spot_img
Homeਮਾਝਾਗੁਰਦਾਸਪੁਰਪੰਜਾਬ ਅਤੇ ਯੂਟੀ ਇੰਪਲਾਈਜ਼ ਪੈਨਸ਼ਨਰਜ਼ ਯੂਨਾਈਟਿਡ ਫਰੰਟ ਨੇ ਮੰਗਾਂ ਨੂੰ ਲੈ ਕੇ...

ਪੰਜਾਬ ਅਤੇ ਯੂਟੀ ਇੰਪਲਾਈਜ਼ ਪੈਨਸ਼ਨਰਜ਼ ਯੂਨਾਈਟਿਡ ਫਰੰਟ ਨੇ ਮੰਗਾਂ ਨੂੰ ਲੈ ਕੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ

ਕਾਦੀਆਂ 28 ਅਗਸਤ (ਮੁਨੀਰਾ ਸਲਾਮ ਤਾਰੀ) ਪੰਜਾਬ ਅਤੇ ਯੂਟੀ ਇੰਪਲਾਈਜ਼ ਪੈਨਸ਼ਨਰਜ਼ ਯੂਨਾਈਟਿਡ ਫਰੰਟ ਜਿਲਾਂ ਗੁਰਦਾਸਪੁਰ ਦੀ ਵਲੋਂ ਅੱਜ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਇਕ ਮੰਗ ਪੱਤਰ ਕੈਬਨਿਟ ਮੰਤਰੀ ਲਾਲਚੰਦ ਕਟਾਰੂਚੱਕ ਨੂੰ ਦਿੱਤਾ ਗਿਆ। ਇਸ ਮੌਕੇ ਪੀ.ਐਸ.ਐਸ.ਐਫ ਦੇ ਜ਼ਿਲ੍ਹਾ ਪ੍ਰਧਾਨ ਰਜਿੰਦਰ ਧੀਮਾਨ, ਕਨਵੀਨਰ ਸੱਤਿਆ ਪ੍ਰਕਾਸ਼, ਬੋਧਰਾਜ, ਰਵੀ ਦੱਤ, ਰਜਨੀਸ਼ ਕੁਮਾਰ ਨੇ ਸਾਂਝੇ ਤੌਰ ਤੇ ਕਿਹਾ ਕਿ ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ 1 ਜਨਵਰੀ 2016 ਤੋਂ ਪੇ-ਕਮਿਸ਼ਨ ਦੇ ਬਕਾਏ ਦਿੱਤੇ ਜਾਣ, ਜਨਵਰੀ 2019 ਤੋਂ ਡੀ.ਏ ਦਾ ਬਕਾਇਆ ਦਿੱਤਾ ਜਾਵੇ, ਆਰਜ਼ੀ ਮੁਲਾਜ਼ਮਾਂ ਨੂੰ ਰੈਗੂਲਰ ਕੀਤਾ ਜਾਵੇ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ, ਸਾਰੇ ਆਰਜ਼ੀ ਮੁਲਾਜ਼ਮਾਂ ਨੂੰ 26000 ਰੁਪਏ ਪ੍ਰਤੀ ਮਹੀਨਾ ਦਿੱਤਾ ਜਾਵੇ, ਆਂਗਣਵਾੜੀ ਵਰਕਰ ਹੈਲਪਰ ਆਸ਼ਾ ਵਰਕਰ, ਸਰਕਾਰੀ ਵਿਭਾਗਾਂ ਦੇ ਪੁਨਰਗਠਨ ਦੇ ਨਾਂ ‘ਤੇ ਸਰਕਾਰੀ ਵਿਭਾਗਾਂ ਨੂੰ ਖਤਮ ਕੀਤਾ ਜਾ ਰਿਹਾ ਹੈ, ਪੁਨਰਗਠਨ ਦੇ ਨਾਂ ‘ਤੇ ਵੱਖ-ਵੱਖ ਵਿਭਾਗਾਂ ‘ਚ ਅਸਾਮੀਆਂ ਖਤਮ ਕਰਨ ਦੇ ਫੈਸਲੇ ਕੀਤੇ ਜਾਣਰੱਦ ਕੀਤਾ ਜਾਵੇ, ਮੁਲਾਜ਼ਮਾਂ ਤੋਂ 200 ਰੁਪਏ ਪ੍ਰਤੀ ਮਹੀਨਾ ਵਸੂਲਿਆ ਜਾ ਰਿਹਾ ਜਜ਼ੀਆ ਟੈਕਸ ਬੰਦ ਕੀਤਾ ਜਾਵੇ, ਖਾਲੀ ਅਸਾਮੀਆਂ ਨੂੰ ਪੂਰੇ ਸਕੇਲ ‘ਤੇ ਭਰਿਆ ਜਾਵੇ। ਇਸ ਮੌਕੇ ਕੈਬਨਿਟ ਮੰਤਰੀ ਲਾਲਚੰਦ ਨੂੰ ਆਪਣੀਆਂ ਮੰਗਾਂ ਸਬੰਧੀ ਮੁੱਖ ਮੰਤਰੀ ਪੰਜਾਬ ਦੇ ਨਾਂ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਪੀ. ਐੱਸ. ਐੱਸ. ਐੱਫ ਦੇ ਜ਼ਿਲਾ ਪ੍ਰਧਾਨ ਰਜਿੰਦਰ ਧੀਮਾਨ, ਪੀ. ਐੱਸ. ਐੱਸ. ਐੱਫ ਦੇ ਜਨਰਲ ਸਕੱਤਰ ਰਵੀ ਦੱਤ, ਰਜਨੀਸ਼ ਕੁਮਾਰ, ਬੋਧਰਾਜ, ਭਵਾਨੀ ਠਾਕੁਰ, ਮਾਸਟਰ ਸੱਤਿਆ ਪ੍ਰਕਾਸ਼, ਰਵੀ ਦੱਤ, ਅਮਨਦੀਪ, ਵਿਜੇ ਕੁਮਾਰ, ਰਾਮਦਾਸ, ਅੰਮ੍ਰਿਤਪਾਲ, ਵਿਨੋਦ ਕੁਮਾਰ, ਰਾਜਨ ਭਗਤ, ਸੁਸ਼ੀਲ ਕੁਮਾਰ, ਰਾਜਨ ਕੁਮਾਰ, ਰਵੀ ਕੁਮਾਰ, ਦਵਿੰਦਰ ਸਿੰਘ, ਗੁਰਬਚਨ ਸਿੰਘ, ਹਰਭਜਨ ਸਿੰਘ, ਰਾਜੇਸ਼ ਕੁਮਾਰ, ਰਾਕੇਸ਼ ਕੁਮਾਰ, ਜੋਗਿੰਦਰ ਪਾਲ, ਬੂਟਾ ਮੱਲ, ਰਾਮਦਾਸ ਆਦਿ ਹਾਜ਼ਰ ਸਨ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments