ਕੇਸੀ ਪੋਲੀਟੈਕਨਿਕ ਕਾਲਜ ਦੇ ਅਪਲਾਇਡ ਸਾਇੰਸ ਵਿਭਾਗ ਦਾ ਪਹਿਲੇ ਸਮੈਸਟਰ ਦਾ ਨਤੀਜਾ ਰਿਹਾ ਸ਼ਾਨਦਾਰ

0
259

ਨਵਾਂਸ਼ਹਿਰ,  25 ਜੂਨ(ਵਿਪਨ)

ਪੰਜਾਬ ਸਟੇਟ ਬੋਰਡ ਆੱਫ ਟੈਕਨਿਕਲ ਐਜੁਕੇਸ਼ਨ ਐਂਡ ਇੰਡਸਟ੍ਰੀਅਲ ਟ੍ਰੇਨਿਗ  ( ਪੀਐਸਬੀਟੀਈ )  ਦਾ ਕੇਸੀ ਪਾਲੀਟੈਕਨਿਕ ਕਾਲਜ  ਦੇ ਅਪਲਾਇਡ ਸਾਇੰਸ ਵਿਭਾਗ ਦਾ ਮਾਰਚ 2021 ਦਾ ਘੋਸ਼ਿਤ ਨਤੀਜਾ ਸ਼ਾਨਦਾਰ ਰਿਹਾ ਹੈ ।  ਕਾਲਜ ਪਿ੍ਰੰਸੀਪਲ ਇੰਜ.  ਰਜਿੰਦਰ ਮੂੰਮ ਅਤੇ ਵਿਭਾਗ ਪ੍ਰਮੁੱਖ ਪ੍ਰੋ. ਨਮਿਤਾ ਨੇ ਦੱਸਿਆ ਕਿ  ਐਮਈ ਬ੍ਰਾਂਚ  ਦੇ ਪਹਿਲੇ ਸਮੈਸਟਰ  ਦੇ ਸੁਖਪ੍ਰੀਤ ਨੇ 1000  ’ਚੋਂ 801 ਅੰਕ ਲੈ ਕੇ ਪਹਿਲਾ,  ਮਨਜੋਤ ਸਿੰਘ  ਨੇ 775 ਅੰਕ ਲੈ ਕੇ ਦੂਜਾ ਸਥਾਨ,   ਸਾਗਰ ਬਾਲੀ ਨੇ  746 ਅੰਕ ਲੈ ਕੇ ਤੀਜਾ ਸਥਾਨ ਪਾਇਆ ਹੈ ,  ਉਥੇ ਹੀ ਈਈ ਵਿਭਾਗ  ਦੇ ਪਹਿਲੇ ਸਮੈਸਟਰ  ਦੇ ਸਾਹਿਲ ਨੇ 773 ਅੰਕ ਲੈ ਕੇ ਪਹਿਲਾ,  ਸੀਐਸਈ  ਦੇ ਪਹਿਲੇ ਸਮੈਸਟਰ  ਦੇ ਦਿਨੇਸ਼ ਕੁਮਾਰ  ਨੇ 773 ਅੰਕ ਲੈ ਕੇ ਪਹਿਲਾ ,  ਸੀਵੀਈ  ਦੇ ਅਮਿਤ ਕੁਮਾਰ ਨੇ  750 ਅੰਕ ਲੈ ਕੇ ਪਹਿਲਾ, ਨਿਤੀਸ਼ ਕੁਮਾਰ  ਨੇ 749 ਅੰਕ ਲੈ ਕੇ ਕਾਲਜ ’ਚ ਦੂਜਾ ਸਥਾਨ ਪਾਇਆ ਹੈ ।  ਇਹਨਾਂ ਹੋਣਹਾਰਾਂ ਨੂੰ ਕੇਸੀ ਗਰੁੱਪ  ਦੇ ਵਾਇਸ ਚੇਅਰਮੈਨ ਹਿਤੇਸ਼ ਗਾਂਧੀ,  ਕੈਂਪਸ ਡਾਇਰੇਕਟਰ ਡਾੱ.  ਪ੍ਰਵੀਨ ਕੁਮਾਰ ਜੰਜੁਆ,  ਪਿ੍ਰੰਸੀਪਲ ਇੰਜ.  ਰਜਿੰਦਰ ਮੂੰਮ,  ਐਚਓਡੀ ਪ੍ਰੋ . ਨਮਿਤਾ,  ਜਤਿੰਦਰ ਕੌਰ,  ਮਨਪ੍ਰੀਤ ਕੌਰ ਅਤੇ ਸਿਮਰਜੀਤ ਕੌਰ ਨੇ ਹਾਰਦਿਕ ਵਧਾਈ ਦਿੱਤੀ ਹੈ ।

Previous articleਗੁਰੂ ਹਰਗੋਬਿੰਦ ਸਾਹਿਬ ਨੇ ਮੀਰੀ ਪੀਰੀ ਦਾ ਸਿਧਾਂਤ ਦੇ ਕੇ ਸਿੱਖੀ ਨੂੰ ਇਕ ਨਵਾਂ ਰਾਹ ਦਿਖਾਇਆ
Next articleਸੈਕਰੇਡ ਸਟੇਨਫੋਰਡ ਸਕੂਲ ਦੇ ਵਿਦਿਆਰਥੀਆਂ ਨੇ ਘਰ ’ਚ ਰਹਿ ਕੇ ਕੀਤਾ ਯੋਗ

LEAVE A REPLY

Please enter your comment!
Please enter your name here