ਬਿਜਲੀ ਵਿਭਾਗ ਵੱਲੋਂ ਪਾਈਆਂ ਜਾ ਰਹੀਆਂ ਤਾਰਾਂ ਦਾ ਲੋਕਾਂ ਨੇ ਕੀਤਾ ਵਿਰੋਧ ਸਥਿਤੀ ਬਣੀ ਤਣਾਅਪੂਰਨ

0
247

 

ਕਾਦੀਆਂ 26 ਜੂਨ (ਸਲਾਮ ਤਾਰੀ )ਕਾਦੀਆਂ ਸ਼ਹਿਰ ਦੇ ਵਿੱਚ ਉਸ ਵੇਲੇ ਸਥਿਤੀ ਤਣਾਅਪੂਰਨ ਬਣ ਗਈ ਜਦੋਂ ਬਿਜਲੀ ਵਿਭਾਗ ਦੇ ਵੱਲੋਂ ਨਜ਼ਦੀਕ ਰਜਾਦਾ ਰੋਡ ਵਿਖੇ ਬਿਜਲੀ ਦੀਆਂ ਤਾਰਾਂ ਅਤੇ ਦੁਕਾਨਾਂ ਨੂੰ ਦਿੱਤੀ ਜਾ ਰਹੀ ਸਪਲਾਈ ਦਾ ਸਥਾਨਕ ਲੋਕਾਂ ਦੇ ਵੱਲੋਂ ਬਿਜਲੀ ਵਿਭਾਗ ਵੱਲੋਂ ਕੀਤੇ ਗਏ ਕੰਮ ਨੂੰ ਰੋਕ ਦਿੱਤਾ ਗਿਆ ।ਜਾਣਕਾਰੀ ਦਿੰਦੇ ਹੋਏ ਰਿੱਕੀ ਅਬਰੋਲ ਪੁੱਤਰ ਰਮੇਸ਼ ਅਬਰੋਲ ਵਾਸੀ ਕਾਦੀਆਂ ਨੇ ਦੱਸਿਆ ਕਿ ਉਸਦੀ ਰਜ਼ਾਦਾ ਰੋਡ ਦੇ ਉੱਤੇ ਜ਼ਮੀਨ ਹੈ ਅਤੇ ਜ਼ਮੀਨ ਦੇ ਕਿਨਾਰਿਆਂ ਉੱਤੇ ਬਿਜਲੀ ਵਿਭਾਗ ਦੇ ਵੱਲੋਂ ਬਿਜਲੀ ਖੰਭੇ ਲਗਾਏ ਜਾ ਰਹੇ ਹਨ। ਖੰਬੇ ਲੱਗਣ ਦੇ ਨਾਲ ਉਨ੍ਹਾਂ ਦੀ ਜ਼ਮੀਨ ਦੇ ਰਸਤਿਆਂ ਵਿੱਚ ਰੁਕਾਵਟ ਪੈਦਾ ਹੋ ਰਹੀ ਹੈ ।ਉਨ੍ਹਾਂ ਨੇ ਬਿਜਲੀ ਵਿਭਾਗ ਨੂੰ ਅਪੀਲ ਕੀਤੀ ਕਿ ੳੁਨ੍ਹਾਂ ਦੀ ਜ਼ਮੀਨ ਤੇ ਨੇਡ਼ੇ ਜਾਂ ਆਸ ਪਾਸ ਰਸਤੇ ਵਿੱਚ ਖੰਭੇ ਨਾ ਲਗਾਏ ਜਾਣ ।ਉੱਧਰ ਦੂਜੇ ਪਾਸੇ ਰਾਜਿੰਦਰ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਮੁਹੱਲਾ ਪ੍ਰਤਾਪ ਨਗਰ ਕਾਦੀਆਂ ਨੇ ਦੱਸਿਆ ਕਿ ਉਸ ਨੇ ਆਪਣੀਆਂ ਰਜ਼ਾਦਾ ਰੋਡ ਦੇ ਉੱਤੇ ਦੁਕਾਨਾਂ ਬਣਾਈਆਂ ਹਨ ਅਤੇ ਉਸ ਵਿਚ ਬਿਜਲੀ ਸਪਲਾਈ ਦਿੱਤੇ ਜਾਣ ਨੂੰ ਉਨ੍ਹਾਂ ਨੇ ਬਿਜਲੀ ਵਿਭਾਗ ਨੂੰ ਸਕਿਉਰਿਟੀ ਭਰੀ ਹੋਈ ਹੈ ਪਰ ਆਸ ਪਾਸ ਦੇ ਲੋਕ ਬਿਜਲੀ ਵਿਭਾਗ ਦੇ ਕੰਮ ਵਿੱਚ ਰੁਕਾਵਟ ਪਾ ਰਹੇ ਹਨ ਅਤੇ ਉਸ ਖੰਭੇ ਨਹੀਂ ਲੱਗਣ ਦੇ ਰਹੇ ।ਉਨ੍ਹਾਂ ਨੇ ਬਿਜਲੀ ਵਿਭਾਗ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੀਆਂ ਦੁਕਾਨਾਂ ਦੇ ਉੱਤੇ ਬਿਜਲੀ ਸਪਲਾਈ ਲਗਾਈ ਜਾਵੇ ।ਜੇਕਰ ਕਿਸੇ ਨੂੰ ਇਸ ਨਾਲ ਪਰੇਸ਼ਾਨੀ ਆ ਰਹੀ ਹੈ ਤਾਂ ਬਿਜਲੀ ਵਿਭਾਗ ਇਸ ਦਾ ਮਸਲਾ ਜਲਦੀ ਹੱਲ ਕਰੇ ।

ਉਧਰ ਦੂਜੇ ਪਾਸੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਗਾਂਧੀਆਂ ਦੇ ਜੇਈ ਜਤਿੰਦਰ ਸਿੰਘ ਵਲੋਂ ਮੌਕੇ ਤੇ ਪਹੁੰਚ ਕੇ ਜਾਇਜ਼ਾ ਲਿਆ ਗਿਆ ਅਤੇ ਦੋਵਾਂ ਧਿਰਾਂ ਦੇ ਨਾਲ ਗੱਲਬਾਤ ਕੀਤੀ ਗਈ ਤੇ ਉਨ੍ਹਾਂ ਦੋਵਾਂ ਧਿਰਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਉਹ ਇਸ ਮਸਲੇ ਸਬੰਧੀ ਆਪਣੇ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾਉਣਗੇ ਅਤੇ ਜੋ ਵੀ ਦੋਵਾਂ ਧਿਰਾਂ ਦੀ ਮੰਗ ਹੈ ਉਸ ਨੂੰ ਜਲਦੀ ਪੂਰਾ ਕਰਦੇ ਹੋਏ ਇਸ ਮਸਲੇ ਦਾ ਹੱਲ ਕਰ ਦਿੱਤਾ ਜਾਵੇਗਾ ।

 

Previous articleਨਗਰ ਕੌਂਸਲ ਦੇ ਪ੍ਰਧਾਨ ਨਵਦੀਪ ਸਿੰਘ ਪੰਨੂ ਦਾ ਸੰਗਤ ਦਰਸ਼ਨ ਪ੍ਰੋਗਰਾਮ ਸ਼ਲਾਘਾਯੋਗ ਕਦਮ, ਤਰੇੜੀਆ,
Next articleਭੱਠੇ,ਪਥੇਰਾ, ਗੁੱਜਰ, ਝੁੱਗੀਆਂ ਵਿਖੇ ਰਹਿੰਦੇ 0 ਤੋਂ 5 ਸਾਲ ਦੇ ਬੱਚਿਆਂ ਨੂੰ ਪੋਲੀਓਰੋਧਕ ਬੂੰਦਾਂ ਪਿਲਾਈਆਂ ਮੁੱਖ ਮੰਤਵ ਕੋਈ ਵੀ ਮਾਈਗ੍ਰੇਟਰੀ ਬੱਚਾ ਪੋਲੀਓ ਰੋਧਕ ਬੂੰਦਾਂ ਪੀਣ ਤੋਂ ਵਾਂਝਾ ਨਾ ਰਹੇ— ਬੀ ਈ ਈ ਸੁਰਿੰਦਰ ਕੌਰ
Editor-in-chief at Salam News Punjab

LEAVE A REPLY

Please enter your comment!
Please enter your name here