spot_img
Homeਮਾਝਾਗੁਰਦਾਸਪੁਰਸਿੱਖ ਨੈਸ਼ਨਲ ਕਾਲਜੀਏਟ ਸਕੂਲ ਕਾਦੀਆਂ ਵੱਲੋਂ ਆਜ਼ਾਦੀ ਦਿਹਾੜਾ ਮਨਾਇਆ

ਸਿੱਖ ਨੈਸ਼ਨਲ ਕਾਲਜੀਏਟ ਸਕੂਲ ਕਾਦੀਆਂ ਵੱਲੋਂ ਆਜ਼ਾਦੀ ਦਿਹਾੜਾ ਮਨਾਇਆ

ਕਾਦੀਆਂ 18 ਅਗਸਤ (ਮੁਨੀਰਾ ਸਲਾਮ ਤਾਰੀ)
ਸਿੱਖ ਨੈਸ਼ਨਲ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਵੱਲੋਂ ਦੇਸ਼ ਦੀ ਆਜ਼ਾਦੀ ਦੀ 75 ਵੀਂ ਵਰ੍ਹੇਗੰਢ ਮੌਕੇ ਆਜ਼ਾਦੀ ਦਾ ਅੰਮ੍ਰਿਤ ਮਹਾਂ ਉਤਸਵ ਸਮਾਗਮ ਮਨਾਉਂਦੇ ਹੋਏ ਕੈਂਪਸ ਅੰਦਰ ਤਿਰੰਗਾ ਝੰਡਾ ਲਹਿਰਾਇਆ ਗਿਆ। ਸਕੂਲ ਪ੍ਰਬੰਧਕ ਕਮੇਟੀ ਦੇ ਸਥਾਨਕ ਸਕੱਤਰ ਡਾ ਬਲਚਰਨਜੀਤ ਸਿੰਘ ਭਾਟੀਆ ਦੀ ਅਗਵਾਈ ਹੇਠ ਅਤੇ ਸਕੂਲ ਦੇ ਆਨਰੇਰੀ ਪ੍ਰਬੰਧਕ ਸਟੇਟ ਅਤੇ ਨੈਸ਼ਨਲ ਐਵਾਰਡੀ ਪ੍ਰਿੰਸੀਪਲ ਸੇਵਾਮੁਕਤ ਸ ਅੰਗਰੇਜ਼ ਸਿੰਘ ਬੋਪਾਰਾਏ ਦੀ ਦੇਖਰੇਖ ਵਿੱਚ ਸਮਾਗਮ ਕਰਵਾਇਆ ਗਿਆ । ਪ੍ਰਿੰਸੀਪਲ ਡਾ ਹਰਪ੍ਰੀਤ ਸਿੰਘ ਹੁੰਦਲ ਵੱਲੋਂ ਆਈਆਂ ਸ਼ਖ਼ਸੀਅਤਾਂ ਦਾ ਨਿੱਘਾ ਸਵਾਗਤ ਕੀਤਾ ਗਿਆ । ਸਾਰੀਆਂ ਮਹਿਮਾਨ ਸ਼ਖ਼ਸੀਅਤਾਂ ਵੱਲੋਂ ਵਿਦਿਆਰਥੀਆਂ ਨੂੰ ਆਜ਼ਾਦੀ ਦਿਹਾੜੇ ਦੀ ਵਧਾਈ ਭੇਂਟ ਕੀਤੀ । ਇਸ ਮੌਕੇ ਸਕੂਲ ਸਟਾਫ ਤੇ ਲੈਕਚਰਾਰ ਰਵਿੰਦਰ ਸਿੰਘ , ਅਮਨਦੀਪ ਕੌਰ ,ਦਲਜੀਤ ਕੌਰ , ਨੀਰੂ ਬਾਲਾ , ਰਮਨਜੀਤ ਕੌਰ , ਬਲਬੀਰ ਕੌਰ, ਸਿਮਰਨਜੀਤ ਕੌਰ, ਸਈਅਦ ਅਬਦੁਲ ਵਾਸੇ , ਮਿਸ ਮਿਤਾਲੀ ਸਮੇਤ ਨਾਨ ਟੀਚਿੰਗ ਸਟਾਫ ਅਤੇ ਵੱਡੀ ਗਿਣਤੀ ਵਿਚ ਵਿਦਿਆਰਥੀ ਹਾਜ਼ਰ ਹੋਏ। ਆਜ਼ਾਦੀ ਦਿਹਾੜੇ ਦੀ ਖੁਸ਼ੀ ਚ ਲੱਡੂ ਵੀ ਵੰਡੇ ਗਏ
ਫੋਟੋ :–ਸਿੱਖ ਨੈਸ਼ਨਲ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਵਿੱਚ ਆਜ਼ਾਦੀ ਦਿਵਸ ਮੌਕੇ ਤਿਰੰਗਾ ਝੰਡਾ ਲਹਿਰਾਉਣ ਮੌਕੇ ਵਿਦਿਆਰਥੀ ਅਤੇ ਸਟਾਫ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments