੰਘ ਨੂੰ ਘਰਾਂ ਤੋਂ ਕੂੜਾ ਇਕੱਠਾ ਕਰਨ ਲਈ ਨਿਸ਼ਚਿਤ ਮਹੀਨਾਵਾਰ ਤਨਖਾਹ `ਤੇ ਰੱਖਿਆ ਗਿਆ ਹੈ ਅਤੇ ਇਸ ਸਮੇਂ ਪਿੰਡ ਦੇ 120 ਵਿੱਚੋਂ 94 ਘਰ ਕੂੜਾ ਪ੍ਰਬੰਧਨ ਸਹੂਲਤ ਨਾਲ ਜੁੜੇ ਹੋਏ ਹਨ ਅਤੇ ਇਸ ਸੇਵਾ ਲਈ ਭੁਗਤਾਨ ਕਰਦੇ ਹਨ। ਜੇਕਰ ਕਿਸੇ ਮਹੀਨੇ ਤਨਖਾਹ ਤੋਂ ਘੱਟ ਪੈਸੇ ਇਕੱਠੇ ਹੁੰਦੇ ਹਨ ਤਾਂ ਇਸ ਦੀ ਪੂਰਤੀ ਰਾਊਂਡ ਗਲਾਸ ਫਾਊਂਡੇਸ਼ਨ ਅਤੇ ਪੰਚਾਇਤ ਦੇ ਨਿੱਜੀ ਫੰਡਾਂ ਨਾਲ ਕੀਤੀ ਜਾਂਦੀ ਹੈ।
ਉੱਧਰ ਵਪਾਰੀ ਸੁਖਰਾਜ ਸਿੰਘ ਕਾਹਲੋਂ ਇਸ ਜੈਵਿਕ ਖਾਦ ਦੀ ਬਰਾਂਡਿੰਗ ਕਰਕੇ ਵੇਚਦਾ ਹੈ।ਜਿਨ੍ਹਾਂ ਥੈਲਿਆਂ ਵਿੱਚ ਖਾਦ ਵੇਚੀ ਜਾਂਦੀ ਹੈ, ਉਹਨਾਂ ‘ਤੇ ਪਿੰਡ ਦਾ ਨਾਂ, ਜੈਵਿਕ ਖਾਦ-ਘਰ ਤੋਂ ਖੇਤ ਤੱਕ ਅਤੇ ਤੰਦਰੁਸਤ ਪੰਜਾਬ ਸਬੰਧੀ ਵੇਰਵਿਆਂ ਨੂੰ ਛਾਪਿਆ ਜਾਂਦਾ ਹੈ। ਇਸ ਖਾਦ ਨੂੰ ਵੇਚਣ ਲਈ ਉਸਨੇ ਪਿੰਡ ਵਾਲੀ ਜੈਵਿਕ ਖਾਦ ਦੀ ਤੁਲਨਾ ਬਾਜ਼ਾਰ ਵਿੱਚ ਮਹਿੰਗੇ ਭਾਅ ‘ਤੇ ਵਿਕਣ ਵਾਲੀ ਖਾਦ ਨਾਲ ਕਰਦਿਆਂ ਇਸ ਬਾਰੇ ਜਾਗਰੂਕਤਾ ਪੈਦਾ ਕਰਨ ਦੀ ਸ਼ੁਰੂਆਤ ਕੀਤੀ ਹੋਈ ਹੈ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments