spot_img
Homeਮਾਲਵਾਜਗਰਾਓਂਗੁਰੂ ਹਰਗੋਬਿੰਦ ਸਾਹਿਬ ਨੇ ਮੀਰੀ ਪੀਰੀ ਦਾ ਸਿਧਾਂਤ ਦੇ ਕੇ ਸਿੱਖੀ ਨੂੰ...

ਗੁਰੂ ਹਰਗੋਬਿੰਦ ਸਾਹਿਬ ਨੇ ਮੀਰੀ ਪੀਰੀ ਦਾ ਸਿਧਾਂਤ ਦੇ ਕੇ ਸਿੱਖੀ ਨੂੰ ਇਕ ਨਵਾਂ ਰਾਹ ਦਿਖਾਇਆ

ਜਗਰਾਉਂ  25 ਜੂਨ ( ਰਛਪਾਲ ਸਿੰਘ ਸ਼ੇਰਪੁਰੀ) ਸਿੱਖ ਧਰਮ ਦੇ ਛੇਵੇਂ ਪਾਤਸ਼ਾਹ ਗੁਰੂ ਸਾਹਿਬ ਹਰਗੋਬਿੰਦ ਸਾਹਿਬ, ਮੀਰੀ ਪੀਰੀ ਦੇ ਮਾਲਕ ਗੁਰੂ ਸਾਹਿਬ ਦੇ ਪ੍ਰਕਾਸ਼ ਉਤਸਵ ਤੇ ਸਿਜਦਾ ਕਰਦਿਆਂ ਧਰਨਾ ਕਾਰੀਆਂ ਨੇ  ਜੁਲਮ ਜਬਰ ਖਿਲਾਫ ਲੜਣ ਦੀ ਪ੍ਰੇਰਨਾ ਹਾਸਲ ਕੀਤੀ। ਇਸ ਸਮੇਂ ਜਗੀਰਦਾਰਾਂ ਤੇ ਰਜਵਾੜਾਸ਼ਾਹੀ ਖਿਲਾਫ ਪੂਰਾ ਪਰਿਵਾਰ ਸਮੇਤ ਸ਼ਹਾਦਤ ਦੇਣ ਵਾਲੇ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹਾਦਤ ਦਿਵਸ ਤੇ ਯੋਧੇ ਨਾਇਕ ਨੂੰ ਵੀ ਸ਼ਰਧਾ ਦੇ ਫੁੱਲ ਭੇਂਟ ਕੀਤੇ।ਇਸ ਸਮੇਂ ਉਘੇ ਵਿਦਵਾਨ ਡਾਕਟਰ ਸਾਧੂ ਸਿੰਘ,ਮਾਸਟਰ ਹਰਭਜਨ ਸਿੰਘ ਦੌਧਰ,ਜਗਦੀਸ਼ ਸਿੰਘ, ਕੇਵਲ ਕ੍ਰਿਸ਼ਨ ਨੇ ਸੰਬੋਧਨ ਕਰਦਿਆਂ ਕਿਹਾ ਕਿ  ਗੁਰੂ ਹਰਗੋਬਿੰਦ ਸਾਹਿਬ ਨੇ ਮੀਰੀ ਪੀਰੀ ਦਾ ਸਿਧਾਂਤ ਦੇ ਕੇ ਸਿੱਖੀ ਨੂੰ ਇਕ ਨਵਾਂ ਰਾਹ ਦਿਖਾਇਆ ਜੋ ਕਿ ਅੱਜ ਵੀ ਸਾਡਾ ਰਾਹ ਦਰਸਾਵਾ ਹੈ। ਜਮੀਨੀ ਘੋਲ ਦੇ ਆਗੂ ਬਾਬਾ ਬੰਦਾ ਸਿੰਘ ਬਹਾਦਰ  ਨੰ ਯਾਦ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਅਜ ਦੇ ਖੇਤੀ ਬਚਾਓ  ਸੰਘਰਸ਼ ਦੇ ਵੀ ਉਹੀ ਪ੍ਰੇਰਨਾ ਸਰੋਤ ਹਨ।ਇਸ ਸਮੇਂ ਮਹਿੰਦਰ ਸਿੰਘ ਕਮਾਲਪੁਰਾ ਜਿਲਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਪ੍ਰਧਾਨਗੀ ਹੇਠ ਚੱਲੇ ਇਸ ਧਰਨੇ ਚ ਬੋਲਦਿਆਂ ਕਿਸਾਨ ਆਗੂ ਕੁਲਵਿੰਦਰ ਸਿੰਘ ਢੋਲਣ,ਧਰਮ ਸਿੰਘ ਸੂਜਾਪੁਰ, ਬਲਬੀਰ ਸਿੰਘ ਅਗਵਾੜ ਲੋਪੋ ਨੇ ਕਿਹਾ ਕਿ ਪੰਜਾਬ ਦੀ ਸਰਕਾਰ ਜੇਕਰ ਝੋਨੇ ਦੀ ਬਿਜਾਈ ਸਮੇਂ ਬਿਜਲੀ ਦੀ ਨਿਰਵਿਘਨ ਸਪਲਾਈ ਯਕੀਨੀ ਨਹੀਂ ਬਣਾਉਂਦੀ ਤਾਂ ਪਾਵਰਕਾਮ ਖਿਲਾਫ ਸੜਕਾਂ ਤੇ ਉੱਤਰੇ ਲੋਕ
ਮਜਬੂਰੀ ਞਸ ਹਰ ਥਾਂ ਪਾਵਰਕਾਮ ਅਧਿਕਾਰੀਆਂ ਦਾ ਘਿਰਾਓ ਕਰਨ ਗੇ। ਉਨਾਂ ਹੈਰਾਨੀ ਪ੍ਰਗਟ ਕੀਤੀ ਅੰਦਰੂਨੀ ਕੁਰਸੀ ਯੁੱਧ ਚ ਉਲਝੀ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਨੇ ਵਿਧਾਨ ਸਭਾ ਚੋਣਾਂ ਨੇੜੇ ਵੇਖ ਕੇ 18 ਨੁਕਤੇ ਪੂਰੇ ਕਰਨ ਦਾ ਛੁਨਛੁਨਾ ਕੈਪਟਨ ਦੇ ਹਥ ਫੜਾ ਦਿੱਤਾ ਹੈ। ਸਾਢੇ ਚਾਰ ਸਾਲ ਪੰਜਾਬ ਦੀ ਕਾਂਗਰਸ ਹਕੂਮਤ ਨੂੰ ਚੋਣ ਵਾਅਦੇ ਚੇਤੇ  ਨਹੀਂ ਆਏ ਤੇ ਹੁਣ ਸਿਆਸੀ ਪਾਖੰਡ ਕਰਨ ਤੁਰ ਪਈ ਹੈ ਜਿਸ ਨੂੰ ਸੂਬੇ ਦੇ ਲੋਕ ਚੰਗੀ ਤਰਾਂ ਬੁਝਦੇ ਹਨ।ਕਾਲੇ ਖੇਤੀ ਕਨੂੰਨਾਂ ਦੀ ਜਨਕ ਕਾਂਗਰਸ ਪਾਰਟੀ ਉਹੀ ਪਾਰਟੀ ਹੈ ਜਿਸ ਨੇ 1975 ਚ ਅੱਜ ਦੇ ਦਿਨ ਜਮਹੂਰੀਅਤ ਦਾ ਗਲਾ ਘੁੱਟ ਕੇ , ਪੂਰੇ ਦੇਸ਼ ਨੂੰ ਖੁਲੀ ਜੇਲ  ਚ ਬਦਲ ਦਿੱਤਾ ਸੀ।26 ਜੂਨ ਨੂੰ ਉਸ ਕਾਲੇ ਦਿਨ ਦੀ ਵਰੇਗੰਢ ਤੇ ਮੋਦੀ ਦੀ ਅਣਐਲਾਨੀ ਐਮਰਜੈਂਸੀ ਦੇ ਖਿਲਾਫ ਖੇਤੀ ਬਚਾਓ ਲੋਕਤੰਤਰ ਬਚਾਓ ਦੇ ਨਾਰੇ ਹੇਠ  ਕਾਨਫਰੰਸ ਤੇ ਮਾਰਚ ਕੱਢਿਆ ਜਾਵੇਗਾ। ਉਪਰੰਤ ਬਿਜਲੀ ਦਫਤਰ ਅੱਗੇ ਬਿਜਲੀ ਕੱਟਾਂ ਖਿਲਾਫ ਵਿਸ਼ਾਲ ਕਿਸਾਨ ਧਰਨਾ ਦਿੱਤਾ ਜਾਵੇਗਾ।
RELATED ARTICLES
- Advertisment -spot_img

Most Popular

Recent Comments