spot_img
Homeਮਾਝਾਗੁਰਦਾਸਪੁਰਵਿਆਹ ਪੁਰਬ ਦੇ ਸਬੰਧ ਵਿੱਚ ਸ਼ਹਿਰ ਅੰਦਰ ਵਿੱਢੀ ਸਫਾਈ ਮੁਹਿੰਮ

ਵਿਆਹ ਪੁਰਬ ਦੇ ਸਬੰਧ ਵਿੱਚ ਸ਼ਹਿਰ ਅੰਦਰ ਵਿੱਢੀ ਸਫਾਈ ਮੁਹਿੰਮ

ਕਾਦੀਆਂ 24 ਅਗਸਤ (ਮੁਨੀਰਾ ਸਲਾਮ ਤਾਰੀ) :- ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਦੇ ਸਬੰਧ ਵਿੱਚ ਨਗਰ ਨਿਗਮ ਬਟਾਲਾ ਵੱਲੋ ਤਿਆਰੀਆਂ ਜੰਗੀ ਪੱਧਰ ਤੇ ਚੱਲ ਰਹੀਆਂ ਹਨ ਅਤੇ ਸ਼ਹਿਰ ਦੀ ਸਫਾਈ ਵਿਵਸਥਾ ਸਮੇਤ ਸੰਗਤਾਂ ਦੀ ਸਹੂਲਤ ਲਈ ਪ੍ਰਬੰਧ ਕੀਤੇ ਜਾ ਰਹੇ ਹਨ।
      ਕਮਿਸ਼ਨਰ ਨਿਗਰ ਨਿਗਮ ਸ੍ਰੀਮਤੀ ਸ਼ਾਇਰੀ ਭੰਡਾਰੀ  ਨੇ ਗੱਲਬਾਤ ਕਰਦਿਆ ਦੱਸਿਆ ਕਿ ਵਿਆਹ ਪੁਰਬ ਦੇ ਸਬੰਧ ਵਿੱਚ ਵੱਖ-ਵੱਖ ਵਿਭਾਗਾ ਵੱਲੋ ਤਿਆਰੀਆ ਕੀਤੀਆ ਜਾ ਰਹੀਆ ਹਨ, ਜਿਸ ਦੇ ਚੱਲਦਿਆ ਗੁਰਦੁਆਰਾ ਸ੍ਰੀ ਕੰਧ ਸਾਹਿਬ ਜੀ ਦੀਆਂ ਨੇੜਲੀਆਂ ਗਲੀਆਂ, ਸੜਕਾਂ, ਗਾਂਧੀ ਚੌਕ, ਰੇਲਵੇ ਫਲਾਈ ੳਵਰ ਸਮੇਤ ਬਜਾਰਾ ਵਿੱਚ ਸਫਾਈ ਯਕੀਨੀ ਬਣਾਈ ਜਾ ਰਹੀ ਹੈ ਅਤੇ ਪਾਵਰ ਕਾਮ ਵੱਲੋ ਬਿਜਲੀ ਦੀਆਂ ਤਾਰਾਂ ਜੋ ਨੀਵੀਆਂ ਅਤੇ ਢਿੱਲੀਆ ਸਨ ,ੳਹਨਾ ਨੂੰ ਠੀਕ ਕੀਤਾ ਜਾ ਰਿਹਾ ਹੈ।
      ਉਹਨਾ ਅੱਗੇ ਦੱਸਿਆ ਕਿ ਵਿਆਹ ਪੁਰਬ ਦੇ ਸਬੰਧ ਵਿੱਚ ਕਰਵਾਏ ਜਾਣ ਵਾਲੇ ਸਮਾਗਮ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਧਾਰਮਿਕ ਸੰਸਥਾਵਾਂ ਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਨਗਰ ਨਿਗਮ ਬਟਾਲਾ ਵੱਲੋ ਸੁਚਾਰੂ ਢੰਗ ਨਾਲ ਕਰਵਾਉਣ ਵਿੱਚ ਕੋਈ ਕਸਰ ਬਾਕੀ ਨਹੀ ਰਹਿਣ ਦਿੱਤੀ ਜਾਵੇਗੀ ਅਤੇ ਵੱਖ-ਵੱਖ ਵਿਭਾਗਾ ਨੂੰ ਵੀ ਸਖਤ ਦਿਸ਼ਾ ਨਿਰਦੇਸ ਦਿੱਤੇ ਗਏ ਹਨ।
munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments