ਫੋਟੋਗ੍ਰਾਫਰ ਤੇ ਹਮਲਾ ਕਰਕੇ ਕੀਤਾ ਗੰਭੀਰ ਰੂਪ ਵਿੱਚ ਜ਼ਖ਼ਮੀ

0
231

ਧਾਰੀਵਾਲ/ਨੌਸ਼ਹਿਰਾ ਮੱਝਾ ਸਿੰਘ, 25 ਜੂਨ (ਰਵੀ ਭਗਤ)-ਥਾਣਾ ਤਿੱਬੜ ਦੇ ਅਧੀਨ ਆਉਂਦੇ ਪਿੰਡ ਬੱਖਤਪੁਰ ਦੇ ਵਾਸੀ ਫੋਟੋਗ੍ਰਾਫਰ ਮੋਤੀ ਲਾਲ ਉਰਫ ਮੌਂਟੀ ਪੁੱਤਰ ਅਮਰਨਾਥ ਤੇ ਕੁਝ ਵਿਅਕਤੀਆਂ ਵੱਲੋਂ ਹਮਲਾ ਕਰਕੇ ਗੰਭੀਰ ਰੂਪ ਵਿੱਚ ਜ਼ਖਮੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਜ਼ੇਰੇ ਇਲਾਜ ਫੋਟੋਗ੍ਰਾਫਰ ਮੌਂਟੀ ਨੇ ਦੱਸਿਆ ਕਿ ਉਹ ਪਿੰਡ ਖੁੰਡਾ ਵਿੱਖੇ ਮੋਂਟੀ ਸਟੂਡੀਓ ਨਾਮ ਦੀ ਦੁਕਾਨ ਕਰਦਾ ਹੈ ਅਤੇ ਰੋਜ਼ਾਨਾ ਦੀ ਤਰ੍ਹਾਂ ਰਾਤ ਨੂੰ ਜਦੋਂ ਉਹ ਦੁਕਾਨ ਬੰਦ ਕਰਕੇ ਵਾਪਿਸ ਆਪਣੇ ਪਿੰਡ ਜਾ ਰਿਹਾ ਸੀ ਤਾਂ ਰਸਤੇ ਵਿੱਚ ਪਿੰਡ ਭੁੰਬਲੀ ਤੇ ਬੱਖਤਪੁਰ ਦੇ ਵਿਚਕਾਰ ਮੇਰੇ ਮੋਟਰਸਾਈਕਲ ਅੱਗੇ ਬੇਲੈਰੋ ਗੱਡੀ ਅਤੇ ਤਿੰਨ ਮੋਟਰਸਾਈਕਲ ਖਡ਼੍ਹੇ ਕਰ ਦਿੱਤੇ ਉਸ ਵਿਚੋਂ ਉੱਤਰ ਕਿ ਮੇਰੇ ਪਿੰਡ ਦੇ ਰਵੀ ਪੁੱਤਰ ਹਰਭਜਨ ਸਿੰਘ, ਇਕਬਾਲ ਸਿੰਘ, ਗਗਨ, ਦਾਰਾ, ਹੈਰੀ ਤੇ ਕੁੱਝ ਹੋਰ 3-4ਅਣਪਛਾਤੇ ਵਿਅਕਤੀਆਂ ਨੇ ਮੇਰੇ ਉੱਤੇ ਰਵਾਇਤੀ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਤੇ ਸੁੰਨਸਾਨ ਜਗ੍ਹਾ ਹੋਣ ਕਾਰਨ ਮੈਂ ਭੱਜ ਕੇ ਪਿੰਡ ਦੇ ਇਕ ਡੇਰੇ ਵੱਲ ਦੌੜ ਕੇ ਆਪਣੀ ਜਾਨ ਬਚਾਈ। ਫੋਟੋਗ੍ਰਾਫਰ ਮੋਂਟੀ ਨੇ ਦੱਸਿਆ ਕਿ ਕੁਝ ਦਿਨ ਪਹਿਲੇ ਹੀ ਇਹਨਾਂ ਵੱਲੋਂ ਮੇਰੇ ਖੜ੍ਹੇ ਮੋਟਰਸਾਈਕਲ ਵਿੱਚ ਟਰੈਕਟਰ ਮਾਰਿਆ ਸੀ। ਮੋਂਟੀ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ, ਹਿਊਮਨ ਰਾਈਟ ਕਮਿਸ਼ਨ ਡੀ.ਜੀ.ਪੀ ਪੰਜਾਬ ਤੋਂ ਮੰਗ ਕਰਦਿਆਂ ਕਿਹਾ ਕਿ ਉਸ ਨੂੰ ਇਨਸਾਫ ਦਿਵਾਇਆ ਜਾਵੇ ਅਤੇ ਹਮਲਾਵਰਾਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ।

Previous articleਐਮ ਐਲ ਏ ਬਲਵਿੰਦਰ ਸਿੰਘ ਲਾਡੀ ਅਤੇ ਪ੍ਰਧਾਨ ਨਵਦੀਪ ਸਿੰਘ ਪੰਨੂ ਨੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ
Next articleਕਾਦੀਆਂ ਚ ਲੱਗੇ ਪ੍ਰਤਾਪ ਬਾਜਵਾ ਦੇ ਹੱਕ ਚ ਪੋਸਟਰ

LEAVE A REPLY

Please enter your comment!
Please enter your name here