spot_img
Homeਮਾਝਾਗੁਰਦਾਸਪੁਰਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵਿਖੇ ਕਸਟਮਰ ਕੇਅਰ ਐਗਜੈਕਟਿਵ ਦੀ ਆਸਾਮੀਆਂ...

ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵਿਖੇ ਕਸਟਮਰ ਕੇਅਰ ਐਗਜੈਕਟਿਵ ਦੀ ਆਸਾਮੀਆਂ ਭਰਨ ਲਈ 25 ਅਗਸਤ ਨੂੰ ਲੱਗੇਗਾ ਮੈਗਾ ਰੋਜਗਾਰ ਕੈਂਪ

ਬਟਾਲਾ,  23  ਅਗਸਤ   (ਮੁਨੀਰਾ ਸਲਾਮ ਤਾਰੀ)   ਜਿਲ੍ਹੇ ਦੇ ਬੇਰੋਜਗਾਰ ਨੌਜਵਾਨਾ ਨੂੰ ਰੋਜਗਾਰ ਮੁਹੱਈਆ ਕਰਵਾਉਣ ਲਈ ਮਿਸ਼ਨ ਸੁਨਹਿਰੀ ਸ਼ੁਰੂਆਤ ਤਹਿਤ ਜਿਲ੍ਹਾ  ਰੋਜਗਾਰ ਅਤੇ ਕਾਰੋਬਾਰ  ਬਿਊਰੋ ਗੁਰਦਾਸਪੁਰ ਵਲੋਂ  ਵਧੀਕ ਡਿਪਟੀ ਕਮਿਸ਼ਨਰ (ਜ) ਗੁਰਦਾਸਪੁਰ ਡਾ. ਨਿਧੀ ਕੁਮੁਦ ਬਾਮਬਾ  ਦੀ ਅਗਵਾਈ ਹੇਠ  25 ਅਗਸਤ ਨੂੰ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵਲੋਂ ਬੀਵੀ ਸੈਕਟਰ ਵਿੱਚ ਕਸਟਮਰ ਕੇਅਰ ਐਗਜੈਕਟਿਵ  ਦੀ ਭਰਤੀ ਕਰਵਾਉਣ ਲਈ ਮੈਗਾ ਰੋਜਗਾਰ ਕੈਂਪ ਲਗਾਇਆ ਜਾ ਰਿਹਾ ਹੈ ।
ਇਸ ਕੈਂਪ ਵਿੱਚ ਟੈਲੀਫਾਰਮੈਸ ਡੀਆਰ ਆਈ ਟੀ ਐਮ ਪਰਾਈਵੇਟ ਲਿਮਟਿਡ,ਅਤੇ  ਟੈਕਨੀਕਲ ਮਹਿੰਦਰਾ, ਮੁਹਾਲੀ  ਵਰਗੀਆਂ ਨਾਮੀ ਕੰਪਨੀਆ ਵਿੱਚ +2 / ਗ੍ਰੈਜੂਏਟ ਲੜਕੇ ਅਤੇ ਲੜਕੀਆ ਵਧੀਆ ਕਮਿਊਨੀਕੇਸ਼ਨ ਸਕਿੱਲ ਰੱਖਣ ਵਾਲਿਆ ਨੂੰ, 2.25 ਲੱਖ ਤੱਕ ਦੇ ਸਾਲਾਨਾ ਪੈਕੇਜ ਤੇ ਭਰਤੀ ਕੀਤੀ ਜਾਵੇਗੀ । ਇਹਨਾਂ ਅਸਾਮੀਆ ਲਈ ਉਮਰ 18 ਚੋਂ 35 ਸਾਲ ਹੈ ।
ਜਿਲ੍ਹਾ ਰੋਜਗਾਰ ਅਫਸਰ ਪਰਸ਼ੋਤਮ ਸਿੰਘ ਨੇ  ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਚਾਹਵਾਨ ਉਮੀਦਵਾਰ ਮਿਤੀ 25 ਅਗਸਤ ਨੂੰ ਸਵੇਰੇ 9:00 ਵਜੇ ਫਾਰਮਲ ਡਰੈਸ ਵਿੱਚ  ਆਪਣਾ ਸਰਟੀਫਿਕੇਟ, ਸ਼ਨਾਖਤੀ ਕਾਰਡ ਸਬੂਤ  ਅਤੇ ਪੜ੍ਹਾਈ ਦੇ ਸਰਟੀਫਿਕੇਟਾਂ ਨਾਲ ਨਿੱਜੀ ਤੌਰ ਤੇ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਗੁਰਦਾਸਪੁਰ ਬਲਾਕ-ਬੀ, ਕਮਰਾ ਨੰ: 217 ਜਿਲ੍ਹਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ ਵਿਖੇ ਹਾਜਰ ਹੋ ਸਕਦੇ ਹਨ ।
munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments