spot_img
Homeਮਾਝਾਗੁਰਦਾਸਪੁਰਨਵ ਨਿਯੁਕਤ 6635 ਅਧਿਆਪਕਾਂ ਦੀ ਇੰਡਕਸ਼ਨ ਟਰੇਨਿੰਗ ਵਿੱਚ ਵਿਭਾਗੀ ਗਤੀਵਿਧੀਆਂ ਬਾਰੇ ਜਾਣਕਾਰੀ...

ਨਵ ਨਿਯੁਕਤ 6635 ਅਧਿਆਪਕਾਂ ਦੀ ਇੰਡਕਸ਼ਨ ਟਰੇਨਿੰਗ ਵਿੱਚ ਵਿਭਾਗੀ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ

 

*ਗੁਰਦਾਸਪੁਰ 23 ਅਗਸਤ ( ਸਲਾਮ ਤਾਰੀ ) *

*ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਅਮਰਜੀਤ ਸਿੰਘ ਭਾਟੀਆ ਦੀ ਅਗਵਾਈ ਹੇਠ ਡਾਇਟ ਗੁਰਦਾਸਪੁਰ ਵਿਖੇ 6635 ਨਵ-ਨਿਯੁਕਤ ਅਧਿਆਪਕਾਂ ਨੂੰ ਇੰਡਕਸ਼ਨ ਟਰੇਨਿੰਗ ਦੌਰਾਨ ਸਿੱਖਿਆ ਵਿਭਾਗ ਵੱਲੋਂ ਚਲਾਏ ਜਾ ਰਹੇ ਵੱਖ-ਵੱਖ ਪ੍ਰੋਜੈਕਟਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਕੋਆਰਡੀਨੇਟਰ ਲਖਵਿੰਦਰ ਸਿੰਘ ਸ਼ੇਖੋ ਨੇ ਦੱਸਿਆ ਕਿ ਦੂਸਰੇ ਸਿਖਲਾਈ ਸੈਸ਼ਨ ਵਿੱਚ ਜ਼ਿਲ੍ਹੇ ਦੇ 44 ਨਵ-ਨਿਯੁਕਤ ਅਧਿਆਪਕਾਂ ਵੱਲੋਂ ਭਾਗ ਲਿਆ ਗਿਆ ਹੈ। ਇਸ ਇੰਡਕਸ਼ਨ ਟਰੇਨਿੰਗ ਰਾਹੀਂ ਉਨ੍ਹਾਂ ਨੇ ਆਧੁਨਿਕ ਵਿਭਾਗੀ ਗਤੀਵਿਧੀਆਂ, ਤਕਨੀਕਾਂ ਅਤੇ ਕਾਰਜਸ਼ੈਲੀ ਤੋਂ ਜਾਣੂ ਹੋ ਕੇ ਆਪਣੇ ਆਪ ਨੂੰ ਕਲਾਸ ਰੂਮ ਟੀਚਿੰਗ ਲਈ ਤਿਆਰ ਕੀਤਾ।ਇਸ ਦੌਰਾਨ ਡੀ.ਈ.ਓ. ਐਲੀ: ਅਮਰਜੀਤ ਸਿੰਘ ਭਾਟੀਆ ਅਤੇ ਡਿਪਟੀ ਡੀ.ਈ.ਓ. ਐਲੀ: ਬਲਬੀਰ ਸਿੰਘ ਵੱਲੋਂ ਅਧਿਆਪਕਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਇਸ ਦੌਰਾਨ ਸੰਬੋਧਨ ਕਰਦਿਆਂ ਡੀ.ਈ.ਓ. ਭਾਟੀਆ ਨੇ ਕਿਹਾ ਕਿ ਗਤੀਵਿਧੀਆਂ ਔਖੇ ਸੰਕਲਪਾਂ ਨੂੰ ਸਹਿਜੇ ਹੀ ਵਿਦਿਆਰਥੀਆਂ ਤੱਕ ਪਹੁੰਚਾ ਦਿੰਦੀਆਂ ਹਨ ਅਤੇ ਉਨ੍ਹਾਂ ਨੂੰ ਆਸ ਹੈ ਕਿ ਨਵ ਨਿਯਕੁਤ ਅਧਿਆਪਕ ਆਪਣੀ ਟ੍ਰੇਨਿੰਗ ਪ੍ਰਾਪਤ ਕਰਨ ਤਾਂ ਤੋਂ ਬਾਅਦ ਇਸ ਦਾ ਇਸਤੇਮਾਲ ਪੜਾਉਣ ਸਮੇਂ ਕਰਨਗੇ। ਇਸ ਦੌਰਾਨ ਡਿਪਟੀ ਡੀ.ਈ.ਓ. ਐਲੀ : ਬਲਬੀਰ ਸਿੰਘ ਨੇ ਕਿਹਾ ਕਿ ਵਿਦਿਆਰਥੀਆਂ ਦੇ ਮਨ ਦੀ ਅਵਸਥਾ ਨੂੰ ਸਮਝ ਕੇ ਪੜ੍ਹਾਉਣਾ ਅਧਿਆਪਕ ਦਾ ਮੁੱਢਲਾ ਫ਼ਰਜ਼ ਹੈ। ਉਨ੍ਹਾਂ ਕਿਹਾ ਕਿ ਨਵ ਨਿਯੁਕਤ ਅਧਿਆਪਕਾਂ ਵੱਲੋਂ ਇਸ ਤਿੰਨ ਰੋਜ਼ਾ ਟ੍ਰੇਨਿੰਗ ਦੌਰਾਨ ਜਿਸ ਤਰ੍ਹਾਂ ਦਿਲਚਸਪੀ ਦਿਖਾਈ ਜਾ ਰਹੀ ਹੈ ਉਸ ਨਾਲ ਭਵਿੱਖ ਵਿੱਚ ਵਧੀਆ ਨਤੀਜੇ ਨਿਕਲਣਗੇ। ਇਸ ਦੌਰਾਨ ਰਿਸੋਰਸ ਪਰਸਨ ਰਾਮ ਸਿੰਘ, ਜਗਜੀਤ ਸਿੰਘ ਬੇਦੀ, ਗੁਰਜੀਤ ਸਿੰਘ ,ਲਵਪ੍ਰੀਤ ਸਿੰਘ ਘੁੰਮਣ , ਜਤਿੰਦਰ ਸਿੰਘ, ਨਸੀਬ ਸਿੰਘ, ਸਹਾਇਕ ਕੋਆਰਡੀਨੇਟਰ ਵਿਕਾਸ ਸ਼ਰਮਾ ਤੇ ਨਿੰਸਚਿੰਤ ਕੁਮਾਰ ਵੱਲੋਂ ਇਸ ਇੰਡਕਸ਼ਨ ਟਰੇਨਿੰਗ ਰਾਹੀਂ ਅਨੁਸ਼ਾਸਨ, ਪ੍ਰੈਕਟੀਕਲ ਕਲਾਸਰੂਮ ਟੀਚਿੰਗ, ਕਲਾਸ ਰੂਮ ਦੀਆਂ ਸਮੱਸਿਆਵਾਂ, ਵਿਦਿਆਰਥੀਆਂ ਅਤੇ ਮਾਪਿਆਂ ਨਾਲ ਗੱਲਬਾਤ ਅਤੇ ਵਿਚਾਰਾਂ ਦਾ ਆਦਾਨ-ਪ੍ਰਦਾਨ, ਸਿੱਖਿਆ ਵਿਭਾਗ ਦੀਆਂ ਪ੍ਰਾਪਤੀਆਂ,ਪੰਜਾਬ ਰਾਜ ਦੇ ਮੌਜੂਦਾ ਸਿੱਖਿਆ ਪੱਧਰ ਅਤੇ ਕਾਰਜਪ੍ਰਣਾਲੀ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸ ਦੌਰਾਨ ਨਵ-ਨਿਯੁਕਤ ਅਧਿਆਪਕਾਂ ਨੇ ਦੱਸਿਆ ਕਿ ਉਨ੍ਹਾਂ ਦੀ ਚੋਣ ਗੁਣਵੱਤਾ ਦੇ ਆਧਾਰ ‘ਤੇ ਅਧਿਆਪਕ ਯੋਗਤਾ ਪ੍ਰੀਖਿਆ ਪਾਸ ਕਰਨ ਉਪਰੰਤ ਵਿਭਾਗੀ ਪ੍ਰਕਿਰਿਆ ਰਾਹੀਂ ਕੀਤੀ ਗਈ ਹੈ ਪਰ ਉਨ੍ਹਾਂ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਪ੍ਰਤੀ ਵੱਖ ਵੱਖ ਮਨੋਵਿਗਿਆਨਕ ਵਿਧੀਆਂ ਰਾਹੀਂ ਸਮਾਨਤਾ ਅਧਾਰਿਤ ਸਿੱਖਿਆ ਮੁਹੱਈਆ ਕਰਵਾਉਣ ਸਬੰਧੀ ਜਾਣਕਾਰੀ ਦੇ ਮਹੱਤਵ ਸਬੰਧੀ ਪ੍ਰਾਪਤ ਜਾਣਕਾਰੀ ਨੂੰ ਵਿਸ਼ੇਸ਼ ਰੂਪ ਵਿੱਚ ਲਾਹੇਵੰਦ ਦੱਸਿਆ । ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਬਾਲਾ ਵਰਕ, ਪ੍ਰੋਜੈਕਟਰ, ਐਲ.ਈ.ਡੀ., ਬਾਲ ਮਨੋਵਿਗਿਆਨ ਅਧਾਰਤ ਸਿੱਖਿਆ, ਖੇਡ ਵਿਧੀ ਅਧਿਆਪਨ, ਨਿਪੁੰਨ ਭਾਰਤ ਅਧੀਨ ਅਧਿਆਪਨ ਸਮੇਤ ਆਧੁਨਿਕ ਤਕਨੀਕੀ ਤਕਨੀਕਾਂ ਦੀ ਵਰਤੋਂ ਕਰਕੇ ਚੁਣੌਤੀਆਂ ਨਾਲ ਨਜਿੱਠਣ ਲਈ ਸਿੱਖਣ ਦੇ ਤਰੀਕਿਆਂ ਵਿੱਚ ਮੁਹਾਰਤ ਹਾਸਲ ਕੀਤੀ ਹੈ ਅਤੇ ਉਨ੍ਹਾਂ ਨੂੰ ਮਾਣ ਹੈ ਕਿ ਉਹ ਵਿੱਦਿਆ ਦੀ ਗੁਣਵੰਨਤਾ ਨੂੰ ਸੁਧਾਰਨ ਵਿੱਚ ਆਪਣਾ ਯੋਗਦਾਨ ਪਾ ਸਕਣਗੇ।ਉਨ੍ਹਾਂ ਵਚਨਬੱਧਤਾ ਪ੍ਰਗਟਾਈ ਕਿ ਜਿੱਥੇ ਮਾਤ ਭਾਸ਼ਾ ਦੀ ਮਹੱਤਤਾ ਵਿਸ਼ੇ ‘ਤੇ ਜਿੱਥੇ ਉਤਸ਼ਾਹ ਨਾਲ ਭਾਗ ਲਿਆ, ਉੱਥੇ ਹੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਭਾਸ਼ਾਵਾਂ ‘ਤੇ ਵੀ ਉਨ੍ਹਾਂ ਦੀ ਭਾਗੀਦਾਰੀ ਉਤਸ਼ਾਹਜਨਕ ਰਹੀ | ਇਸ ਮੌਕੇ ਗਗਨਦੀਪ ਸਿੰਘ , ਪਵਨ ਅੱਤਰੀ , ਰਾਜਕੁਮਾਰ ਆਦਿ ਹਾਜ਼ਰ ਸਨ। *

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments