spot_img
Homeਮਾਝਾਗੁਰਦਾਸਪੁਰਬਲਾਕ ਭਾਮ ਵਿਖੇ ਆਈ ਐੱਚ ਸੀ ਆਈ ਦੀ ਰਿਵਿਊ ਮੀਟਿੰਗ ਕੀਤੀ ਗਈ

ਬਲਾਕ ਭਾਮ ਵਿਖੇ ਆਈ ਐੱਚ ਸੀ ਆਈ ਦੀ ਰਿਵਿਊ ਮੀਟਿੰਗ ਕੀਤੀ ਗਈ

ਹਰਚੋਵਾਲ, 23 ਅਗਸਤ( ਸੁਰਿੰਦਰ ਕੌਰ )- ਸਿਵਲ ਸਰਜਨ ਗੁਰਦਾਸਪੁਰ ਡਾਕਟਰ ਹਰਭਜਨ ਰਾਮ ਮਾਂਡੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਆਰ ਮੇਡੀਕਲ ਅਫਸਰ ਡਾਕਟਰ ਮਨੋਹਰ ਲਾਲ ਦੀ ਯੋਗ ਅਗਵਾਈ ਹੇਠ ਸੀ ਐਚ ਸੀ ਭਾਮ ਵਿਖੇ ਬਲਾਕ ਭਾਮ ਅਧੀਨ ਚਲਦੇ ਸਮੂਹ ਐਨ ਸੀ ਡੀ ਕਲੀਨਿਕ ਦੇ ਮੇਡੀਕਲ ਅਫਸਰ, ਸਟਾਫ ਨਰਸ, ਸਮੂਹ ਕਮਿਊਨਿਟੀ ਹੈਲਥ ਅਫਸਰਾਂ ਦੀ ‘ਇੰਡੀਅਨ ਹਾਈਪਰਟੈਂਸ਼ਨ ਕੰਟ੍ਰੋਲ ਇਨੀਸ਼ੀਏਟਿਵ ਪ੍ਰੋਗਰਾਮ (ਆਈ ਐੱਚ ਸੀ ਆਈ’ ) ਅਧੀਨ ਮਹੀਨਾਵਾਰ ਰਿਵਿਉ ਮੀਟਿੰਗ ਕੀਤੀ ਗਈ। ਜਿਸ ਵਿੱਚ ਉਹਨਾਂ ਨੂੰ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਤੋਂ ਸ਼ਰੀਰ ਤੇ ਪੈਂਦੇ ਮਾਰੂ ਪ੍ਰਭਾਵਾਂ ਬਾਰੇ ਸਮਝਿਆ ਗਿਆ। ਨਾਲ ਹੀ ਦਸਿਆ ਗਿਆ ਕਿ ਫੀਲਡ ਵਿਖੇ ਲੋਕਾਂ ਨੂੰ ਗੈਰ ਸੰਚਾਰੀ ਰੋਗਾਂ ਬਾਰੇ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ। ਕਿਉਂਕਿ ਇਹ ਬਿਮਾਰੀ ਸਾਇਲਨਟ ਕਿਲਰ ਹੁੰਦੀ ਹੈ। ਇਸ ਨਾਲ ਸਟ੍ਰੋਕ ਦਾ ਖ਼ਤਰਾ ਵੱਧ ਜਾਂਦਾ ਹੈ।

ਐੱਸ ਐਮ ਓ ਡਾਕਟਰ ਮਨੋਹਰ ਲਾਲ ਅਤੇ ਕਾਰਡੀਓ ਵਸਕੁਲਰ ਹੈਲਥ ਅਫਸਰ ਡਾਕਟਰ ਸ਼ਹਿਨਾਰਾ ਨੇ ਦੱਸਿਆ ਕਿ ਸਾਡੀ ਰੋਜ਼ਾਨਾ ਦੀ ਜਿੰਦਗੀ ਵਿਚ ਅਸੀਂ ਸਿਹਤ ਨੂੰ ਤਰਜੀਹ ਦੇਣੀ ਘੱਟ ਕਰ ਦਿੱਤੀ ਹੈ। ਨੌਜਵਾਨ ਪੀੜ੍ਹੀ ਜੰਕ ਫੂਡ ਪਹਿਲ ਦਿੰਦੀ ਹੈ। ਸ਼ਰੀਰਕ ਕਸਰਤ ਨਾ ਹੋਣ ਕਰਕੇ ਸੰਤੁਲਿਤ ਆਹਾਰ ਦਾ ਸੇਵਨ ਨਾ ਹੋਣ ਕਰਕੇ ਬੀ ਪੀ ਸ਼ੂਗਰ ਵਰਗੀਆਂ ਘਾਤਕ ਬਿਮਾਰੀਆਂ ਹੁੰਦੀਆਂ ਹਨ। ਸੀਨੀਅਰ ਟਰੀਟਮੈਂਟ ਸੁਪਰਵਾਇਜਰ ਦਵਿੰਦਰ ਕੁਮਾਰ ਅਤੇ ਨਰਿੰਦਰ ਸਿੰਘ ਨੇ ਰਿਵਿਊ ਮੀਟਿੰਗ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਸਾਡੇ ਸਾਰਿਆਂ ਦਾ ਇਕੋ ਮੰਤਵ ਹੈ ਲੋਕਾਂ ਵਿਚ ਸਟ੍ਰੋਕ ਨੂੰ ਰੋਕਣਾ ਜੋ ਕਿ ਬੀ ਪੀ ,ਸ਼ੂਗਰ ਨੂੰ ਕੰਟ੍ਰੋਲ ਕਰਕੇ ਕੀਤਾ ਜਾ ਸਕਦਾ ਹੈ। ਜਿਸ ਲਈ ਪਿੰਡ ਪੱਧਰ ਤੱਕ ਖੁੱਲੇ ਹੈਲਥ ਅਤੇ ਵੇਲਨੇਸ ਸੈਂਟਰਾਂ ਵਿਖੇ ਸੀ ਐੱਚ ਓ ਦੁਆਰਾ ਨਾ ਕੇਵਲ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਬਲਕਿ ਉਹਨਾਂ ਨੂੰ ਸਮੇਂ ਸਮੇਂ ਤੇ ਫੋਲੋ ਉਪ ਕਰਕੇ ਲੋੜੀਂਦੀ ਦਵਾਈ ਪਹੁੰਚਣੀ ਯਕਕੀਨੀ ਬਣਾਈ ਜਾਵੇ। ਨਾਲ ਹੀ ਟੈਲੀਕੰਸਲਟੇਸ਼ਨ ਰਾਹੀਂ ਡਾਕਟਰੀ ਸਹਾਇਤਾ ਉਪਲੱਬਧ ਕਰਵਾਈ ਜਾਵੇ। ਇਸ ਮੌਕੇ ਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਮਨੋਹਰ ਲਾਲ, ਡਾਕਟਰ ਸ਼ਹਿਨਾਰਾ , ਮੈਡੀਕਲ ਅਫਸਰ ਡਾਕਟਰ ਰਮਨੀਤ ਕੌਰ, ਮੇਡੀਕਲ ਅਫਸਰ ਡਾਕਟਰ ਅਨੁਮਾਨ ਸਿੰਘ ਪੱਡਾ,ਬੀ ਈ ਈ ਸੁਰਿੰਦਰ ਕੌਰ, ਸੀਨੀਅਰ ਸੁਪਰਵਾਈਜ਼ਰ ਦਵਿੰਦਰ ਕੁਮਾਰ, ਨਰਿੰਦਰ ਸਿੰਘ ,ਜਸਵਿੰਦਰ ਕੌਰ ਸਟਾਫ, ਸਮੂਹ ਸੀ ਐੱਚ ਓ ,ਜਗਰੂਪ ਕੌਰ ਸਟਾਫ, ਰਾਜਵਿੰਦਰ ਕੌਰ ਸਟਾਫ,ਮਨਿੰਦਰ ਕੌਰ ਸਟਾਫ,ਸਮੂਹ ਆਸ਼ਾ ਹਾਜਿਰ ਰਹੇ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments