spot_img
Homeਮਾਝਾਗੁਰਦਾਸਪੁਰਬਾਬੇ ਦੇ ਵਿਆਹ ਮੇਲੇ ਵਿਚ ਅਣਸੁਖਾਵੀਂ ਘਟਨਾ ਦੀ ਸਾਰੀ ਜੁਮੇਵਾਰੀ ਪ੍ਰਸ਼ਾਸਨ ਦੀ...

ਬਾਬੇ ਦੇ ਵਿਆਹ ਮੇਲੇ ਵਿਚ ਅਣਸੁਖਾਵੀਂ ਘਟਨਾ ਦੀ ਸਾਰੀ ਜੁਮੇਵਾਰੀ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੋਵੇਗੀ – ਸ਼ਿਵ ਸੈਨਿਕ

ਕਾਦੀਆਂ 24 ਅਗਸਤ (ਮੁਨੀਰਾ ਸਲਾਮ ਤਾਰੀ) :- ਸ਼ਿਵ ਸੈਨਾ ਬਾਲ ਠਾਕਰੇ ਪੰਜਾਬ ਦੇ ਵਾਈਸ ਪ੍ਰਧਾਨ ਸ਼੍ਰੀ ਰਮੇਸ਼ ਨਈਅਰ ਅਤੇ ਸ਼ਿਵ ਸੈਨਾ ਭਾਰਤ ਦੇ ਰਾਸ਼ਟਰੀ ਪ੍ਰਧਾਨ ਸ਼੍ਰੀ ਓਮ ਪ੍ਰਕਾਸ਼ ਸ਼ਰਮਾ ਦੀ ਗਵਾਹੀ ਵਿਚ ਇਕ ਸਾਂਝੀ ਜਰੂਰੀ ਮੀਟਿੰਗ ਸਿਨੇਮਾ ਰੋਡ ਵਿਖੇ ਹੋਈ। ਜਿਸ ਵਿਚ ਉਕਤ ਨੇਤਾਵਾਂ ਨੇ ਸਾਝੇ ਤੌਰ ਤੇ ਪ੍ਰੈੱਸ ਨੋਟ ਜਾਰੀ ਕਰਦਿਆਂ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਵਾਹ ਤੇ ਪਿਛਲੀ ਵਾਰ ਇੱਕ ਵੱਡਾ ਭੂਗੜਾ ਢਿੱਗ ਪਿਆ ਸੀ ਅਤੇ ਇਹ ਵੱਡਾ ਹਾਦਸਾ ਹੋਣ ਤੋਂ ਬੱਚ ਗਿਆ ਸੀ। ਪਰ ਇਸ ਵਾਰ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਹੈ ਅਤੇ ਮੇਲਾ ਵੇਖਣ ਆਉਣ ਵਾਲੇ ਸ਼ਰਧਾਲੂਆਂ ਨੂੰ ਯਕੀਨ ਦਿਵਾਉਣਾ ਚਾਹੀਦਾ ਹੈ ਕਿ ਇਸ ਵਾਰ ਇਸ ਤਰ੍ਹਾਂ ਦੀ ਕੋਈ ਅਣਸੁਖਾਵੀਂ ਘਟਨਾ ਨਹੀਂ ਹੋਵੇਗੀ। ਉਕਤ ਨੇਤਾਵਾਂ ਨੇ ਇਹ ਵੀ ਦੱਸਿਆ ਕਿ ਮੇਲਿਆਂ ਵਿਚ ਪੰਘੂੜੇ ਅਤੇ ਝੂਟੇ ਲਗਾਉਣ ਵਾਲੇ ਵਿਅਕਤੀਆਂ ਵਲੋਂ ਝੂਟਿਆਂ ਦੇ ਆਪਣੀ ਮੰਨ ਮਰਜੀ ਨਾਲ ਰੇਟ ਰੱਖੇ ਹੋਏ ਨੇ ਤੇ ਇਹ ਮੇਲਾ ਵੇਖਣ ਵਾਲੇ ਸ਼ਰਧਾਆਲੂਆਂ ਦਾ ਜ਼ਿਆਦਾ ਪੈਸੇ ਵਸੂਲ ਕੇ ਸ਼ੋਸ਼ਣ ਕਰਦੇ ਹਨ ਅਤੇ ਨਾਲ ਹੀ ਇਹਨਾ ਨੇ ਕਈ ਬਦਮਾਸ਼ ਰੱਖੇ ਹੋਏ ਹਨ। ਜੇਕਰ ਕੋਈ ਵਿਅਕਤੀ ਇਨ੍ਹਾਂ ਨਾਲ ਗੱਲ ਕਰਦਾ ਹੈ ਤਾਂ ਇਹ ਲੋਕ ਇਕੱਠੇ ਹੋਕੇ ਲੜਾਈ ਝਗੜਾ ਕਰਨ ਤੇ ਉਤਾਰੂ ਹੋ ਜਾਂਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਪਿਛਲੇ ਦਿਨੀਂ ਬਟਾਲਾ ਦੀ ਬਾਹਰਲੀ ਸਬਜ਼ੀ ਮੰਡੀ ਵਿੱਚ ਵੀ ਜੋ ਲੜਾਈ ਹੋਈ ਹੈ, ਉਹ ਵੀ ਕਈ ਗੁੰਡਾ ਅਨਸਰਾਂ ਵੱਲੋਂ  ਸ਼ਰ੍ਹੇਆਮ ਗੂੰਡਾ ਗਰਦੀ ਕੀਤੀ ਗਈ ਸੀ। ਪ੍ਰਸ਼ਾਸਨ ਨੂੰ ਇਨ੍ਹਾਂ ਵੱਲ ਧਿਆਨ ਦੇ ਕੇ  ਇਨ੍ਹਾਂ ਨੂੰ ਨੱਥ ਪਾਉਣ ਲਈ ਸਖਤ ਪ੍ਰਬੰਧ ਕਰੇ ਅਤੇ ਇਹਨਾਂ ਉਤੇ ਸਖਤ ਕਾਰਵਾਈ ਕਰਕੇ ਨੱਥ ਪਾਈ ਜਾਵੇ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਪ੍ਰਸ਼ਾਸਨ ਇਨ੍ਹਾਂ ਉਤੇ ਸਖ਼ਤ ਕਾਰਵਾਈ ਨਹੀਂ ਕਰਦੀ ਤਾਂ ਸ਼ਿਵ ਸੈਨਾ ਆਪਣੇ ਤਰੀਕੇ ਨਾਲ ਇਨ੍ਹਾਂ ਤੇ ਕਾਰਵਾਈ ਕਰੇਗੀ ਜਿਸ ਦੀ ਸਾਰੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਇਸ ਮੀਟਿੰਗ ਵਿਚ ਮਨੌਜ ਮੂੰਨਾ, ਬਾਬਾ ਪ੍ਰੇਮ, ਦੀਪਕ ਮਹਾਜਨ, ਸ਼ੰਮੀ ਨਈਅਰ, ਰਾਜ ਕੁਮਾਰ ਬਰਮਾ, ਅਵਤਾਰ ਕਾਲਾ, ਰਾਹੁਲ ਮਹਿਰਾ, ਸੁਖਜਿੰਦਰ ਸਿੰਘ, ਸੋਨੂੰ, ਆਸ਼ੂ, ਕੁਮਾਰ ਸੋਨੂ ਆਦਿ ਸ਼ਿਵ ਸੈਨਿਕ ਹਾਜ਼ਰ ਹੋਏ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments