Home ਗੁਰਦਾਸਪੁਰ ਸਿਹਤ ਵਿਭਾਗ ਵੱਲੋਂ ਫਲਾਂ ਤੇ ਸਬਜ਼ੀਆਂ ਦੀਆਂ ਦੁਕਾਨਾਂ ਦੀ ਕੀਤੀ ਜਾਂਚ

ਸਿਹਤ ਵਿਭਾਗ ਵੱਲੋਂ ਫਲਾਂ ਤੇ ਸਬਜ਼ੀਆਂ ਦੀਆਂ ਦੁਕਾਨਾਂ ਦੀ ਕੀਤੀ ਜਾਂਚ

83
0

ਕਾਦੀਆਂ 17 ਅਗਸਤ (ਮੁਨੀਰਾ ਸਲਾਮ ਤਾਰੀ)

ਸਿਵਲ ਸਰਜਨ ਗੁਰਦਾਸਪੁਰ ਡਾ ਹਰਭਜਨ ਸਿੰਘ ਮਾਂਡੀ ਦੇ ਦਿਸ਼ਾ ਨਿਰਦੇਸ਼ ਹੇਠ ਸਿਹਤ ਵਿਭਾਗ ਕਾਦੀਆਂ ਦੀ ਟੀਮ ਵਲੋਂ ਸਿਹਤ ਕੇਂਦਰ ਕਾਦੀਆਂ ਦੇ ਇੰਚਾਰਜ ਐਸਐਮਓ ਡਾ ਮਨੋਹਰ ਲਾਲ ਦੀ ਅਗਵਾਈ ਹੇਠ ਹੈਲਥ ਇੰਸਪੈਕਟਰ ਕੁਲਬੀਰ ਸਿੰਘ ਅਤੇ ਉਨ੍ਹਾਂ ਦੀ ਟੀਮ ਵੱਲੋਂ ਕਾਦੀਆਂ ਸ਼ਹਿਰ ਦੇ ਵੱਖ ਵੱਖ ਬਾਜ਼ਾਰਾਂ ਚੌਕਾਂ ਪੁਰਾਣੀ ਸਬਜ਼ੀ ਮੰਡੀ ਆਦਿ ਥਾਂਵਾਂ ਤੇ ਫਲਾਂ ਤੇ ਸਬਜ਼ੀਆਂ ਦੀਆਂ ਲੱਗੀਆਂ ਦੁਕਾਨਾਂ ਰੇਹੜੀਆਂ ਫੜੀਆਂ ਦੀ ਜਾਂਚ ਕੀਤੀ ਗਈ । ਇਸ ਮੌਕੇ ਹੈਲਥ ਇੰਸਪੈਕਟਰ ਕੁਲਬੀਰ ਸਿੰਘ ਨੇ ਜਾਣਕਾਰੀ ਦਿੱਤੀ ਦਿੰਦਿਆਂ ਦੱਸਿਆ ਕਿ ਬਰਸਾਤ ਦੇ ਮੌਸਮ ਚ ਲੋਕਾਂ ਦੀ ਸਿਹਤ ਨੂੰ ਧਿਆਨ ਚ ਰੱਖਦੇ ਅਚਾਨਕ ਜਾਂਚ ਕੀਤੀ ਗਈ ਹੈ । ਤਾਂ ਜੋ ਫਲ ਅਤੇ ਸਬਜ਼ੀ ਵਿਕਰੇਤਾ ਕੋਈ ਲਾਪ੍ਰਵਾਹੀ ਨਾ ਵਰਤਣ ।ਲੋਕ ਆਪ ਵੀ ਧਿਆਨ ਰੱਖਣ ਜੇਕਰ ਕੋਈ ਸ਼ਿਕਾਇਤ ਮਿਲਦੀ ਹੈ ਤਾਂ ਫਲਾਂ ਤੇ ਸਬਜ਼ੀ ਵਿਕਰੇਤਾ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ । ਬਰਸਾਤ ਦੇ ਮੌਸਮ ਵਿੱਚ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਪਾਲਣ ਪੂਰੀ ਤਰ੍ਹਾਂ ਕੀਤੀ ਜਾਵੇ । ਇਸ ਮੌਕੇ ਹੈਲਥ ਇੰਸਪੈਕਟਰ ਕੁਲਬੀਰ ਸਿੰਘ ਦੇ ਨਾਲ ਲਖਬੀਰ ਸਿੰਘ ,ਸੱਤਪਾਲ ਸਿੰਘ ,ਬਲਵਿੰਦਰ ਸਿੰਘ, ਸਰਦਾਰ ਸੁਖਵਿੰਦਰ ਸਿੰਘ, ਜੁਗਰਾਜ ਸਿੰਘ ਅਤੇ ਟੀਮ ਮੈਂਬਰ ਹਾਜ਼ਰ ਸਨ ।

Previous articleਉਹ ਵੀ ਕੀ ਏ ਬੰਦੇ, ਜ਼ੋ ਨਹੀਂ ਖਰੇ ਜ਼ੁਬਾਨਾਂ ਦੇ ਗੀਤ ਸੁਣਾ ਜੀਤ ਕੰਮੇਆਣਾ ਨੇ ਵਾਹ ਵਾਹ ਖੱਟੀ।
Next articleਐਨ ਸੀ ਡੀ ਕਲੀਨਿਕ ਸਬੰਧੀ ਲੋਕਾਂ ਨੂੰ ਕੀਤਾ ਜਾਗਰੂਕ “ਸਿਹਤਮੰਦ ਰਹਿਣ ਲਈ ਲੋਕੀਂ ਸੰਤੁਲਿਤ ਆਹਾਰ ਦਾ ਸੇਵਨ ਕਰਨ”- ਡਾਕਟਰ ਅਨੁਮਾਨਦੀਪ ਸਿੰਘ ਪੱਡਾ

LEAVE A REPLY

Please enter your comment!
Please enter your name here