ਫਰੀਦਕੋਟ 27 ਜੂਨ( ਧਰਮ ਪ੍ਰਵਾਨਾਂ ) ਸਮਾਜ ਸੇਵਾ ਵਿੱਚ ਆਪਣਾ ਅਹਿਮ ਯੋਗਦਾਨ ਪਾਉਣ ਵਾਲਾ ਰਵਿਦਾਸ ਸਿੰਘ ਖ਼ਾਲਸਾ ਉਰਫ਼ ਹੈਪੀ ਸਰਾਂ ਨੇ ਅੱਜ ਆਪਣੇ ਪਿਤਾ ਸਵ.ਸ. ਮੋਦਨ ਸਿੰਘ ਸਰ੍ਹਾਂ ਦੀ ਪੰਜਵੀਂ ਬਰਸੀ ਨੂੰ ਮਨਾਉਂਦਿਆਂ ਹੋਏ ਗ਼ਰੀਬ ਮਜ਼ਦੂਰ ਕਿਰਤੀ ਰਿਕਸ਼ੇ ਰੇਹੜੀਆਂ ਵਾਲਿਆਂ ਵੱਖਰੀ ਮਿਸਾਲ ਪੈਦਾ ਕਰਦਿਆਂ ਹੋਇਆਂ ਅੱਤ ਦੀ ਗਰਮੀ ਨੂੰ ਦੇਖਦਿਆਂ ਹਰ ਸਾਲ ਦੀ ਤਰ੍ਹਾਂ ਠੰਡੇ ਪਾਣੀ ਦੀਆਂ 85 ਬੋਤਲਾਂ (ਥਰਮਸ ਬੋਤਲਾਂ) ਪਾਣੀ ਦੀਆਂ ਵੰਡੀਆਂ। ਇਹਨਾਂ ਠੰਡੇ ਪਾਣੀ ਵਾਲੀਆਂ ਬੋਤਲਾਂ ਦੀ ਸੇਵਾ ਐਨ ਆਈ ਆਰ ਕਲੱਬ, ਸਮਾਜਸੇਵੀ ਸੰਸਥਾਵਾਂ ਅਤੇ ਵਿਦੇਸ਼ ਦੀਆਂ ਸੰਗਤਾਂ ਵੱਲੋਂ ਸੰਗਤਾਂ ਵੱਲੋਂ,ਅਤੇ ਆਪਣੇ ਪਰਿਵਾਰ ਵੱਲੋਂ ਕੀਤੀ ਗਈ । ਇਹ ਸੇਵਾ ਸ਼ਹਿਰ ਦੇ ਬੱਸ ਅੱਡੇ, ਫੁਹਾਰਾ ਚੌਂਕ, ਡੋਲਫਿਨ ਚੌਂਕ, ਭਾਈ ਘਨੱਈਆ ਚੌਂਕ ਸਿਵਲ ਹਸਪਤਾਲ , ਆਰਾ ਮਾਰਕਿਟ, ਬਾਜ਼ੀਗਰ ਵਸਤੀ ਮੋੜ ਆਦਿ ਥਾਵਾਂ ਤੇ ਜਾ ਕੇ ਕੀਤੀ ਗਈ। ਇਸ ਵਕਤ ਰਵਿੰਦਰ ਸਿੰਘ ਖ਼ਾਲਸਾ ਦੇ ਨਾਲ ਹਰਿੰਦਰ ਸਿੰਘ ਸਰਾਂ, ਸੁਖਵਿੰਦਰ ਸਿੰਘ ਧਾਮੀ, ਰਣਧੀਰ ਬਰਾੜ , ਰਾਜਨ ਦੂਆ , ਮੁਨੀਸ਼ ਕੁਮਾਰ, ਧਰਮ ਪ੍ਰਵਾਨਾ , ਰਾਜਵਿੰਦਰ ਸਿੰਘ , ਕੁਲਦੀਪ ਸਿੰਘ ,ਅਲਕਿੰਦਰ ਸਿੰਘ ਆਦਿ ਮੌਜੂਦ ਸਨ ।
ਅੱਤ ਦੀਆ ਗੁਰਮੀ ਨੂੰ ਦੇਖਦਿਆਂ ਠੰਡੇ ਪਾਣੀ ਦੀਆਂ ਬੋਤਲਾਂ ਗ਼ਰੀਬ ਮਜ਼ਦੂਰਾਂ ਨੂੰ ਵੰਡੀਆ
RELATED ARTICLES