spot_img
Homeਮਾਝਾਗੁਰਦਾਸਪੁਰਦੁਕਾਨ ਅੰਦਰ ਦਾਖਲ ਹੋ ਕੇ ਲੁਟੇਰਿਆਂ ਵੱਲੋਂ ਔਰਤ ਦੀਆਂ ਲਾਇਆ ਵਾਲੀਆਂ

ਦੁਕਾਨ ਅੰਦਰ ਦਾਖਲ ਹੋ ਕੇ ਲੁਟੇਰਿਆਂ ਵੱਲੋਂ ਔਰਤ ਦੀਆਂ ਲਾਇਆ ਵਾਲੀਆਂ

ਕਾਦੀਆਂ 25 ਅਗਸਤ (ਮੁਨੀਰਾ ਸਲਾਮ ਤਾਰੀ) :- ਕਾਦੀਆਂ ਦੇ ਇੱਕ ਮੁਹੱਲੇ ਵਿੱਚ ਦੁਕਾਨ ਅੰਦਰ ਦਾਖਲ ਹੋਕੇ ਲੁਟੇਰਿਆਂ ਵੱਲੋਂ ਔਰਤ ਦੀਆਂ ਵਾਲੀਆਂ ਲਾਹੁਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੀੜ੍ਹਤ ਅੋਰਤ ਰਾਜ ਕੁਮਾਰੀ ਪਤਨੀ ਅਜੀਤ ਲਾਲ ਵਾਸੀ ਮੁਹੱਲਾ ਧਰਮਪੁਰਾ ਬੁੱਟਰ ਰੋਡ ਕਾਦੀਆਂ ਨੇ ਦੱਸਿਆ ਕਿ ਉਹ ਆਪਣੀ ਦੁਕਾਨ ‘ਚ ਬੈਠੀ ਹੋਈ ਸੀ ਤਾਂ ਇਸ ਦੌਰਾਨ ਇਕ ਨੌਜਵਾਨ ਉਸਦੀ ਦੁਕਾਨ ‘ਤੇ ਸਾਮਾਨ ਖ਼ਰੀਦਣ ਆਇਆ ਅਤੇ ਕੁਝ ਸਾਮਾਨ ਦੀ ਖ਼ਰੀਦਦਾਰੀ ਕਰਨੀ ਸ਼ੁਰੂ ਕਰ ਦਿੱਤੀ। ਔਰਤ ਨੇ ਅੱਗੇ ਦੱਸਿਆ ਕਿ ਕੁਝ ਸਮੇਂ ਬਾਅਦ ਉਸ ਨੇ ਝਪੱਟਾ ਮਾਰ ਕੇ ਉਸ ਦੇ ਦੋਨਾਂ ਕੰਨਾਂ ਦੀਆਂ ਵਾਲੀਆਂ ਲਾਹ ਕੇ ਫ਼ਰਾਰ ਹੋ ਗਿਆ। ਪੀੜ੍ਹਤ ਰਾਜ ਕੁਮਾਰੀ ਨੇ ਦੱਸਿਆ ਕਿ ਉਸ ਦੀਆਂ ਵਾਲੀਆਂ ਅੱਧੇ ਤੋਲੇ ਦੀਆਂ ਸਨ ਜਿਸ ਦੀ ਕੀਮਤ ਕਰੀਬ ਪੱਚੀ ਹਜ਼ਾਰ ਬਣਦੀ ਹੈ ਇਹ ਸਾਰਾ ਵਾਕਿਆ ਨੀਤੀ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਿਆ। ਇਸ ਸਬੰਧੀ ਪੁਲਸ ਥਾਣਾ ਕਾਦੀਆਂ ਨੂੰ ਸੂਚਿਤ ਕਰ ਦਿੱਤਾ ਹੈ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments