ਨਗਰ ਕੌਂਸਲ ਦੇ ਪ੍ਰਧਾਨ ਨਵਦੀਪ ਸਿੰਘ ਪੰਨੂ ਦਾ ਸੰਗਤ ਦਰਸ਼ਨ ਪ੍ਰੋਗਰਾਮ ਸ਼ਲਾਘਾਯੋਗ ਕਦਮ, ਤਰੇੜੀਆ,

0
282

 

ਸ੍ਰੀ ਹਰਗੋਬਿੰਦਪੁਰ ਸਾਹਿਬ 27( ਜਸਪਾਲ ਚੰਦਨ) ਨਗਰ ਕੌਂਸਲ ਦੇ ਪ੍ਰਧਾਨ ਨਵਦੀਪ ਸਿੰਘ ਪੰਨੂ ਵਲੋਂ ਰੱਖਿਆ ਪ੍ਰੋਗਰਾਮ ਸੰਗਤ ਦਰਸ਼ਨ ਸ਼ਲਾਘਾਯੋਗ ਕਦਮ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸੀਨੀਅਰ ਕਾਂਗਰਸੀ ਆਗੂ ਸਤਨਾਮ ਸਿੰਘ ਤਰੇੜੀਆ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕੀਤਾ ਉਨ੍ਹਾਂ ਕਿਹਾ ਕਿ ਪ੍ਰਧਾਨ ਪੰਨੂ ਵਲੋਂ ਵੋਟਾਂ ਵਿੱਚ ਕੀਤਾ ਇਕ ਇਕ ਵਾਧਾ ਨਿਭਾਉਣ ਲਈ ਦਿਨ-ਰਾਤ ਮਿਹਨਤ ਕੀਤੀ ਜਾ ਰਹੀ ਹੈ ਪੰਨੂ ਦੀ ਮੇਹਨਤ ਸਦਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਵਿੱਚ ਬੱਸ ਸਟੈਂਡ ਦਾ ਕੰਮ ਜੰਗੀ ਪੱਧਰ ਤੇ ਚੱਲ ਰਿਹਾ ਹੈ ਉਸਦੇ ਨਾਲ਼ 30 ਬੈੱਡ ਦਾ ਸਰਕਾਰੀ ਹਸਪਤਾਲ ਉਸਦੇ ਨਾਲ਼ ਤਲਵਾੜਾ ਵਿੱਚ ਆਲੀਸ਼ਾਨ ਪਾਰਕ ਵੀ ਜਲਦੀ ਬਣਨ ਜਾਂ ਰਹੀ ਹੈ ਉਨ੍ਹਾਂ ਅੱਗੇ ਕਿਹਾ ਕਿ ਪੰਨੂ ਜੀ ਵਲੋਂ ਵੋਟਾਂ ਵਿੱਚ ਸ਼ਹਿਰ ਵਾਸੀਆਂ ਨੂੰ ਭਰੋਸਾ ਦਿਵਾਇਆ ਸੀ ਕਿ ਸ਼ਹਿਰ ਦਾ ਵਿਕਾਸ ਸ਼ਹਿਰ ਵਾਸੀਆਂ ਦੀ ਸਲਾਹ ਨਾਲ ਕੀਤਾ ਜਾਵੇਗਾ ਉਸੇ ਲੜੀ ਤਹਿਤ ਅੱਜ ਪ੍ਰਧਾਨ ਨਵਦੀਪ ਸਿੰਘ ਪੰਨੂ ਜੀ ਵਲੋਂ ਸ਼ਾਮ ਨੂੰ ਕ੍ਰਿਸ਼ਨਾ ਮੰਦਿਰ ਗਰਾਉਂਡ ਵਿੱਚ ਸੰਗਤ ਦਰਸ਼ਨ ਪ੍ਰੋਗਰਾਮ ਰੱਖਿਆ ਗਿਆ ਹੈ ਜਿਸ ਵਿੱਚ ਲੋਕਾਂ ਦੀਆਂ ਮੁਸਕਲਾਂ ਸੁਣੀਆਂ ਜਾਣਗੀਆਂ ਅਤੇ ਸ਼ਹਿਰ ਦੇ ਵਿਕਾਸ ਲਈ ਸਲਾਹ ਮਸ਼ਵਰਾ ਕੀਤਾ ਜਾਵੇਗਾ

Previous articleਸੰਜੀਵਨੀ ਨਸ਼ਾ ਛੂਡਾਊ ਕੇਂਦਰ ਬਟਾਲਾ ਨੇ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮੌਕੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਣ ਦਾ ਹੋਕਾ ਦਿੱਤਾ
Next articleਬਿਜਲੀ ਵਿਭਾਗ ਵੱਲੋਂ ਪਾਈਆਂ ਜਾ ਰਹੀਆਂ ਤਾਰਾਂ ਦਾ ਲੋਕਾਂ ਨੇ ਕੀਤਾ ਵਿਰੋਧ ਸਥਿਤੀ ਬਣੀ ਤਣਾਅਪੂਰਨ

LEAVE A REPLY

Please enter your comment!
Please enter your name here