spot_img
Homeਮਾਝਾਗੁਰਦਾਸਪੁਰਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਵਿਆਹ ਪੁਰਬ ਨੂੰ ਸਫਲਤਾਪੁਰਵਕ ਢੰਗ ਨਾਲ ਨੇਪਰੇ ਚਾੜਨ...

ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਵਿਆਹ ਪੁਰਬ ਨੂੰ ਸਫਲਤਾਪੁਰਵਕ ਢੰਗ ਨਾਲ ਨੇਪਰੇ ਚਾੜਨ ਲਈ ਕੱਸੀਆਂ ਤਿਆਰੀਆਂ

ਬਟਾਲਾ, 22 ਅਗਸਤ( ਮੁਨੀਰਾ ਸਲਾਮ ਤਾਰੀ – ਨਗਰ ਨਿਗਮ ਬਟਾਲਾ ਵੱਲੋਂ ਵਿਆਹ ਪੂਰਬ ਤੇ ਜ਼ੀਰੋ ਵੇਸਟ ਜਨਰੇਟਿਡ ਮੇਲਾ’ ਬਣਾਉਣ ਦਾ ਸੰਕਲਪ ਕੀਤਾ ਗਿਆ ਹੈ ਅਤੇ ਇਸ ਸਬੰਧੀ ਨਗਰ ਨਿਗਮ ਨੇ ਸਾਰਾ ਖਾਕਾ ਵੀ ਤਿਆਰ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨਗਰ ਨਿਗਮ ਬਟਾਲਾ ਦੀ ਕਮਿਸ਼ਨਰ ਸ੍ਰੀਮਤੀ ਸ਼ਾਇਰੀ ਭੰਡਾਰੀ ਨੇ ਅਧਿਕਾਰੀਆ ਨਾਲ ਕੀਤੀ ਮੀਟਿੰਗ ਦੌਰਾਨ ਦੱਸਿਆ ਕਿ ਤੋਂ ਸਤੰਬਰ ਤੱਕ ਸੰਗਤਾਂ ਵੱਲੋਂ ਬਟਾਲਾ ਸ਼ਹਿਰ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦਾ ਵਿਆਹ ਪੁਰਬ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਨਗਰ ਨਿਗਮ ਬਟਾਲਾ ਵੱਲੋਂ ਵਿਆਹ ਪੁਰਬ ਨੂੰ ਸਫਲਤਾਪੁਰਵਕ ਢੰਗ ਨਾਲ ਨੇਪਰੇ ਚਾੜਨ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ।
ਕਮਿਸ਼ਨਰ ਸ੍ਰੀਮਤੀ ਸ਼ਾਇਰੀ ਭੰਡਾਰੀ ਨੇ ਦੱਸਿਆ ਕਿ ਵਿਆਹ ਪੁਰਬ ਦੌਰਾਨ ਦੋ ਤਰਾਂ ਦੇ ਲੰਗਰ ਲੱਗਦੇ ਹਨ ਜਿਨ੍ਹਾਂ ਵਿੱਚ ਕੁਝ ਲੰਗਰ ਪਹਿਲਾਂ ਹੀ ਨਿਰਧਾਰਤ ਥਾਵਾਂ ਤੇ ਲੱਗਦੇ ਹਨ ਜੋ ਹਰ ਵਾਰ ਓਥੇ ਹੀ ਹੁੰਦੇ ਹਨ। ਦੂਸਰੀ ਪ੍ਰਕਾਰ ਦੇ ਲੰਗਰ ਮੋਬਾਇਲ ਹੁੰਦੇ ਹਨ ਜੋ ਸੰਗਤਾਂ ਵੱਲੋਂ ਪਿੰਡਾਂ ਚੋਂ ਤਿਆਰ ਕਰਕੇ ਟਰਾਲੀਆਂ ਆਦਿ ਵਿੱਚ ਲਿਆ ਕੇ ਜਿਥੇ ਜਗ੍ਹਾ ਮਿਲੇ ਓਥੇ ਵਰਤਾਏ ਜਾਂਦੇ ਹਨ।

ਉਨ੍ਹਾਂ ਦੱਸਿਆ ਕਿ ਜਿਹੜੇ ਨਿਰਧਾਰਤ ਥਾਵਾਂ ਵਾਲੇ ਲੰਗਰ ਹਨ ਉਨ੍ਹਾਂ ਦੀ ਲਿਸਟ ਨਗਰ ਨਿਗਮ ਵੱਲੋਂ ਤਿਆਰ ਕੀਤੀ ਗਈ ਹੈ ਅਤੇ ਨਗਰ ਨਿਗਮ ਦੇ ਕਰਮਚਾਰੀਆਂ ਵੱਲੋਂ ਓਨਾਂ ਥਾਵਾਂ ਦੇ ਨੇੜੇ ਹੀ ਪਿਟਸ ਬਣਾ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਲੰਗਰ ਦੇ ਜੂਠੇ ਪੱਤਲਾਂ ਨੂੰ ਪਿੱਟਸ ਵਿੱਚ ਪਾ ਕੇ ਉਸਦੀ ਦੇਸੀ ਖਾਦ ਤਿਆਰ ਕੀਤੀ ਜਾਵੇਗੀ ਜਿਸਨੂੰ ਬਾਅਦ ਵਿੱਚ ਲੋਕਾਂ ਵਿੱਚ ਵੰਡਿਆ ਜਾਵੇਗਾ। ਇਸਤੋਂ ਇਲਾਵਾ ਜਿਹੜੇ ਮੋਬਾਇਲ ਲੰਗਰ ਹਨ ਉਨ੍ਹਾਂ ਦੇ ਪ੍ਰਬੰਧਕ ਵੀ ਪਹਿਲਾਂ ਨਗਰ ਨਿਗਮ ਜਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੂਚਿਤ ਕਰ ਦੇਣ ਤਾਂ ਜੋ ਓਥੇ ਵੀ ਡਸਟਬੀਨ ਰੱਖਣ ਤੋਂ ਇਲਾਵਾ ਵੇਸਟਿਜ ਦੀ ਸੰਭਾਲ ਦੇ ਪ੍ਰਬੰਧ ਕੀਤੇ ਜਾ ਸਕਣ।

ਉਨ੍ਹਾਂ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ‘ਜ਼ੀਰੋ ਵੇਸਟ ਜਨਰੇਟਿਡ ਮੇਲਾ’ ਬਣਾਉਣ ਵਿੱਚ ਪ੍ਰਸ਼ਾਸਨ ਦਾ ਸਾਥ ਦੇਣ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੀ ਪਾਵਨ ਚਰਨ ਛੋਹ ਪ੍ਰਾਪਤ ਨਗਰ ਨੂੰ ਸਾਫ਼ਸੁਥਰਾ ਰੱਖਣਾ ਸਾਡਾ ਫਰਜ ਹੈ ਅਤੇ ਇਸ ਵਿੱਚ ਹਰ ਕਿਸੇ ਨੂੰ ਸਹਿਯੋਗ ਕਰਨਾ ਚਾਹੀਦਾ ਹੈ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments