spot_img
Homeਮਾਝਾਗੁਰਦਾਸਪੁਰਮਾਈਗ੍ਰੇਟਰੀ ਆਬਾਦੀ ਨੂੰ ਸਿਹਤ ਸੁਵਿਧਾ ਬਾਰੇ ਕੀਤਾ ਜਾਗਰੂਕ

ਮਾਈਗ੍ਰੇਟਰੀ ਆਬਾਦੀ ਨੂੰ ਸਿਹਤ ਸੁਵਿਧਾ ਬਾਰੇ ਕੀਤਾ ਜਾਗਰੂਕ

ਕਾਦੀਆ 17ਅਗਸਤ, ( ਸੁਰਿੰਦਰ ਕੌਰ ) ਆਮ ਜਨਤਾ ਤੱਕ ਸਿਹਤ ਸੁਵਿਧਾਵਾਂ ਪ੍ਰਤੀ ਜਾਗਰੂਕ ਕਰਨ ਹਿਤ ਸਿਵਲ ਸਰਜਨ ਗੁਰਦਾਸਪੁਰ ਡਾਕਟਰ ਹਰਭਜਨ ਰਾਮ ਮਾਂਡੀ ਜੀ ਦੇ ਦਿਸ਼ਾਂ ਨਿਰਦੇਸ਼ਾਂ ਅਤੇ ਸੀਨੀਅਰ ਮੇਡੀਕਲ ਅਫਸਰ ਡਾਕਟਰ ਮਨੋਹਰ ਲਾਲ ਜੀ ਦੇ ਮਾਰਗ ਦਰਸ਼ਨ ਹੇਠ ਸੀ ਐੱਚ ਸੀ ਭਾਮ ਦੇ ਸਿਹਤ ਅਮਲੇ ਵੱਲੋਂ ਮਾਈਗ੍ਰੇਟਰੀ ਆਬਾਦੀ ਨੂੰ ਨਾ ਕੇਵਲ ਜੱਚਾ ਬੱਚਾ ਸਿਹਤ ਸੁਵਿਧਾ ਬਲਕਿ ਡੇਂਗੁ ਮਲੇਰੀਆ ਸਬੰਧੀ ਵੀ ਜਾਗਰੂਕ ਕੀਤਾ ਗਿਆ। ਬੀ ਈ ਈ ਸੁਰਿੰਦਰ ਕੌਰ ਅਤੇ ਹੈਲਥ ਇੰਸਪੈਕਟਰ ਕੁਲਜੀਤ ਸਿੰਘ ਨੇ ਦੱਸਿਆ ਕਿ ਸਾਡਾ ਪ੍ਰਮੁਖ ਉਦੇਸ਼ ਕੋਈ ਵੀ ਜੱਚਾ ਅਤੇ ਬੱਚਾ ਟਿਕਾਕਰਨ ਤੋਂ ਵਾਂਝਾ ਨਾ ਰਹੇ, ਇਸੇ ਲਈ ਸਿਹਤ ਸਟਾਫ ਹਮੇਸ਼ਾ ਪਿੰਡ ਦੀ ਵੱਸੋਂ ਅਤੇ ਟਪਰਵਾਸੀ ਵੱਸੋਂ ਵੱਲ ਧਿਆਨ ਰੱਖਦੇ ਹਨ। ਕਿਉਂਕਿ ਮਾਈਗ੍ਰੇਟਰੀ ਆਉਂਦੀ ਜਾਂਦੀ ਰਹਿੰਦੀ ਹੈ, ਇਹਨਾਂ ਦੇ ਬੱਚਿਆਂ ਦਾ ਟੀਕਾਕਰਨ, ਗਰਭਵਤੀ ਦੀ ਸਿਹਤ, ਬੱਚਿਆਂ ਨੂੰ ਡੀਵਾਰਮ ਕਰਨਾ, ਫਿਵਰ ਸਰਵੇ, ਡੇਂਗੁ ਮਲੇਰੀਆ ਸੰਬੰਧੀ ਜਾਗਰੂਕਤਾ ਬਹੁਤ ਜਰੂਰੀ ਹੈ। ਇਸੇ ਕਰਕੇ ਸਮੇਂ ਸਮੇਂ ਤੇ ਕੈੰਪ ਲਗਾਕੇ ਇਹਨਾਂ ਨੂੰ ਇਹ ਸੁਵਿਧਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਐੱਲ ਐੱਚ ਵੀ ਹਰਭਜਨ ਕੌਰ ਵੱਲੋਂ ਮੌਕੇ ਤੇ ਇਹਨਾਂ ਨੂੰ ਅਲਬੇਨਦਾਜ਼ੋਲ ਅਤੇ ਆਇਰਨ ਫੋਲਿਕ ਐਸਿਡ ਦੀਆਂ ਗੋਲੀਆਂ ਵੰਡੀਆਂ ਗਈਆਂ ਅਤੇ ਕੋਵਿਡ ਟੀਕਾਕਰਨ ਲਈ ਜਾਗਰੂਕ ਕੀਤਾ ਗਿਆ। ਇਸ ਮੌਕੇ ਤੇ ਸੁਰਿੰਦਰ ਕੌਰ ਬੀ ਈ ਈ ,ਹਰਭਜਨ ਕੌਰ ਐੱਲ ਐਚ ਵੀ ,ਕੁਲਜੀਤ ਸਿੰਘ ਹੈਲਥ ਇੰਸਪੈਕਟਰ, ਸਰਬਜੀਤ ਸਿੰਘ ਹੈਲਥ ਵਰਕਰ,ਪਰਜੀਤ ਸਿੰਘ ਹੈਲਥ ਵਰਕਰ ਆਦਿ ਹਾਜਿਰ ਰਹੇ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments