spot_img
Homeਮਾਝਾਗੁਰਦਾਸਪੁਰਕਾਦੀਆਂ ਵਿਖੇ ਕਾਲੀ ਦੁਆਰਾ ਮੰਦਰ ਕਮੇਟੀ ਵਲੋਂ ਧੂਮਧਾਮ ਨਾਲ ਮਨਾਈ ਗਈ ਜਨਮ...

ਕਾਦੀਆਂ ਵਿਖੇ ਕਾਲੀ ਦੁਆਰਾ ਮੰਦਰ ਕਮੇਟੀ ਵਲੋਂ ਧੂਮਧਾਮ ਨਾਲ ਮਨਾਈ ਗਈ ਜਨਮ ਅਸ਼ਟਮੀ

ਕਾਦੀਆਂ 19 ਅਗਸਤ (ਸਲਾਮ ਤਾਰੀ)
ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮੰਦਰ ਸ਼੍ਰੀ ਕਾਲੀ ਦੁਆਰਾ ਮੰਦਰ ਕਮੇਟੀ ਵੱਲੋਂ ਸਥਾਨਕ ਪੁਰਾਣੀ ਸਬਜ਼ੀ ਮੰਡੀ ਵਿਖੇ ਜਨਮ ਅਸ਼ਟਮੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ । ਇਸ ਮੌਕੇ ਤੇ ਸੈਂਕੜੇ ਸ਼ਰਧਾਲੂ ਮੰਦਰ ਵਿਚ ਨਤਮਸਤਕ ਹੋਣ ਤੋਂ ਬਾਅਦ ਸ੍ਰੀ ਕ੍ਰਿਸ਼ਨ ਜੀ ਦੀ ਰਾਸਲੀਲਾ ਨੂੰ ਵੇਖਣ ਲਈ ਇਥੇ ਬਿਰਾਜਮਾਨ ਹੋਏ ।ਇਸ ਮੌਕੇ ਤੇ ਦਿੱਲੀ ਦੇ ਪ੍ਰਸਿੱਧ ਭਾਰਤੀ ਧਰਮ ਕਲਾਕਾਰ ਜਾਨੀ ਸੂਫੀ ਵੱਲੋਂ ਸ੍ਰੀ ਕ੍ਰਿਸ਼ਨ ਜੀ ਦੇ ਭਜਨ ਗਾਏ ਗਏ । ਅਤੇ ਇਸ ਤੋਂ ਇਲਾਵਾ ਹੁਸ਼ਿਆਰਪੁਰ ਦੇ ਪ੍ਰਸਿੱਧ ਕਲਾਕਾਰ ਸ਼ਿੰਦੇ ਵੱਲੋਂ ਸ਼੍ਰੀ ਕ੍ਰਿਸ਼ਨ ਰਾਸਲੀਲਾ ਦਾ ਆਯੋਜਨ ਕੀਤਾ ਗਿਆ । ਸ੍ਰੀ ਕ੍ਰਿਸ਼ਨ ਅਤੇ ਰਾਧਾ ਦੀ ਰਾਸ ਲੀਲ੍ਹਾ ਵੇਖ ਕੇ ਸ਼ਰਧਾਲੂ ਮੰਤਰ ਮੁਗਧ ਹੋ ਗਏ । ਅਤੇ ‘ ਹਰੇ ਕ੍ਰਿਸ਼ਨਾ ਹਰੇ ਕ੍ਰਿਸ਼ਨਾ ਕ੍ਰਿਸ਼ਨਾ ਕ੍ਰਿਸ਼ਨਾ ਹਰੇ ਹਰੇ ਹਰੇ ਰਾਮਾ ਹਰੇ ਰਾਮਾ ਰਾਮਾ ਰਾਮਾ ਹਰੇ ਹਰੇ ”ਦਾ ਜਾਪ ਕਰਦੇ ਨਜ਼ਰ ਆਏ ਇਸ ਮੌਕੇ ਤੇ ਵੱਖ ਵੱਖ ਰਾਜਨੀਤਕ ਦਲਾਂ ਦੇ ਨੇਤਾ ਜਿਸ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਧਕ ਸਕੱਤਰ ਗੁਰਇਕਬਾਲ ਸਿੰਘ ਮਾਹਲ , ਸਾਬਕਾ ਵਿਧਾਇਕਾ ਬੀਬੀ ਚਰਨਜੀਤ ਕੌਰ ਬਾਜਵਾ , ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਐਡਵੋਕੇਟ ਜਗਰੂਪ ਸਿੰਘ ਸੇਖਵਾਂ ,ਭਾਜਪਾ ਦੀ ਮਹਿਲਾ ਵਿੰਗ ਦੀ ਜ਼ਿਲਾ ਪ੍ਰਧਾਨ ਕੁਲਵਿੰਦਰ ਕੌਰ ਵੀ ਵਿਸ਼ੇਸ਼ ਤੌਰ ਤੇ ਵੱਖ ਵੱਖ ਮੰਦਰਾਂ ਵਿਚ ਆਪਣੀ ਹਾਜ਼ਰੀ ਲਗਵਾਉਣ ਲਈ ਪਹੁੰਚੇ । ਇਸ ਮੌਕੇ ਤੇ ਸ਼ਹਿਰ ਨੂੰ ਦੁਲਹਨ ਦੀ ਤਰ੍ਹਾਂ ਸਜਾਇਆ ਗਿਆ ਸੀ । ਸਾਰੇ ਬਾਜ਼ਾਰਾਂ ਵਿਚ ਲਾਈਟਿੰਗ ਅਤੇ ਸੁੰਦਰ ਜਾਲ ਲਗਾਏ ਗਏ ਸੀ ਜੋ ਕਿ ਵੇਖਣਯੋਗ ਸੀ । ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਪ੍ਰਧਾਨ ਪਵਨ ਕੁਮਾਰ ਭਾਟੀਆ ਤੋ ਇਲਾਵਾ ਅਸ਼ੋਕ ਨਈਅਰ , ਅਸ਼ੋਕ ਕੁਮਾਰ ਡੱਬ , ਕੌਂਸਲਰ ਲਵਲੀ ,ਸਰਬਜੀਤ ਸਿੰਘ ਮਾਹਲ , ਅਸ਼ਵਨੀ ਵਰਮਾ, ਸੁਰਿੰਦਰ ਭਾਟੀਆ ,ਲਲਿਤ ਕੁਮਾਰ ਬਿੱਟਾ ਭਨੋਟ , ਰਾਕੇਸ਼ ਸੇਠ , ਬੱਬਲ ਮਹਾਜਨ , ਰਾਕੇਸ਼ ਕਾਲੀਆ, ਕਾਮਰੇਡ ਗੁਰਮੇਜ ਸਿੰਘ , ਮੋਤੀ ਲਾਲ ਭਗਤ ,ਰਾਕੇਸ਼ ਮਹਾਜਨ , ਸਵਰਨ ਸਿੰਘ ਲਾਡੀ, ਵਿੱਕੀ ਭਾਮੜੀ , ਚੇਅਰਮੈਨ ਰਜਿੰਦਰ ਭਾਟੀਆ , ਡਾ ਤਿਲਕ ਰਾਜ ਘੁੰਮਣ’ ਦਲਜੀਤ ਸਿੰਘ ਆਦਿ ਇਸ ਮੌਕੇ ਮੌਜੂਦ ਸੀ ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments