spot_img
Homeਮਾਝਾਗੁਰਦਾਸਪੁਰਮੰਦਰ ਸ਼੍ਰੀ ਠਾਕੁਰ ਦੁਆਰਾ ਵਿਖੇ ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਜਨਮ ਅਸ਼ਟਮੀ...

ਮੰਦਰ ਸ਼੍ਰੀ ਠਾਕੁਰ ਦੁਆਰਾ ਵਿਖੇ ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਜਨਮ ਅਸ਼ਟਮੀ ਮੌਕੇ ਭਜਨ ਸੰਧਿਆ ਦਾ ਆਯੋਜਨ ਕੀਤਾ ਗਿਆ

ਕਾਦੀਆਂ 19 ਅਗਸਤ (ਸਲਾਮ ਤਾਰੀ)
ਦਿਵਿਆ ਜੋਤੀ ਜਾਗਰਤੀ ਸੰਸਥਾਨ ਵੱਲੋਂ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮਹਾਉਤਸਵ ਤੇ ਸ਼੍ਰੀ ਠਾਕੁਰ ਦੁਆਰਾ ਮੰਦਰ ਕਾਦੀਆਂ ਵਿਖੇ ਭਜਨ ਸੰਧਿਆ ਦਾ ਆਯੋਜਨ ਕੀਤਾ ਗਿਆ । ਜਿਸ ਵਿਚ ਸਰਵਸ੍ਰੀ ਆਸ਼ੂਤੋਸ਼ ਮਹਾਰਾਜ ਜੀ ਦੀ ਸ਼ਿਸ਼ਯਾ ਸਾਧਵੀ ਗਰਿਮਾ ਭਾਰਤੀ ਜੀ ਨੇ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੀ ਲੀਲਾਵਾਂ ਦੇ ਪਿੱਛੇ ਛਿਪੇ ਭੇਦਾਂ ਨੂੰ ਉਜਾਗਰ ਕੀਤਾ । ਭਗਵਾਨ ਸ੍ਰੀ ਕ੍ਰਿਸ਼ਨ ਜੀ ਦੀ ਲੀਲ੍ਹਾ ਦੋ ਸੱਤਰ ਤੇ ਘਟਿਤ ਹੁੰਦੀਆਂ ਹਨ । ਇਕ ਵਿਵਹਾਰਿਕ ਅਤੇ ਦੂਸਰੀ ਵਾਸਤਵਿਕ। ਵਿਵਹਾਰਿਕ ਲੀਲਾ ਬਾਹਰੀ ਧਰਾਤਲ ਤੇ ਘਟਿਤ ਹੁੰਦੀ ਹੈ । ਜਿਵੇਂ ਗੋਕੁਲ ਪਿੰਡ ਦੇ ਵਾਸੀਆਂ ਦੇ ਸਾਹਮਣੇ ਸ੍ਰੀ ਕ੍ਰਿਸ਼ਨ ਜੀ ਨੇ ਕੀਤੀ । ਸਾਰਿਆਂ ਨੇ ਆਪਣੀ ਇਨ੍ਹਾਂ ਬਾਹਰੀ ਸਥਲ ਅੱਖਾਂ ਦੇ ਦੁਆਰਾ ਵੇਖਿਆ। ਵਿਵਹਾਰਿਕ ਲੀਲਾ ਅੰਤਰਿਕ ਘੱਟ ਵਿੱਚ ਘਟਿਤ ਹੁੰਦੀਆਂ ਹਨ। ਜਿਸ ਨੂੰ ਇਕ ਸਾਧਕ ਧਿਆਨ ਦੀ ਗਹਿਰਾਈਆਂ ਤੋਂ ਉਤਰ ਕੇ ਆਪਣੇ ਅੰਤਰ ਜਗਤ ਵਿੱਚ ਵੇਖਦਾ ਹੈ । ਭਗਵਾਨ ਸ੍ਰੀ ਕ੍ਰਿਸ਼ਨ ਜੀ ਦਾ ਸਾਕਾਰ ਰੂਪ ਧਾਰਨ ਕਰ ਕੇ ਆਉਣ ਦਾ ਉਦੇਸ਼ ਸਾਰੇ ਜੀਵਾਂ ਨੂੰ ਆਪਣੀ ਨਿਰਾਕਾਰ ਰੂਪ ਬਾਰੇ ਜਾਣੂ ਕਰਵਾਉਣਾ ਸੀ । ਪਰ ਅੱਜ ਇਹ ਸਾਡੇ ਸਮਾਜ ਦੀ ਵਿਡੰਬਨਾ ਹੈ ਕਿ ਭਗਵਾਨ ਸ੍ਰੀ ਕ੍ਰਿਸ਼ਨ ਜੀ ਦਾ ਜਨਮ ਦਿਹਾੜਾ ਇਕ ਮਨੋਰੰਜਨ ਦਾ ਸਾਧਨ ਬਣ ਗਿਆ ਹੈ । ਜਿਸ ਨੂੰ ਲੋਕ ਆਪਣੇ ਮਨਚਾਹੇ ਢੰਗ ਨਾਲ ਮਨਾਉਂਦੇ ਹਨ। ਇਹ ਦਿਨ ਹੁਣ ਬਸ ਮੱਖਣ ਖਾਣ ਅਤੇ ਰਾਸ ਰਚਾਉਣ ਤੱਕ ਸੀਮਿਤ ਰਹਿ ਗਿਆ ਹੈ ।
ਕ੍ਰਿਸ਼ਨ ਜਨਮ ਅਸ਼ਟਮੀ ਮਨਾਉਣਾ ਸਾਡੇ ਜੀਵਨ ਵਿੱਚ ਤਾਂ ਹੀ ਸਾਰਥਕ ਹੋਵੇਗਾ , ਜਦੋਂ ਅਸੀਂ ਭਗਵਾਨ ਸ੍ਰੀ ਕ੍ਰਿਸ਼ਨ ਦੇ ਵਾਸਤਵਿਕ ਰੂਪ ਨੂੰ ਆਪਣੇ ਅੰਤਰ ਜਗਤ ਵਿੱਚ ਪ੍ਰਗਟ ਕਰ ਲਵਾਂਗੇ । ਅੱਗੇ ਸਾਧਵੀ ਜੀ ਨੇ ਸਮਝਾਇਆ ਕਿ ਗੋਕੁਲ ਜਿੱਥੇ ਭਗਵਾਨ ਦੀ ਲੀਲਾ ਰਚਾਈ, ਉਹ ਪ੍ਰਤੀਕ ਹੈ ਇਸ ਤਨ ਦਾ ਜੇਕਰ ਗੋਕੁਲ ਨੂੰ ਤੋਡ਼ ਕੇ ਦੇਖਿਆ ਜਾਵੇ ਤਾਂ ਇਸ ਦਾ ਕੀ ਅਰਥ ਹੈ । ਗੋ ਦਾ ਅਰਥ ਹੈ ਇੰਦਰੀਆਂ ਅਤੇ ਕੁਲ ਦਾ ਅਰਥ ਹੈ ਸਮੂਹ ਇਸ ਤੋਂ ਭਾਵ ਹੈ ਕਿ ਜਦੋਂ ਸਾਡੀਆਂ ਸਾਰੀਆਂ ਇੰਦਰੀਆਂ ਪੂਰਨ ਰੂਪ ਵਿੱਚ ਪਰਮਾਤਮਾ ਨੂੰ ਆਪਣਾ ਉਦੇਸ਼ ਬਣਾ ਕੇ ਭਗਵਾਨ ਦੀ ਭਗਤੀ ਵੱਲ ਲੱਗ ਜਾਂਦੀਆਂ ਹਨ ਤਾਂ ਸਾਡਾ ਇਹ ਤਨ ਗੋਕੁਲ ਬਣ ਜਾਂਦਾ ਹੈ । ਅਤੇ ਜਿਸ ਵਿੱਚ ਭਗਵਾਨ ਸਦਾ ਸਦਾ ਲਈ ਪ੍ਰਕਾਸ਼ ਰੂਪ ਵਿਚ ਵਿਰਾਜ ਹੋ ਜਾਂਦੇ ਹਨ । ਭਗਵਾਨ ਸ੍ਰੀ ਕ੍ਰਿਸ਼ਨ ਜੀ ਦਾ ਮੱਖਣ ਨੂੰ ਚੁਰਾ ਕੇ ਖਾਣਾ ਇਸ ਜੀਵਨ ਵਿੱਚ ਪਰਮਾਤਮਾ ਨੂੰ ਜਾਣਨ ਦਾ ਸੰਦੇਸ਼ ਦਿੰਦਾ ਹੈ । ਭਗਵਾਨ ਕੇਵਲ ਪ੍ਰਦਰਸ਼ਨ ਦਾ ਵਿਸ਼ਾ ਨਹੀਂ ਦਰਸ਼ਨ ਦਾ ਵਿਸ਼ਾ ਹੈ । ਭਗਵਾਨ ਸ੍ਰੀ ਕ੍ਰਿਸ਼ਨ ਜੀ ਦੀ ਹਰ ਲੀਲਾ ਪਿੱਛੇ ਅੱਜ ਭਾਰਤ ਦੇ ਵਾਸੀਆਂ ਲਈ ਕੋਈ ਨਾ ਕੋਈ ਸੰਦੇਸ਼ ਲੁਕਿਆ ਹੋਇਆ ਹੈ । ਗੋਪਾਲ ਦੇ ਰੂਪ ਵਿੱਚ ਉਹ ਵਿਸ਼ਵ ਦੀ ਮਾਤਾ ਕਹਾਈ ਜਾਣ ਵਾਲੀ ਗਊ ਦੇ ਪ੍ਰਤੀ ਸਾਨੂੰ ਸਭ ਨੂੰ ਆਦਰ ਅਤੇ ਸਨਮਾਨ ਦੀ ਭਾਵਨਾ ਰੱਖਣ ਦਾ ਉਪਦੇਸ਼ ਦਿੰਦੇ ਹਨ। ਭਗਵਾਨ ਸ੍ਰੀ ਕ੍ਰਿਸ਼ਨ ਨਾਰੀ ਉਧਾਰਕ ,ਕੁਸ਼ਲ ਰਾਜਨੀਤਕ , ਸਮਾਜ ਸੇਵਕ ,ਅਤੇ ਕੁਸ਼ਲ ਰਾਜਾ ਦੇ ਰੂਪ ਵਿੱਚ ਸਾਰੇ ਸਮਾਜ ਲਈ ਇੱਕ ਉਦਾਹਰਨ ਹਨ । ਅੱਜ ਦੇ ਸਮੇਂ ਦੀ ਇਹ ਲੋੜ ਹੈ ਕਿ ਅਸੀਂ ਸਭ ਭਗਵਾਨ ਸ੍ਰੀ ਕ੍ਰਿਸ਼ਨ ਜੀ ਤੋਂ ਪ੍ਰੇਰਨਾ ਲੈ ਕੇ ਆਪਣੇ ਜੀਵਨ ਦੇ ਕਲਿਆਣ ਵਾਸਤੇ ਇਸ ਗਿਆਨ ਦੇ ਮਾਰਗ ਤੇ ਚੱਲੀਏ। ਜੋ ਸਾਨੂੰ ਭਗਵਾਨ ਨੇ ਭਗਵਤ ਗੀਤਾ ਰਾਹੀਂ ਦਿਖਾਇਆ ਹੈ । ਸਾਧਵੀ ਪੁਨਿਆ ਭਾਰਤੀ ਸਾਧਿਆ , ਭਾਰਤੀ ਸੁਖਦੀਪ ,ਭਾਰਤੀ ਭਗਵਤੀ ਭਾਰਤੀ ਅਤੇ ਰੇਣੂ ਭਾਰਤੀ ਦੇ ਸੂ ਮਧੁਰ ਭਜਨਾਂ ਨਾਲ ਸਾਰੀ ਸੰਗਤ ਨੂੰ ਨਿਹਾਲ ਕੀਤਾ ।
ਫੋਟੋ :– ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਤੋ ਪਧਾਰੀ ਸਾਧਵੀ ਜੀ ਭਜਨਾਂ ਨਾਲ ਸੰਗਤਾਂ ਨੂੰ ਨਿਹਾਲ ਕਰਦੇ ਹੋਏ ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments