spot_img
Homeਮਾਝਾਗੁਰਦਾਸਪੁਰਚੋਰਾਂ ਵੱਲੋਂ ਦੋ ਘਰਾਂ ਚ ਕੀਤੀ ਗਈ ਚੋਰੀ, ਗ਼ਰੀਬ ਦੀ ਸਰਕਾਰੀ ਕਣਕ...

ਚੋਰਾਂ ਵੱਲੋਂ ਦੋ ਘਰਾਂ ਚ ਕੀਤੀ ਗਈ ਚੋਰੀ, ਗ਼ਰੀਬ ਦੀ ਸਰਕਾਰੀ ਕਣਕ ਵੀ ਚੋਰਾ ਨੇ ਨਹੀਂ ਛੱਡੀ,ਪਿੰਡ ਵਿਚ ਚੋਰਾਂ ਦੀ ਦਹਿਸ਼ਤ ਦਾ ਮਾਹੌਲ

ਕਾਦੀਆਂ 22 ਅਗਸਤ (ਮੁਨੀਰਾ ਸਲਾਮ ਤਾਰੀ)
ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਇਸੇ ਤਰ੍ਹਾਂ ਹੀ ਹਲਕਾ ਕਾਦੀਆਂ ਦੇ ਪਿੰਡ ਰੂਡ਼ਾ ਬੁੱਟਰ ਵਿਚ ਚੋਰਾਂ ਵੱਲੋਂ ਦੋ ਘਰਾਂ ਵਿੱਚੋ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਜਿਸ ਵਿੱਚ ਇੱਕ ਘਰੋਂ ਚੋਰਾਂ ਨੇ ਏਸੀ ਐਲਈਡੀ, ਪੱਖਾ ,ਕਣਕ , ਤਿੰਨ ਤੋਲੇ ਸੋਨਾ , ਵੀਹ ਹਜ਼ਾਰ ਦੀ ਨਗਦੀ ਅਤੇ ਇਨਵਰਟਰ ਬੈਟਰਾ ਚੋਰੀ ਕਰ ਲਿਆ ਹੈ ।

ਹੱਦ ਤਾਂ ਉਦੋਂ ਹੋ ਗਈ ਜਦੋਂ ਚੋਰ ਦੂਸਰੇ ਘਰ ਜੋ ਕਿ ਇਕ ਬਹੁਤ ਹੀ ਗ਼ਰੀਬ ਪਰਿਵਾਰ ਹੈ ਤੇ ਜਿਨ੍ਹਾਂ ਦੇ ਘਰ ਵਿੱਚ ਪਈ ਚਾਰ ਕੁਇੰਟਲ ਸਰਕਾਰੀ ਕਣਕ ਵੀ ਚੋਰੀ ਕਰਕੇ ਲੈ ਗਏ ।ਉੱਥੇ ਹੀ ਪਿੰਡ ਵਾਸੀਆਂ ਨੇ ਕਿਹਾ ਕਿ ਪਿੰਡ ਵਿੱਚ ਵੱਧ ਰਹੀਆਂ ਚੋਰੀਆਂ ਦੇ ਕਾਰਨ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਪਿੰਡ ਨਿਵਾਸੀਆਂ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਚੋਰਾਂ ਨੂੰ ਜਲਦ ਤੋਂ ਜਲਦ ਫਡ਼ ਕੇ ਸਾਮਾਨ ਵਾਪਸ ਦਿਵਾਇਆ ਜਾਵੇ ।ਮੌਕੇ ਤੇ ਪੁੱਜੇ ਕਾਹਨੂੰਵਾਨ ਥਾਣਾ ਦੇ ਜਾਂਚ ਅਧਿਕਾਰੀ ਨੇ ਕਿਹਾ ਕਿ ਪਰਿਵਾਰਕ ਮੈਂਬਰ ਜੋ ਵੀ ਬਿਆਨ ਦੇਣਗੇ ਉਸੇ ਆਧਾਰ ਤੇ ਤਫਤੀਸ਼ ਕੀਤੀ ਜਾਵੇਗੀ ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments