spot_img
Homeਦੋਆਬਾਰੂਪਨਗਰ-ਨਵਾਂਸ਼ਹਿਰਸੈਕਰੇਡ ਸਟੇਨਫੋਰਡ ਸਕੂਲ ਦੇ ਵਿਦਿਆਰਥੀਆਂ ਨੇ ਘਰ ’ਚ ਰਹਿ ਕੇ ਕੀਤਾ...

ਸੈਕਰੇਡ ਸਟੇਨਫੋਰਡ ਸਕੂਲ ਦੇ ਵਿਦਿਆਰਥੀਆਂ ਨੇ ਘਰ ’ਚ ਰਹਿ ਕੇ ਕੀਤਾ ਯੋਗ

ਨਵਾਂਸ਼ਹਿਰ, ਬੰਗਾ, ਗੜਸ਼ੰਕਰ  24 ਜੂਨ(ਵਿਪਨ)

ਬੰਗਾ-ਗੜਸ਼ੰਕਰ ਰੋਡ ਤੇ ਸਿੱਥਤ ਸੈਕਰੇਡ ਸਟੇਨਫੋਰਡ ਸਕੂਲ ਕੋਟ ਪੱਤੀ ਦੇ ਸਕੂਲ ਡਾਇਰੇਕਟਰ ਪ੍ਰੋ. ਕੇ.  ਗਣੇਸ਼ਨ ਦੀ ਦੇਖਰੇਖ ’ਚ ਸਤਵਾਂ  ਅੰਤਰਰਾਸ਼ਟਰੀ ਯੋਗ ਦਿਵਸ ਦੇ ਉਪਲੱਖ ’ਚ ਬੱਚਿਆਂ ਨੇ ਘਰ ਵਿਚ ਹੀ ਆਨਲਾਇਨ ਯੋਗ ਹਫ਼ਤਾ ਮਨਾਇਆ ।  ਸਕੂਲ ਮੈਨੇਜਰ ਆਸ਼ੁ ਸ਼ਰਮਾ  ਨੇ ਦੱਸਿਆ ਕਿ ਕੋਰੋਨਾ ਮਹਾਮਾਰੀ ਦੇ ਚੱਲਦੇ ਯੋਗ ਨਾਲ ਹੀ ਹਰ ਉਮਰ ਦਾ ਵਿਅਕਤੀ ਅਪਣੀ ਇਮੂਨਿਟੀ ਪਾਵਰ ਨੂੰ ਵਧਾ ਸਕਦਾ ਹੈ।  ਯੋਗ ਜੀਵਨ ਸੈਲੀ ਵਿਚ ਹਰ ਤਰਾਂ ਦੀ ਬੀਮਾਰਿਆਂ ਵਿੱਚ ਸੁਧਾਰ ਲਿਆਉਣ ਦੇ ਲਈ ਜਰੂਰੀ ਹੈ।  ਸਾਨੂੰ ਜੰਕ ਫੂਡ ਤੋਂ ਦੂਰ ਰਹਿਣਾ ਚਾਹੀਦਾ ਹੈ। ਸਾਡਾ ਸਹੀ ਖਾਣਾ ਪੀਣਾ ਹੀ ਸਾਨੂੂੰ ਹਮੇਸ਼ਾ ਤੰਦਰੁਸਤ ਰਖੱਦਾ ਹੈ। ਉਹਨਾਂ ਨੇ ਦੱਸਿਆ ਕਿ ਸਕੂਲ ਟੀਚਰ ਮਨੋਜ ਰਾਣੀ, ਪੂਜਾ ਰਾਜਪੁਰੋਹਿਤ, ਇੰਦਰਜੀਤ ਕੌਰ ਅਤੇ ਅਮਨਜੋਤ ਕੌਰ ਵਲੋਂ  ਸਟੂਡੈਂਟਸ ਨੂੰ ਯੋਗਾ ਦਿਵਸ  ਦੇ ਪ੍ਰੋਟੋਕਾਲ ਅਨੁਸਾਰ ਘਰਾਂ ’ਚ ਹੀ ਪ੍ਰਰਾਥਨਾ ,  ਸ਼ਿਥਿਲੀਕਰਣ  ਦੇ ਅਭਿਆਸ ,  ਤਾੜਾਸਨ ,  ਵਿ੍ਰਕਸ਼ਾਸਨ ,  ਅਰਧਚਕਰਾਸਨ ,  ਤਿਰਕੋਣਾਸਨ ,  ਭਦਰਾਸਨ,  ਵਜਰਆਸਣ ,  ਅਰਧ ਉਸ਼ਟਰਾਸਨ ,  ਸ਼ਸ਼ਕਾਸਨ ,  ਉਤਾਕ ਮੰਡੂਕਸਾਸਨ ,  ਵਕਰਾਸਨ ,  ਸੇਤੂ ਆਸਨ,  ਢਿੱਡ  ਦੇ ਵੱਲ  ਲੰਮੇ ਪੈ ਕੇ ਕਰਨ ਵਾਲੇ ਆਸਨ ,  ਪਵਨਮੁਕਤਾਸਨ ,  ਸ਼ਵਾਸਨ,  ਕਪਾਲ ਭਾਤੀ,  ਅਨੁਲੋਮ – ਵਿਲੋਮ,  ਸ਼ੀਤਲੀ ਪ੍ਰਾਣਾਇਮ,  ਭਰਾਮਰੀ ,  ਸੂਰਜ ਪ੍ਰਣਾਈਮ,   ਧਿਆਨ  ਦੇ ਨਾਲ ਸੰਕਲਪ ਪਾਠ  ( ਅੱਖਾਂ ਬੰਦ ਕਰਕੇ )   ਦੇ ਬਾਅਦ ਸ਼ਾਂਤੀ ਪਾਠ ਆਦਿ ਕਰਨਾ ਸਿਖਾਈਆ ਗਿਆ ਹੈ।  ਇਨਾਂ ਨੇ ਰੋਜਾਨਾ ਯੋਗ ਕਰਨ  ਦਾ ਪ੍ਰਣ ਵੀ ਲਿਆ ਹੈ ।  ਸਕੂਲ  ਡਾਇਰੇਕਟਰ ਪ੍ਰੋ. ਕੇ. ਗਣੇਸ਼ਨ ਨੇ ਦੱਸਿਆ ਕਿ ਯੋਗ  ਸਾਡੀ ਸੰਸਕ੍ਰਤੀ ਦਾ ਹੀ ਹਿੱਸਾ ਹੈ, ਇਹ ਕੋਰੋਨਾ ਮਹਾਮਾਰੀ ਨਾਲ ਲਡਣ ਦੀ ਸਮਰੱਥਾ ਪ੍ਰਦਾਨ ਕਰਦਾ ਹੈ ।  ਇਸ ਕੋਰੋਨਾ ਕਾਲ ਦੌਰਾਨ ਸਟੂਡੈਂਟ ਘਰ ਹੀ ਰਹਿਣ ,  ਯੋਗ ਕਰਨ ,  ਆਪਣੀ ਇੰਮਿਊਨਿਟੀ ਪਾਵਰ ਨੂੰ ਵਧਾਉਣ । ਮੌਕੇ ਤੇ ਪੂਜਾ, ਹੇਮਾ, ਇੰਦਰਜੀਤ ਕੌਰ, ਅਮਨਜੋਤ ਕੌਰ ਆਦਿ ਸ਼ਾਮਲ ਰਹੇ।

RELATED ARTICLES
- Advertisment -spot_img

Most Popular

Recent Comments