spot_img
Homeਮਾਝਾਗੁਰਦਾਸਪੁਰਮਮਤਾ ਦਿਵਸ ਮੌਕੇ ਜੱਚਾ ਬੱਚਾ ਸੁਵਿਧਾਵਾਂ ਦਿੱਤੀਆਂ ਗਈਆਂ "ਸਿਹਤ ਕੇਂਦਰਾਂ ਵਿਖੇ 10...

ਮਮਤਾ ਦਿਵਸ ਮੌਕੇ ਜੱਚਾ ਬੱਚਾ ਸੁਵਿਧਾਵਾਂ ਦਿੱਤੀਆਂ ਗਈਆਂ “ਸਿਹਤ ਕੇਂਦਰਾਂ ਵਿਖੇ 10 ਮਾਰੂ ਬਿਮਾਰੀਆਂ ਤੋਂ ਬਚਾਅ ਲਈ ਕੀਤਾ ਟੀਕਾਕਰਨ” ਬੀ ਈ ਈ ਸੁਰਿੰਦਰ ਕੌਰ

ਹਰਚੋਵਾਲ,24ਅਗਸਤ(ਸੁਰਿੰਦਰ ਕੌਰ )- ਸਿਹਤ ਵਿਭਾਗ ਵੱਲੋਂ ਬੱਚਿਆਂ ਨੂੰ ਕਈ ਬਿਮਾਰੀਆਂ ਤੋਂ ਬਚਾਅ ਲਈ ਟੀਕਾਕਰਨ ਕੀਤਾ ਜਾਂਦਾ ਹੈ। ਇਸੇ ਲੜੀ ਅਧੀਨ ਸਿਵਲ ਸਰਜਨ ਗੁਰਦਾਸਪੁਰ ਡਾਕਟਰ ਹਰਭਜਨ ਰਾਮ ਮਾਂਡੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਮਨੋਹਰ ਲਾਲ ਦੀ ਯੋਗ ਅਗਵਾਈ ਹੇਠ ਬਲਾਕ ਭਾਮ ਦੇ ਹਰੇਕ ਸਿਹਤ ਸੰਸਥਾ ਵਿਖੇ ਜੱਚਾ ਬੱਚਾ ਟੀਕਾਕਰਨ ਮਮਤਾ ਦਿਵਸ ਕੀਤਾ ਗਿਆ। ਬੀ ਈ ਈ ਸੁਰਿੰਦਰ ਕੌਰ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਦੱਸ ਮਾਰੂ ਬਿਮਾਰੀਆਂ ਤੋਂ ਬਚਾਉਣ ਲਈ ਪਿੰਡ ਪੱਧਰ ਤੇ ਸਿਹਤ ਵਿਭਾਗ ਵੱਲੋਂ ਮੁਫ਼ਤ ਟੀਕਾਕਰਨ ਕੀਤਾ ਜਾਂਦਾ ਹੈ। ਜਦਕਿ ਇਹ ਟੀਕੇ ਪ੍ਰਾਈਵੇਟ ਬਹੁਤ ਮਹਂਗੇ ਲਗਦੇ ਹਨ। ਇਸ ਨਾਲ ਹੀ ਗਰਭਵਤੀ ਔਰਤਾਂ ਦਾ ਟੀਕਾਕਰਨ ਵੀ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ ਅਤੇ ਨਾਲ ਹੀ ਉਸਨੂੰ ਆਇਰਨ, ਕੈਲਸ਼ੀਅਮ ,ਫੋਲਿਕ ਐਸਿਡ ਦੀ ਗੋਲੀਆਂ ਵੰਡੀਆਂ ਜਾਂਦੀਆਂ ਹਨ। ਇਹ ਟੀਕਾਕਰਨ ਪਿੰਡ ਦੇ ਲੋਕਾਂ ਨੂੰ ਹੀ ਨਹੀਂ ਬਲਕਿ ਮਾਈਗ੍ਰੇਟਰੀ ਆਬਾਦੀ ਨੂੰ ਵੀ ਕਵਰ ਕਰਦਾ ਹੈ। ਐੱਲ ਐੱਚ ਵੀ ਹਰਭਜਨ ਕੌਰ ਨੇ ਦੱਸਿਆ ਕਿ ਸਾਡਾ ਮੁੱਖ ਮੰਤਵ ਕੋਈ ਵੀ ਬੱਚਾ ਟੀਕਾਕਰਨ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ। ਇਸ ਮੌਕੇ ਤੇ ਬੀ ਈ ਈ ਸੁਰਿੰਦਰ ਕੌਰ, ਹਰਭਜਨ ਕੌਰ ਐੱਲ ਐੱਚ ਵੀ, ਕੁਲਜੀਤ ਸਿੰਘ ਹੈਲਥ ਇੰਸਪੈਕਟਰ, ਰੀਨਾ ਏ ਐਨ ਐਮ, ਸਰਬਜੀਤ ਸਿੰਘ ਹੇਲਥ ਵਰਕਰ ਆਦਿ ਮੌਜੂਦ ਰਹੇ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments