spot_img
Homeਮਾਝਾਗੁਰਦਾਸਪੁਰਵਿਸ਼ਵ ਮੋਸਕੀਟੋ ਦਿਵਸ ਮੌਕੇ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ

ਵਿਸ਼ਵ ਮੋਸਕੀਟੋ ਦਿਵਸ ਮੌਕੇ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ

ਕਾਦੀਆਂ20ਅਗਸਤ ,- (ਸਲਾਮ ਤਾਰੀ)ਸਿਵਲ ਸਰਜਨ ਗੁਰਦਾਸਪੁਰ ਡਾਕਟਰ ਹਰਭਜਨ ਮਾਡੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਆਰ ਮੈਡੀਕਲ ਅਫਸਰ ਡਾਕਟਰ ਮਨੋਹਰ ਲਾਲ ਜੀ ਦੀ ਯੋਗ ਅਗਵਾਈ ਹੇਠ ਸਰਕਾਰੀ ਸਕੂਲ ਹਰਚੋਵਾਲ ਵਿਖੇ ਵਿਦਿਆਰਥੀਆਂ ਨੂੰ ਵਿਸ਼ਵ ਮਾਸਕੀਟੋ ਦਿਵਸ ਸਬੰਧੀ ਜਾਗਰੂਕ ਕੀਤਾ ਗਿਆ। ਜਿਸ ਵਿਚ ਦਸਿਆ ਗਿਆ ਕਿ ਨੈਸ਼ਨਲ ਵੇਕਟਰ ਬੋਰਨ ਡਿਜ਼ੀਜ਼ ਕੰਟ੍ਰੋਲ ਪ੍ਰੋਗਰਾਮ ਅਧੀਨ ਹਰ ਸਾਲ 20 ਅਗਸਤ ਨੂੰ ਇਹ ਦਿਨ ਮਨਾਇਆ ਜਾਂਦਾ ਹੈ। ਜਿਸ ਵਿਚ ਮੱਛਰਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਅਤੇ ਇਸ ਤੋਂ ਬਚਾਅ ਸਬੰਧੀ ਜਾਗਰੂਕ ਕੀਤਾ ਜਾਂਦਾਹੈ। ਇਸ ਮੌਕੇ ਤੇ ਬੋਲਦੇ ਹੋਏ ਡਾਕਟਰ ਸੰਦੀਪ ਕੁਮਾਰ ਅਤੇ ਬੀ ਈ ਈ ਸੁਰਿੰਦਰ ਕੌਰ ਨੇ ਦੱਸਿਆ ਕਿ ਇਸ ਵਾਰ ਵਿਸ਼ਵ ਮੋਸਕੀਟੋ ਦਿਵਸ” ਮਲੇਰੀਆ ਰੋਗ ਤੋਂ ਦੇ ਭਾਰ ਨੂੰ ਘੱਟ ਕਰਨ ਅਤੇ ਜ਼ਿੰਦਗੀ ਬਚਾਉਣ ਲਈ ਨਵੇਂ ਉਪਰਾਲੇ ਕਰਨਾ ” ਥੀਮ ਹੇਠ ਮਨਾਇਆ ਜਾ ਰਿਹਾ ਹੈ। ਜਿਸ ਲਯੀ ਲੋੜ ਹੈ ਡੇਂਗੂ ਮਲੇਰੀਆ, ਚਿਕਣਗੁਣੀਆ ਵਰਗੇ ਘਾਤਕ ਰੋਗ ਜਿਹੜੇ ਮੱਛਰਾਂ ਦੇ ਕੱਟਣ ਤੋਂ ਫ਼ੈਲਦੇ ਹਨ ਬਾਰੇ ਜਾਗਰੂਕ ਹੋਣ ਦੀ। ਇਸ ਲਈ ਜਰੂਰੀ ਹੈ ਕੇ ਹਰ ਘਰ ਆਪਣੇ ਆਲੇ ਦੁਆਲੇ ਦੀ ਸਫ਼ਾਈ ਰੱਖਣ। ਪਾਣੀ ਕਿਤੇ ਵੀ ਖੜ੍ਹਾ ਨਾ ਹੋਣ ਦਿੱਤਾ ਜਾਵੇ। ਜੇ ਹੋਵੇ ਤਾਂ ਉਸ ਉੱਤੇ ਮਿੱਟੀ ਪਾ ਦਿੱਤੀ ਜਾਵੇ। ਪਿੰਡਾਂ ਦੇ ਤਲਾਅ ਵਿਖੇ ਗੰਬਬੁਜੀਆ ਮੱਛੀ ਪਾਲੀ ਜੀ।ਜੇਕਰ ਕਿਸੇ ਵਿਅਕਤੀ ਨੂੰ ਤੇਜ਼ ਬੁਖਾਰ,ਕਾਂਬਾ, ਉਲਟੀਆਂ ਸੋਜ਼ ਹੋਵੇ ਤਾਂ ਤੁਰੰਤ ਡਾਕਟਰੀ ਸਲਾਹ ਲਈ ਜਾਵੇ। ਇਹ ਦਿਹਾੜਾ ਮਨਾਉਣ ਜਾਂ ਜਾਗਰੂਕ ਕਰਨ ਦਾ ਇੱਕੋ ਇੱਕ ਮਕਸਦ ਹੈ ਕੇ ਕਿਸੇ ਦੀ ਵੀ ਮੱਛਰ ਵਰਗੇ ਨਿੱਕੇ ਪ੍ਰੰਤੂ ਘਾਤਕ ਜੀਵ ਤੋਂ ਰੋਗ ਹੋਕੇ ਮੌਤ ਨਾ ਹੋਵੇ। ਇਸ ਮੌਕੇ ਤੇ ਡਾਕਟਰ ਸੰਦੀਪ ਕੁਮਾਰ, ਬੀ ਈ ਈ ਸੁਰਿੰਦਰ ਕੌਰ, ਐੱਲ ਐੱਚ ਵੀ ਹਰਭਜਨ ਕੌਰ, ਐੱਲ ਐੱਚ ਵੀ ਰਾਜਵਿੰਦਰ ਕੌਰ, ਗੁਰਦੀਪ ਸਿੰਘ ਹੈਲਥ ਵਰਕਰ , ਸ਼ਿਵਦਯਾਲ ਸਿੰਘ ,ਅਧਿਆਪਕ ਸਹਿਬਾਨ ਅਤੇ ਵਿਦਿਆਰਥੀ ਆਦਿ ਹਾਜਿਰ ਰਹੇ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments