spot_img
Homeਮਾਝਾਗੁਰਦਾਸਪੁਰਲਿੰਗ ਦੇ ਆਧਾਰ ਤੇ ਭੇਦਭਾਵ ਪੁਰਾਣੇ ਸਮੇਂ ਦੀ ਗੱਲ, ਮੌਕੇ ਦੀ ਸਮਾਨਤਾ...

ਲਿੰਗ ਦੇ ਆਧਾਰ ਤੇ ਭੇਦਭਾਵ ਪੁਰਾਣੇ ਸਮੇਂ ਦੀ ਗੱਲ, ਮੌਕੇ ਦੀ ਸਮਾਨਤਾ ਹਰੇਕ ਨੂੰ- ਬੀ ਈ ਈ ਸੁਰਿੰਦਰ ਕੌਰ

26 ਅਗਸਤ,ਹਰਚੋਵਾਲ(ਮੁਨੀਰਾ ਸਲਾਮ ਤਾਰੀ ) ਸਿਵਲ ਸਰਜਨ ਗੁਰਦਾਸਪੁਰ ਡਾਕਟਰ ਹਰਭਜਨ ਰਾਮ ਮਾਂਡੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਮਨੋਹਰ ਲਾਲ ਜੀ ਦੀ ਅਗਵਾਈ ਹੇਠ ਪਿੰਡ ਡੇਰਾ ਬਾਜੀਗਰ, ਭਾਮਰੀ ਵਿਖੇ ਬੇਟੀ ਬਚਾਓ ਬੇਟੀ ਪੜਾਓ ਵਿਸ਼ੇ ਤੇ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਪਿੰਡ ਵਿਚਲੀ ਸੈਕਸ ਰੈਸ਼ੋ ਤੇ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਤੇ ਬੋਲਦੇ ਬੀ ਈ ਈ ਸੁਰਿੰਦਰ ਕੌਰ ਨੇ ਦੱਸਿਆ ਕਿ ਵਰਤਮਾਨ ਸਮਾਂ ਮੁੰਡੇ ਅਤੇ ਕੁੜੀ ਵਿਚ ਸਮਾਨਤਾ ਦਾ ਹੈ। ਕੋਈ ਕਿਸੇ ਤੋਂ ਪਿੱਛੇ ਨਹੀਂ ਹੈ। ਅੱਜ ਹਰ ਔਰਤ ਹਰ ਖੇਤਰ ਵਿਚ ਅੱਗੇ ਵੱਧ ਰਹੀ ਹੈ। ਸੋ ਲਿੰਗ ਦੇ ਅਧਾਰ ਤੇ ਮੁੰਡੇ ਕੁੜੀ ਵਿਚ ਫਰਕ ਕਰਨਾ ਪੁਰਾਣੇ ਸਮੇਂ ਦੀ ਗੱਲ ਹੈ। ਨਾਲ ਹੀ ਸਰਕਾਰੀ ਹਸਪਤਾਲਾਂ ਵਿਚ 5 ਸਾਲ ਤੱਕ ਦੀਆਂ ਕੁੜੀਆਂ ਦਾ ਇਲਾਜ ਬਿਲਕੁਲ ਮੁਫ਼ਤ ਹੁੰਦਾ ਹੈ।ਕੋਈ ਪੈਸੇ ਨਹੀਂ ਲਏ ਜਾਂਦੇ। ਬਾਲੜੀ ਰੱਖਿਆ ਯੋਜਨਾ ,ਸਮਰਿਧੀ ਸੁਕਾਨਯਾ ਯੋਜਨਾ ਬਾਰੇ ਜਾਣਕਾਰੀ ਦਿੱਤੀ ਗਈ। ਐੱਲ ਐੱਚ ਵੀ ਹਰਭਜਨ ਕੌਰ ਅਤੇ ਐੱਲ ਐਚ ਵੀ ਰਾਜਵਿੰਦਰ ਕੌਰ ਨੇ ਦੱਸਿਆ ਕਿ ਪੀ ਸੀ ਪੀ ਐਨ ਡੀ ਟੀ ਐਕਟ ਅਧੀਨ ਗਰਭਵਤੀ ਔਰਤ ਦੇ ਗਰਭ ਵਿਚਲੇ ਲਿੰਗ ਦੀ ਜਾਂਚ ਕਰਵਾਉਣਾ ਕਾਨੂੰਨੀ ਜੁਰਮ ਹੈ। ਇਸ ਮੌਕੇ ਤੇ ਬੀ ਈ ਈ ਸੁਰਿੰਦਰ ਕੌਰ, ਅਮਨ ਨਾਹਰ ਸੀ ਐੱਚ ਓ,ਐੱਲ ਐੱਚ ਵੀ ਹਰਭਜਨ ਕੌਰ,ਐੱਲ ਐਚ ਵੀ ਰਾਜਵਿੰਦਰ ਕੌਰ ਲਖਵਿੰਦਰ ਕੌਰ ਆਸ਼ਾ, ਬਲਜਿੰਦਰ ਕੌਰ ਆਸ਼ਾ ਆਦਿ ਹਾਜਿਰ ਰਹੇ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments