spot_img
Homeਮਾਝਾਗੁਰਦਾਸਪੁਰਸਹਾਇਕ ਮਲੇਰੀਆ ਅਫਸਰ ਰਛਪਾਲ ਸਿੰਘ ਨੇ ਮਲੇਰੀਏ ਅਤੇ ਡੇਂਗੂ ਦੇ ਕੰਮਾਂ ਦਾ...

ਸਹਾਇਕ ਮਲੇਰੀਆ ਅਫਸਰ ਰਛਪਾਲ ਸਿੰਘ ਨੇ ਮਲੇਰੀਏ ਅਤੇ ਡੇਂਗੂ ਦੇ ਕੰਮਾਂ ਦਾ ਨਿਰੀਖਣ ਕੀਤਾ।

ਕਾਦੀਆਂ 26 ਅਗਸਤ (ਮੁਨੀਰਾ ਸਲਾਮ ਤਾਰੀ) :- ਡਿਪਟੀ ਡਾਇਰੈਕਟਰ ਕੰਮ ਸਿਵਲ ਸਰਜਨ ਗੁਰਦਾਸਪੁਰ ਡਾ. ਹਰਭਜਨ ਰਾਮ ਮਾਂਡੀ ਦੀਆਂ ਹਦਾਇਤਾਂ ਤੇ ਜਿਲ੍ਹਾ ਐਪੀਡਿਮਾਲੋਜਿਸਟ ਡਾ ਪ੍ਰਭਜੋਤ ਕੌਰ ਕਲਸੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਹਾਇਕ ਮਲੇਰੀਆਂ ਅਫ਼ਸਰ ਸ੍ਰ. ਰਛਪਾਲ ਸਿੰਘ ਨੇ ਕਮਿਉਨਿਟੀ ਹੈਲਥ ਸੈਂਟਰ ਕਾਦੀਆ ਤੇ ਕਮਿਉਨਿਟੀ ਹੈਲਥ ਸੈਂਟਰ ਭਾਮ ਵਿਖ਼ੇ ਮਲੇਰੀਏ ਤੇਂ ਡੇਂਗੂ ਦੇ ਕੰਮ ਦਾ ਨਰੀਖਣ ਕੀਤਾ ਗਿਆ। ਇਹਨਾਂ ਦੋਵੇਂ ਹੈਲਥ ਸੈਂਟਰਾਂ ਵਿੱਚ ਮਲੇਰੀਏ ਕੰਮ ਨਾਲ ਸਬੰਧਿਤ ਰਜਿਸਟਰ ਚੈੱਕ ਕੀਤੇ ਗਏ ਇਹ ਸਾਰੇ ਰਜਿਸ਼ਟਰ ਕੰਮਪਲੀਟ ਪਾਏ ਗਏ। ਇਸ ਮੌਕੇ ਡਿਊਟੀ ਤੇਂ ਹਾਜ਼ਰ ਮਲੇਰੀਆਂ ਸਟਾਫ਼ ਨੂੰ ਸ ਰਛਪਾਲ ਸਿੰਘ ਨੇ ਕਿਹਾ ਕਿ ਡੇਂਗੂ ਤੇਂ ਮਲੇਰੀਆਂ ਸੀਜ਼ਨ ਨੂੰ ਮੁੱਖ ਰੱਖਦੇ ਮੱਛਰ ਤੋਂ ਬਚਾਓ ਲਈ ਹਰ ਸ਼ੁੱਕਰਵਾਰ ਡਰਾਈ – ਡੇ ਮਨਾਉਣ ਦੀ ਲੋਕਾਂ ਨੂੰ ਜਾਣਕਾਰੀ ਦਿੱਤੀ ਜਾਵੇ। ਬੁਖਾਰ ਵਾਲੇ ਮਰੀਜ਼ ਦੀਆਂ ਵੱਧ ਤੋਂ ਵੱਧ ਬਲੱਡ ਸਲਾਈਡਾਂ ਬਣਾਈਆਂ ਜਾਣ। ਮਲੇਰੀਆਂ ਤੇਂ ਡੇਂਗੂ ਬੁਖਾਰ ਦੇ ਸਾਰੇ ਟੈਸਟ ਤੇਂ ਇਲਾਜ਼ ਸਰਕਾਰੀ ਹਸਪਤਾਲ ਬਾਟਾਲਾ ਤੇ ਗੁਰਦਾਸਪੁਰ ਵਿਖੇ ਮੁਫ਼ਤ ਕੀਤੇ ਜਾਂਦੇ ਹਨ ਆਦਿ ਬਾਰੇ ਜਾਣਕਾਰੀ ਦਿੱਤੀ ਜਾਵੇ। ਇਸ ਮੌਕੇ ਇਨ੍ਹਾਂ ਦੇ ਨਾਲ ਸਿਹਤ ਵਿਭਾਗ ਕਾਦੀਆਂ ਦੇ ਇੰਸਪੈਕਟਰ ਸ. ਕੁਲਬੀਰ ਸਿੰਘ, ਡਾ. ਮੋਹਪ੍ਰੀਤ ਸਿੰਘ ਚਾਹਲ ਮੈਡੀਕਲ਼ ਅਫ਼ਸਰ, ਸ੍ਰ. ਕੁਲਜੀਤ ਸਿੰਘ ਹੈਲਥ ਇੰਸਪੈਕਟਰ, ਸ੍ਰ. ਮੰਨਿਦਰ ਸਿੰਘ ਹੈਲਥ ਇੰਸਪੈਕਟਰ, ਸ੍ਰ ਕੁਲਬੀਰ ਸਿੰਘ ਹੈਲਥ ਇੰਸਪੈਕਟਰ, ਸ੍ਰ ਸਰਬਜੀਤ ਸਿੰਘ, ਸ੍ਰ ਸੁੱਚਾ ਸਿੰਘ, ਸ੍ਰ ਪਰਜੀਤ ਸਿੰਘ ਸਿਹਤ ਕਰਮਚਾਰੀ ਹਾਜ਼ਰ ਸਨ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments