spot_img
Homeਮਾਝਾਗੁਰਦਾਸਪੁਰ75ਵੇਂ ਸੁੰਤਤਰਤਾ ਦਿਵਸ ਤੇ ਸਿੱਖਿਆ ਵਿਭਾਗ ਦੇ ਹਰੀਸ਼ ਕੁਮਾਰ ਸਨਮਾਨਿਤ

75ਵੇਂ ਸੁੰਤਤਰਤਾ ਦਿਵਸ ਤੇ ਸਿੱਖਿਆ ਵਿਭਾਗ ਦੇ ਹਰੀਸ਼ ਕੁਮਾਰ ਸਨਮਾਨਿਤ

ਗੁਰਦਾਸਪੁਰ 19 ਅਗਸਤ (ਮੁਨੀਰਾ ਸਲਾਮ ਤਾਰੀ)ਸਥਾਨਕ ਸ਼ਹੀਦ ਲੈਫ.ਨਵਦੀਪ ਸਿੰਘ (ਅਸ਼ੋਕ ਚੱਕਰ) ਖੇਡ ਸਟੇਡੀਅਮ ਸਰਕਾਰੀ ਕਾਲਜ ਗੁਰਦਾਸਪੁਰ ਵਿਖੇ ਕਰਵਾਏ ਗਏ ਸੁੰਤਤਰਤਾ ਦਿਵਸ ਦੇ ਸਮਾਗਮ ਦੋਰਾਨ ਹਰੀਸ਼ ਕੁਮਾਰ ਕਲਰਕ ਦਫਤਰ ਜਿਲ੍ਹਾ ਸਿੱਖਿਆ ਅਫਸਰ (ਐਸਿੱ) ਗੁਰਦਾਸਪੁਰ ਨੂੰ ਸ਼ਾਨਦਾਰ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਗਿਆ। ਇਸ ਮੋਕੇ ਮੁੱਖ ਮਹਿਮਾਨ ਸ੍ਰੀ ਕੁਲਦੀਪ ਸਿੰਘ ਧਾਲੀਵਾਲ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ,ਪੰਜਾਬ ਸਰਕਾਰ ਅਤੇ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ (ਆਈ.ਏ.ਐਸ) ਵੱਲੋਂ ਹਰੀਸ਼ ਕੁਮਾਰ ਨੂੰ ਅਵਾਰਡ ਦੇ ਕੇ ਸਨਮਾਨਿਤ ਕੀਤਾ।
​ਜ਼ਿਕਰਯੋਗ ਹੈ ਕਿ ਪਿਛਲੇ ਸਾਲ ਵੀ ਡਿਪਟੀ ਕਮਿਸ਼ਨਰ ਗੁਰਦਾਸਪੁਰ ਜੀ ਵੱਲੋਂ 26 ਜਨਵਰੀ 2021 ਮੋਕੇ ਹਰੀਸ਼ ਕੁਮਾਰ ਨੂੰ ਕਰੋਨਾ ਮਹਾਂਮਾਰੀ ਦੋਰਾਨ ਵਧੀਆਂ ਸੇਵਾਵਾਂ ਲਈ ਅਵਾਰਡ ਦੇ ਕੇ ਹੋਂਸਲਾ ਅਫਜਾਈ ਕੀਤੀ ਗਈ ਸੀ। ਇਸ ਮੌਕੇ ਹਰੀਸ਼ ਕੁਮਾਰ ਨੇ ਕਿਹਾ ਕਿ ਉਹ ਅੱਗੇ ਤੋਂ ਵੀ ਵਿਭਾਗ ਵੱਲੋਂ ਸੋਂਪੀਆਂ ਜਾਣ ਵਾਲੀਆਂ ਡਿਊਟੀਆਂ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ। *ਹਰੀਸ਼ ਕੁਮਾਰ ਵੱਲੋਂ ਇਹ ਸਨਮਾਨ ਮਿਲਣ ਤੇ ਜਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਦਾ ਧੰਨਵਾਦ ਕੀਤਾ ਗਿਆ। ਇਸ ਦੌਰਾਨ ਡੀ.ਈ.ਓ. ਸੈਕੰ: ਹਰਪਾਲ ਸਿੰਘ ਸੰਧਾਵਾਲੀਆ , ਡੀ.ਈ.ਓ. ਐਲੀ: ਅਮਰਜੀਤ ਸਿੰਘ ਭਾਟੀਆ , ਡਿਪਟੀ ਡੀ.ਈ.ਓ. ਸੈਕੰ : ਲਖਵਿੰਦਰ ਸਿੰਘ ਅਤੇ ਡਿਪਟੀ ਡੀ.ਈ.ਓ. ਬਲਬੀਰ ਸਿੰਘ ਵੱਲੋਂ ਸਨਮਾਨ ਮਿਲਣ ਤੇ ਹਰੀਸ਼ ਕੁਮਾਰ ਨੂੰ ਵਧਾਈ ਦਿੱਤੀ। ਇਸ ਮੌਕੇ ਤੇ ਕਸ਼ਮੀਰ ਸਿੰਘ ਵਾਹਲਾ ਜਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ, ਜਗਰੂਪ ਸਿੰਘ ਸੇਖਵਾਂ ਹਲਕਾ ਇੰਚਾਰਜ ਕਾਦੀਆਂ,ਰਮਨ ਬਹਿਲ ਹਲਕਾ ਇੰਚਾਰਜ ਗੁਰਦਾਸਪੁਰ,ਸਮਸ਼ੇਰ ਸਿੰਘ ਹਲਕਾ ਇੰਚਾਰਜ ਦੀਨਾਨਗਰ ਮੋਜੂਦ ਸਨ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments