spot_img
Homeਮਾਝਾਗੁਰਦਾਸਪੁਰਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਸੇਰੋਵਾਲ ਇਕਾਈ ਦੀ ਚੋਣ...

ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਸੇਰੋਵਾਲ ਇਕਾਈ ਦੀ ਚੋਣ ਕਰਵਾਈ ਗਈ । ਕਾਦੀਆਂ 22 ਅਗਸਤ

ਕਾਦੀਆਂ 22 ਅਗਸਤ (ਮੁਨੀਰਾ ਸਲਾਮ ਤਾਰੀ)
ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਬਲਾਕ ਸ੍ਰੀ ਹਰਗੋਬਿੰਦਪੁਰ ਵੱਲੋਂ ਅੱਜ ਪਿੰਡ ਸੈਰੋਵਾਲ ਇਕਾਈ ਦੀ ਚੋਣ ਕਰਵਾਈ ਗਈ। ਇਸ ਸੰਬੰਧ ਵਿਚ ਅਸ਼ੋਕ ਭਰਤੀ ਪ੍ਰੈੱਸ ਸਕੱਤਰ ਨੇ ਜਾਰੀ ਪ੍ਰੈਸ ਰਿਲੀਜ਼ ਰਾਹੀਂ ਦੱਸਿਆ ਹੈ ਕਿ ਜ਼ਿਲ੍ਹਾ ਕਮੇਟੀ ਆਗੂ ਕੈਪਟਨ ਅਜੀਤ ਸਿੰਘ ਸੇਰੋਵਾਲ ਦੀ ਪ੍ਰਧਾਨਗੀ ਹੇਠ ਹੋਈ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਆਗੂਆਂ ਨੇ ਕਿਹਾ ਕਿ ਅੱਜ ਕੇਂਦਰ ਸਰਕਾਰ ਖ਼ਿਲਾਫ਼ ਚੱਲ ਰਿਹਾ ਸੰਘਰਸ਼ ਨਵੇਂ ਦੌਰ ਵਿੱਚ ਸ਼ਾਮਿਲ ਹੋ ਚੁੱਕਾ ਹੈ । ਅਤੇ ਸਰਕਾਰ ਵੀ ਨਵੇਂ ਹਥਕੰਡਿਆਂ ਰਾਹੀਂ ਉਨ੍ਹਾਂ ਖੇਤੀ ਵਿਰੋਧੀ ਕਾਨੂੰਨਾਂ ਨੂੰ ਮੁੜ ਤੋਂ ਲਿਆਉਣ ਅਤੇ ਲਾਗੂ ਕਰਵਾਉਣ ਨਾ ਚਾਹੁੰਦੀ ਹੈ । ਜਿਹੜੇ ਕਾਨੂੰਨ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿੱਚ ਕਿਸਾਨਾਂ ਮਜ਼ਦੂਰਾਂ ਨੇ 750 ਦੇ ਕਰੀਬ ਸ਼ਹੀਦੀਆਂ ਦੇ ਕੇ ਵਾਪਸ ਕਰਵਾਏ ਸਨ । ਇਸ ਲਈ ਨਵੇਂ ਹਾਕਮਾਂ ਦਾ ਟਾਕਰਾ ਕਰਨ ਲਈ ਜਥੇਬੰਦੀ ਵਿੱਚ ਨਵੀਂ ਰੂਹ ਫੂਕਣ ਲਈ ਕਰਵਾਈ ਨਵੀਂ ਚੋਣ ਵਿੱਚ ਸ ਕੁਲਦੀਪ ਸਿੰਘ ਪ੍ਰਧਾਨ, ਦਰਬਾਰਾ ਸਿੰਘ ਮੀਤ ਪ੍ਰਧਾਨ ,ਬਲਜੀਤ ਸਿੰਘ ਬੱਲ੍ਹਾ ਸਕੱਤਰ , ਸ਼ਿੰਦਰ ਸਿੰਘ ਖਜ਼ਾਨਚੀ ,ਸਰਬਜੀਤ ਸਿੰਘ ਨੰਬਰਦਾਰ , ਮੀਤ ਸਕੱਤਰ ਕੁਲਵੰਤ ਸਿੰਘ ‘ਪ੍ਰਚਾਰ ਸਕੱਤਰ ਕਰਮ ਸਿੰਘ , ਲੱਖਾ ਸਿੰਘ , ਬਲਵਿੰਦਰ ਸਿੰਘ ਨੰਬਰਦਾਰ , ਧਿਆਨ ਸਿੰਘ ਨੰਬਰਦਾਰ , ਗੁਰਮੀਤ ਸਿੰਘ , ਕਸ਼ਮੀਰ ਸਿੰਘ , ਸਲਵੰਤ ਸਿੰਘ , ਅਵਤਾਰ ਸਿੰਘ ਕਮੇਟੀ ਮੈਂਬਰ ਚੁਣੇ ਗਏ । ਇਸ ਮੌਕੇ ਬਲਾਕ ਸਕੱਤਰ ਹਰਪਾਲ ਸਿੰਘ ਚੀਮਾ ਖੁੱਡੀ , ਗਿਆਨ ਸਿੰਘ ਚੀਮਾ ਖੁੱਡੀ , ਹਰਜੀਤ ਸਿੰਘ ਮਠੋਲਾ , ਬਲਾਕ ਮੀਤ ਪ੍ਰਧਾਨ ਗੁਰਨਾਮ ਸਿੰਘ ਚੀਮਾ ਖੁੱਡੀ ਤੇ ਹੋਰ ਆਗੂ ਹਾਜ਼ਰ ਸਨ । ਰਾਜਵਿੰਦਰ ਸਿੰਘ ਢਪੱਈ ਜ਼ਿਲਾ ਆਗੂ ਹਾਜ਼ਰ ਸਨ ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments