spot_img
Homeਮਾਝਾਗੁਰਦਾਸਪੁਰਸਰਕਾਰੀ ਆਈ ਟੀ ਆਈ ਕਾਦੀਆਂ ਵਿਖੇ ਚੌਥੀ ਕੌਂਸਲਿੰਗ 22 ਅਗਸਤ ਤੋਂ :

ਸਰਕਾਰੀ ਆਈ ਟੀ ਆਈ ਕਾਦੀਆਂ ਵਿਖੇ ਚੌਥੀ ਕੌਂਸਲਿੰਗ 22 ਅਗਸਤ ਤੋਂ :

ਕਾਦੀਆਂ 20 ਅਗਸਤ ( ਸਲਾਮ ਤਾਰੀ) ਸਥਾਨਕ ਸਰਕਾਰੀ ਆਈ ਟੀ ਆਈ ਕਾਦੀਆਂ ਵਿਖੇ ਪਹਿਲੀਆਂ ਤਿੰਨ ਆਨਲਾਈਨ ਕਾਊਂਸਲਿੰਗ ਦਾ ਦਾਖਲਾ ਸਮਾਪਤ ਹੋ ਚੁੱਕਾ ਹੈ। ਚੌਥੀ ਆਫਲਾਈਨ ਕੌਂਸਲਿੰਗ ਦਾ ਦਾਖਲਾ 22 ਅਗਸਤ ਤੋਂ ਸ਼ੁਰੂ ਹੋ ਰਿਹਾ ਹੈ। ਸੰਸਥਾ ਦੇ ਪ੍ਰਿੰਸੀਪਲ ਤਜਿੰਦਰ ਸਿੰਘ ਵੋਹਰਾ ਨੇ ਦੱਸਿਆ ਕਿ ਸੰਸਥਾ ਵਿਖੇ 22 ਅਗਸਤ ਨੂੰ  ਯੋਗਤਾਵਾਂ ਪੂਰੀਆਂ ਕਰਦੇ ਅਤੇ 80 ਫੀਸਦੀ ਜਾਂ ਇਸ ਤੋਂ  ਵੱਧ ਅੰਕ ਪ੍ਰਾਪਤ ਕਰਨ ਵਾਲੇ ਸਿਖਿਆਰਥੀਆਂ ਦਾ ਦਾਖਲਾ ਕੀਤਾ ਜਾਵੇਗਾ।

ਊਨ੍ਹਾਂ ਅੱਗੇ ਦੱਸਿਆ ਕਿ 23 ਅਗਸਤ ਨੂੰ  ਯੋਗਤਾਵਾਂ ਪੂਰੀਆਂ ਕਰਦੇ ਅਤੇ 70 ਫੀਸਦੀ ਜਾਂ ਇਸ ਤੋਂ  ਵੱਧ ਅੰਕ ਪ੍ਰਾਪਤ ਕਰਨ ਵਾਲੇ ਸਿਖਿਆਰਥੀਆਂ ਦਾ ਦਾਖਲਾ ਕੀਤਾ ਜਾਵੇਗਾ।

 ਇਸੇ ਤਰ੍ਹਾਂ 24 ਅਗਸਤ ਨੂੰ  ਯੋਗਤਾਵਾਂ ਪੂਰੀਆਂ ਕਰਦੇ ਅਤੇ 60 ਫੀਸਦੀ ਜਾਂ ਇਸ ਤੋਂ  ਵੱਧ ਅੰਕ ਪ੍ਰਾਪਤ ਕਰਨ ਵਾਲੇ ਸਿਖਿਆਰਥੀਆਂ ਦਾ ਦਾਖਲਾ ਕੀਤਾ ਜਾਵੇਗਾ। 25 ਅਗਸਤ ਨੂੰ ਯੋਗਤਾਵਾਂ ਪੂਰੀਆਂ ਕਰਦੇ ਅਤੇ 50 ਫੀਸਦੀ ਜਾਂ ਇਸ ਤੋਂ  ਵੱਧ ਅੰਕ ਪ੍ਰਾਪਤ ਕਰਨ ਵਾਲੇ ਸਿਖਿਆਰਥੀਆਂ ਦਾ ਦਾਖਲਾ ਕੀਤਾ ਜਾਵੇਗਾ।
ਉਨ੍ਹਾਂ ਅੱਗੇ ਦੱਸਿਆ ਕਿ 26 ਅਗਸਤ ਤੋਂ 31 ਅਗਸਤ ਤੱਕ ਬਾਕੀ ਰਹਿੰਦੇ ਸਾਰੇ ਯੋਗਤਾਵਾਂ ਪੂਰੀਆਂ ਕਰਦੇ ਸਿਖਿਆਰਥੀਆਂ ਦੀ ਦਾਖ਼ਲਾ  ਪ੍ਰੀਕਿਰਿਆ ਹੋਵੇਗੀ।
ਉਹਨਾਂ ਵੱਲੋਂ ਦੱਸਿਆ ਗਿਆ ਕਿ ਸੰਸਥਾ ਵਿੱਚ ਦਾਖਲਾ ਹੈਲਪ ਡੈਸਕ ਸਥਾਪਿਤ ਕੀਤਾ ਗਿਆ ਹੈ  ਜਿਸ ਰਾਹੀਂ ਦਾਖਲਾ ਲੈਣ ਦੇ ਚਾਹਵਾਨ ਉਮੀਦਵਾਰ 31 ਅਗਸਤ ਤੱਕ ਆਪਣੀ ਰਜਿਸਟਰੇਸ਼ਨ ਕਰਵਾ ਸਕਦੇ ਹਨ।
ਉਹਨਾਂ ਦੱਸਿਆ ਕਿ 1 ਸਾਲ ਟ੍ਰੇਡਾਂ ਕੰਪਿਊਟਰ ਹਾਰਡਵੇਅਰ ਐਂਡ ਨੈਟਵਰਕਿੰਗ ਮੈਂਟੈਨਾਂਸ , ਮਕੈਨਿਕ ਟਰੈਕਟਰ, ਵੈਲਡਰ (GMAW & GTAW) , ਵੈਲਡਰ , ਵੈਲਡਰ DST ਅਤੇ ਦੋ ਸਾਲਾਂ ਟਰੇਡਾਂ ਮਕੈਨਿਕ ਮੋਟਰ ਵਹੀਕਲ DST , ਫਿੱਟਰ DST , ਟਰਨਰ , ਇਲੈਕਟ੍ਰੀਸ਼ਨ, ਮਕੈਨਿਕ ਇਲੈਕਟ੍ਰੋਨਿਕਸ, ਵਾਇਰਮੈਨ, ਮਸ਼ੀਨੀਸਟ ਚੱਲ ਰਹੀਆਂ ਹਨ ਜੋ ਕਿ ਐਨ ਸੀ ਵੀ ਟੀ ਤੋਂ ਮਾਨਤਾ ਪ੍ਰਾਪਤ ਹਨ
munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments