spot_img
Homeਮਾਝਾਗੁਰਦਾਸਪੁਰਫਲ ਫਰੂਟ ਦੀ ਦੁਕਾਨਾ ਚੈਕ ਕੀਤੀਆਂ

ਫਲ ਫਰੂਟ ਦੀ ਦੁਕਾਨਾ ਚੈਕ ਕੀਤੀਆਂ

ਕਾਦੀਆ 23 ਅਗਸਤ (ਸਲਾਮ ਤਾਰੀ) ਸਿਵਲ ਸਰਜਨ ਗੁਰਦਾਸਪੁਰ ਡਾ ਹਰਭਜਨ ਮਾਂਡੀ ਜੀ ਦੇ ਦਿਸਾ ਨਿਰਦੇਸ ਅਤੇ ਐਸ ਐਮ ਓ ਭਾਮ ਮਨੋਹਰ ਲਾਲ ਜੀ ਦੀ ਅਗਵਾਈ ਹੇਠ ਅੱਡਾ ਹਰਚੋਵਾਲ ਵਿਖੇ ਜੂਸ ਬਾਰ ਅਤੇ ਫ਼ਲ ਫਰੂਟ ਵਾਲਿਆਂ ਨੂੰ ਸਾਫ਼ ਸਫ਼ਾਈ ਦਾ ਧਿਆਨ ਰੱਖਣ ਅਤੇ ਗਲੇ ਸੜੇ ਫਲਾਂ ਨੂੰ ਨਾ ਵੇਚਣ ਬਾਰੇ ਕਿਹਾ ਗਿਆ। ਹੈਲਥ ਇੰਸਪੈਕਟਰ ਕੁਲਜੀਤ ਸਿੰਘ ਨੇ ਦੱਸਿਆ ਕਿ ਇਸ ਮੌਸਮ ਦੌਰਾਨ ਮੱਖੀ ਮੱਛਰ ਆਦਿ ਦੀ ਭਰਮਾਰ ਹੋਣ ਕਾਰਨ ਬਿਨਾਂ ਸਾਫ ਸਫਾਈ ਦੇ ਪੇਟ ਦੀਆਂ ਬਿਮਾਰੀਆਂ ਜਿਵੇਂ ਡਾਇਰੀਆ ਆਦਿ ਦਾ ਖ਼ਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਲੋਕਾਂ ਨੂੰ ਵੀ ਕਿਹਾ ਕਿ ਉਹ ਬਿਨਾਂ ਸਾਫ ਸਫਾਈ ਦੀ ਦੁਕਾਨਾਂ ਤੋਂ ਜੂਸ ਵਗੈਰਾ ਨਾ ਪੀਣ ਅਤੇ ਗਲੇ ਸੜੇ ਫਲਾਂ ਦੀ ਖਰੀਦ ਨਾ ਕਰਨ।
ਇਸ ਮੌਕੇ ਸਿਹਤ ਵਿਭਾਗ ਦੀ ਟੀਮ ਕੁਲਜੀਤ ਸਿੰਘ ਹੈਲਥ ਇੰਸਪੈਕਟਰ ਸਰਬਜੀਤ ਸਿੰਘ,ਕੁਲਦੀਪ ਸਿੰਘ ਹਾਜ਼ਿਰ ਸਨ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments