spot_img
Homeਮਾਝਾਗੁਰਦਾਸਪੁਰਮਹਾਨ ਨਗਰ ਕੀਰਤਨ ਦਾ ਗੁਰਦੁਆਰਾ ਸ੍ਰੀ ਅੱਚਲ ਸਾਹਿਬ ਪੁੱਜਣ ਤੇ ਭਰਵਾਂ ਸਵਾਗਤ...

ਮਹਾਨ ਨਗਰ ਕੀਰਤਨ ਦਾ ਗੁਰਦੁਆਰਾ ਸ੍ਰੀ ਅੱਚਲ ਸਾਹਿਬ ਪੁੱਜਣ ਤੇ ਭਰਵਾਂ ਸਵਾਗਤ ਕੀਤਾ ਜਾਵੇਗਾ – ਜਥੇਦਾਰ ਗੋਰਾ, ਮੈਨੇਜਰ ਭਾਟੀਆ

ਕਾਦੀਆਂ 24 ਅਗਸਤ (ਮੁਨੀਰਾ ਸਲਾਮ ਤਾਰੀ) :- ਜਗਤ ਗੁਰੂ ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਹਰ ਸਾਲ ਦੀ ਤਰ੍ਹਾਂ ਇਸ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਇਤਿਹਾਸਕ ਗੁਰਦੁਆਰਾ ਸ੍ਰੀ ਕੰਧ ਸਾਹਿਬ ਅਤੇ ਗੁਰਦੁਆਰਾ ਡੇਹਰਾ ਸਾਹਿਬ ਵਿਖੇ 3 ਸਤੰਬਰ ਨੂੰ ਬਹੁਤ ਸ਼ਰਧਾ ਸਤਿਕਾਰ ਨਾਲ ਮਨਾਇਆ ਜਾਵੇਗਾ। ਉਕਤ ਜਾਣਕਾਰੀ ਵਿਆਹ ਪੁਰਬ ਦੇ ਮੁੱਖ ਪ੍ਰਬੰਧਕ ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ ਐਗਜੈਕਟਿਵ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰ ਗੁਰਤਿੰਦਰ ਪਾਲ ਸਿੰਘ ਭਾਟੀਆ ਮੈਨੇਜਰ ਗੁਰਦੁਆਰਾ ਸ੍ਰੀ ਅੱਚਲ ਸਾਹਿਬ ਨੇ ਸਾਂਝੇ ਤੌਰ ਤੇ ਦਿੰਦਿਆਂ ਦੱਸਿਆ ਕਿ 2 ਸਤੰਬਰ ਦਿਨ ਸ਼ੁਕਰਵਾਰ ਨੂੰ ਸਵੇਰੇ 7 ਵਜੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਬਟਾਲਾ ਤੱਕ ਮਹਾਨ ਨਗਰ ਕੀਰਤਨ ਸਜਾਇਆ ਜਾਵੇਗਾ ਜੋ ਵੱਖ-ਵੱਖ ਸਥਾਨਾਂ ਤੋਂ ਹੁੰਦਾ ਹੋਇਆ 2 ਸਤੰਬਰ ਦੀ ਸ਼ਾਮ ਨੂੰ ਗੁਰਦੁਆਰਾ ਸ੍ਰੀ ਅੱਚਲ ਸਾਹਿਬ ਵਿਖੇ ਪਹੁੰਚੇਗਾ। ਜਥੇਦਾਰ ਗੋਰਾ ਤੇ ਮੈਨੇਜਰ ਭਾਟੀਆ ਨੇ ਦੱਸਿਆ ਕਿ ਮਹਾਨ ਨਗਰ ਕੀਰਤਨ ਦਾ ਗੁਰਦੁਆਰਾ ਸ੍ਰੀ ਅੱਚਲ ਸਾਹਿਬ ਵਿਖੇ ਪਹੁੰਚਣ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਲਾਕੇ ਦੀਆਂ ਸਮੂਹ ਸੰਗਤਾਂ ਵਲੋਂ ਨਤਮਸਤਕ ਹੋ ਕੇ ਭਰਵਾਂ ਸਵਾਗਤ ਕੀਤਾ ਜਾਵੇਗਾ।
ਇਸ ਮੌਕੇ ਤੇ ਜਥੇਦਾਰ ਅਮਰਜੀਤ ਸਿੰਘ ਸੇਖਵਾਂ, ਸ੍ਰ ਮੰਗਲ ਸਿੰਘ ਸ੍ਰੀ ਹਰਗੋਬਿੰਦਪੁਰ, ਸ੍ਰ ਸਰਬਜੀਤ ਸਿੰਘ ਗੱਜੂਗਾਜੀ, ਸ੍ਰ ਦਰਸ਼ਨ ਸਿੰਘ ਪੁਰੀਆ, ਸ੍ਰ ਪ੍ਰੇਮ ਸਿੰਘ ਜੈਤੋਸਰਜਾ, ਜਥੇਦਾਰ ਕੁਲਬੀਰ ਸਿੰਘ ਚਾਹਲ, ਸ੍ਰ ਮੰਗਲ ਸਿੰਘ ਕੋਟ ਬਖਤਾ, ਸ੍ਰ ਅਜੀਤ ਸਿੰਘ ਨੱਤ, ਸ੍ਰ ਦਿਲਬਾਗ ਸਿੰਘ ਨੱਤ, ਸ੍ਰ ਹਰਪ੍ਰੀਤ ਸਿੰਘ ਪਰਮਾਰ, ਬਾਬਾ ਨਾਨਕ ਸਿੰਘ ਗ੍ਰੰਥੀ, ਸ੍ਰ ਈਸ਼ਵਰ ਸਿੰਘ ਜਾਦਪੁਰ, ਸ੍ਰ ਗੁਰਦੇਵ ਸਿੰਘ ਜਾਦਪੁਰ, ਸ੍ਰ ਧੰਨਰਾਜ ਸਿੰਘ ਬਟਾਲਾ, ਸ੍ਰ ਹਰਵਿੰਦਰ ਸਿੰਘ ਜਫਰਵਾਲ, ਸ੍ਰ ਗੁਲਬਾਗ ਸਿੰਘ ਬਾਸਰਪੁਰ, ਸ੍ਰ ਕਿਰਪਾਲ ਸਿੰਘ ਦੋਲਤਪੁਰ, ਸ੍ਰ ਕੰਵਲਪ੍ਰੀਤ ਸਿੰਘ ਦੋਲਤਪੁਰ, ਸ੍ਰ ਸੰਤੋਖ ਸਿੰਘ ਭੰਬੋਈ, ਸ੍ਰ ਗੁਰਵਿੰਦਰ ਸਿੰਘ ਤਲਵੰਡੀ ਬਖਤਾ ਆਦਿ ਹਾਜ਼ਰ ਸਨ।
munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments