ਸੀ ਐਚ ਸੀ ਭਾਮ ਸਬ ਸੈਂਟਰ ਢਪਈ ਵਿਖੇ ਮਲੇਰੀਆ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ

0
271

ਕਾਦੀਆਂ 25 ਜੂਨ (ਸਲਾਮ ਤਾਰੀ ) ਸਿਵਲ ਸਰਜਨ ਗੁਰਦਾਸਪੁਰ ਡਾ ਹਰਭਜਨ ਰਾਮ ਜਿਲਾ ਐਪਡੀਮੋਨੋਜਿਸਟ ਡਾ ਪ੍ਰਭਜੋਤ ਕਲਸੀ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ  ਸੀਨੀਅਰ ਮੈਡੀਕਲ ਅਫਸਰ ਡਾ ਪ੍ਰਮੰਦਿਰ ਸਿੰਘ ਦੀ ਅਗਵਾਈ ਹੇਠ ਸੀ ਐਚ ਸੀ ਭਾਮ ਸਬ ਸੈਂਟਰ ਢਪਈ ਵਿਖੇ ਮਲੇਰੀਆ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ ਜਿਸ ਦੇ ਤਹਿਤ ਜੀਰੋ ਮਲੇਰੀਆ ਦੇ ਟੀਚੇ ਵਲ ਵਧਦੇ ਕਦਮ ਥੀਮ ਹੇਠ ਸੈਮੀਨਾਰ ਲਲਗਾਇਆ ਗਿਆ । ਇਸ ਮੋਕੇ ਸੀ ਐਚ ਅੋ ਰਾਜਬੀਰ ਕੋਰ ਹੈਲਥਥ ਇੰਸਪੈਕਟਰ ਮਨਿੰਦਰ ਸਿੰਘ ਨੇ ਸੰੋਧਨ ਕਰਦਿਆਂ ਕਿਹਾ ਕਿ ਮਲੇਰੀਆ ਬੁਖਾਰ ਮਾਦਾ ਐਨਾਲੀਜ ਮਛਰ ਦੇ ਕਟਣ ਨਾਲ ਹੂੰਦਾ ਹੈ । ਅਤੇ ਇਹ ਮਛਰ ਰਾਤ ਅੇ ਸਵੇਰ ਵੇਲੇ ਕਟਦਾ ਹੈ । ਗੁਰਵੰਤ ਸਿੰਘ ਐਮ ਪੀ ਐਚ ਡਬਲਿਓ ਨੇ ਦਸਿਆ ਕਿ ਕਿਸੇ ਮਰੀਜ ਨੂੰ ਠੰਡ ਤੇਜ ਬੁਖਾਰ ,ਸਿਰ ਦਰਦ , ਥਕਾਵਟ ਜਾਂ ਕਮਜੋਰੀ ਮਹਿਸੂਸ ਹੋਵੇ ਤਾਂ ਓਸ ਨੂੰ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ । ਇਸ ਮੋਕੇ ਤੇ ਪਰਮਿੰਦਰ ਕੋਰ ਫਾਰਮਾਸਿਸਟ , ਮਨਜੀਤ ਕੋਰ ਆਸ਼ਾ , ਪਰਮਜੀਤ ਕੋਰ ,ਮਨਜੀਤ ਕੋਰ ਅਤੇ ਰਾਜਵਿੰਦਰ ਕੋਰ ਅਤੇ ਪਿੰਡ ਦੇ ਪਤਵੰਤੇ ਹਾਜਿਰ ਸੀ ।

Previous articleਥਾਣਾ ਧਾਰੀਵਾਲ ਦੇ ਅਧੀਨ ਆਉਂਦੇ ਪਿੰਡ ਲੇਹਲ ਵਿਖੇ ਹੋਏ ਦੋ ਕਤਲ
Next articleਡਿਪਟੀ ਕਮਿਸ਼ਨਰ ਵਲੋਂ ਸਵੈ-ਰੋਜ਼ਗਾਰ ਨੂੰ ਉਤਸ਼ਾਹਤ ਕਰਨ ਲਈ ਬੈਂਕਾਂ ਨੂੰ ਹੋਰ ਉਪਰਾਲੇ ਕਰਨ ਦੀ ਹਦਾਇਤ
Editor-in-chief at Salam News Punjab

LEAVE A REPLY

Please enter your comment!
Please enter your name here